ਆਸਟਰੇਲੀਅਨ ਓਪਨ: ਸਵਿਤੋਲੀਨਾ ਕੁਆਰਟਰ ਫਾਈਨਲ ’ਚ
06:37 AM Jan 21, 2025 IST
Advertisement
ਮੈਲਬਰਨ:
Advertisement
ਯੂਕਰੇਨ ਦੀ ਟੈਨਿਸ ਖਿਡਾਰਨ ਐਲੀਨਾ ਸਵਿਤੋਲੀਨਾ ਆਸਟਰੇਲੀਅਨ ਓਪਨ ਦੇ ਕੁਆਰਟਰ ਫਾਈਨਲ ’ਚ ਪਹੁੰਚ ਗਈ ਹੈ। ਇੱਕ ਸਮੇਂ 1-4 ਨਾਲ ਪਛੜ ਰਹੀ ਸਵਿਤੋਲੀਨਾ ਨੇ ਅਗਲੇ 12 ਵਿਚੋਂ 11 ਗੇਮ ਜਿੱਤਦਿਆਂ ਵੈਰੋਨਿਕਾ ਕੁਦੇਰਮੇਤੋਵਾ ਨੂੰ 6-4, 6-4 ਨਾਲ ਹਰਾ ਕੇ ਤੀਜੀ ਵਾਰ ਇਸ ਟੂਰਨਾਮੈਂਟ ਦੇ ਕੁਆਰਟਰ ਫਾਈਨਲ ’ਚ ਜਗ੍ਹਾ ਬਣਾਈ, ਜਿੱਥੇ ਉਸ ਦਾ ਮੁਕਾਬਲਾ ਐਲੀਨਾ ਰਿਬਾਕੀਨਾ ਜਾਂ ਮੈਡੀਸਨ ਕੀਜ਼ ਵਿਚੋਂ ਇੱਕ ਨਾਲ ਹੋਵੇਗਾ। ਉਂਜ ਉਹ 12ਵੀਂ ਵਾਰ ਕਿਸੇ ਗਰੈਂਡਸਲੈਮ ਟੂਰਨਾਮੈਂਟ ਦੇ ਕੁਆਰਟਰ ਫਾਈਨਲ ’ਚ ਪਹੁੰਚੀ ਹੈ। ਦੱਸਣਯੋਗ ਹੈ ਕਿ ਐਲੀਨਾ ਨੇ 2021 ’ਚ ਫਰਾਂਸ ਦੇ ਗਾਏਲ ਮੋਨਫਿਲਸ ਨਾਲ ਵਿਆਹ ਕਰਵਾਇਆ ਸੀ। -ਏਪੀ
Advertisement
Advertisement