For the best experience, open
https://m.punjabitribuneonline.com
on your mobile browser.
Advertisement

ਆਸਟਰੇਲੀਅਨ ਸਿੱਖ ਖੇਡਾਂ ਅਮਿੱਟ ਯਾਦਾਂ ਛੱਡਦੀਆਂ ਸਮਾਪਤ

06:54 AM Apr 02, 2024 IST
ਆਸਟਰੇਲੀਅਨ ਸਿੱਖ ਖੇਡਾਂ ਅਮਿੱਟ ਯਾਦਾਂ ਛੱਡਦੀਆਂ ਸਮਾਪਤ
ਆਸਟਰੇਲੀਅਨ ਸਿੱਖ ਖੇਡਾਂ ਦੌਰਾਨ ਕਬੱਡੀ ਖੇਡਦੇ ਹੋਏ ਖਿਡਾਰੀ।
Advertisement

ਬਚਿੱਤਰ ਕੁਹਾੜ
ਐਡੀਲੇਡ, 1 ਅਪਰੈਲ
ਇੱਥੇ ਐਲਸ ਪਾਰਕ ਵਿੱਚ 36ਵੀਆਂ ਆਸਟਰੇਲੀਅਨ ਸਿੱਖ ਖੇਡਾਂ ਅਮਿੱਟ ਯਾਦਾਂ ਛੱਡਦੀਆਂ ਸਮਾਪਤ ਹੋ ਗਈਆਂ। ਆਖਰੀ ਦਿਨ ਕਬੱਡੀ ਦਾ ਫਾਈਨਲ ਮੁਕਾਬਲਾ ਮੀਰੀ ਪੀਰੀ ਕਬੱਡੀ ਕਲੱਬ ਮੈਲਬਰਨ ਅਤੇ ਮੈਲਬਰਨ ਕਬੱਡੀ ਐਸੋਸੀਏਸ਼ਨ ਵਿਚਾਲੇ ਹੋਇਆ ਜਿਸ ਵਿੱਚ ਮੀਰੀ ਪੀਰੀ ਕਬੱਡੀ ਕਲੱਬ ਨੇ 17 ਅੰਕਾਂ ਨਾਲ ਜਿੱਤ ਹਾਸਲ ਕੀਤੀ। ਇਸੇ ਤਰ੍ਹਾਂ ਨਿਊਜ਼ੀਲੈਂਡ ਪੰਜਾਬ ਫੁਟਬਾਲ ਕਲੱਬ ਨੇ ਸ਼ਹੀਦ ਭਗਤ ਸਿੰਘ ਫੁਟਬਾਲ ਕਲੱਬ ਐਡੀਲੇਡ ਨੂੰ 2 ਗੋਲ ਨਾਲ ਹਰਾਇਆ। ਕ੍ਰਿਕਟ ਕੱਪ ਵੈਸਟਰਨ ਬੁੱਲਜ਼ ਮੈਲਬਰਨ ਨੇ ਜਿੱਤਿਆ ਤੇ ਸਿੰਘ ਸਭਾ ਬ੍ਰਿਸਬਨ ਨੇ ਨੈੱਟਬਾਲ (ਅੰਡਰ 13 ਉਮਰ ਵਰਗ) ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਬਾਸਕਟਬਾਲ ਦੇ ਮੁਕਾਬਲੇ ਵਿੱਚ ਸਿਡਨੀ ਦੀ ਟੀਮ ਜੇਤੂ ਰਹੀ। ਅੰਤ ਵਿੱਚ ਜੇਤੂ ਟੀਮਾਂ ਦਾ ਸਨਮਾਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਸਾਲ 2025 ਵਿੱਚ ਆਸਟਰੇਲੀਅਨ ਸਿੱਖ ਖੇਡਾਂ ਸਿਡਨੀ ਵਿੱਚ ਹੋਣਗੀਆਂ।

Advertisement

Advertisement
Author Image

joginder kumar

View all posts

Advertisement
Advertisement
×