ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਆਸਟਰੇਲਿਆਈ ਓਪਨ: ਸਵਿਆਤੇਕ ਦੀ ਕੌਲਿੰਜ਼ ’ਤੇ ਜਿੱਤ

08:08 AM Jan 19, 2024 IST
ਇਗਾ ਸਵਿਆਤੇਕ

ਮੈਲਬਰਨ, 18 ਜਨਵਰੀ
ਸਿਖਰਲਾ ਦਰਜਾ ਪ੍ਰਾਪਤ ਇਗਾ ਸਵਿਆਤੇਕ ਤੀਜੇ ਸੈੱਟ ਵਿੱਚ 1-4 ਨਾਲ ਪੱਛੜਨ ਮਗਰੋਂ ਵਾਪਸੀ ਕਰਦਿਆਂ ਡੇਨਿਯੇਲੇ ਕੌਲਿੰਜ਼ ਨੂੰ 6-4, 3-6, 6-4 ਨਾਲ ਹਰਾ ਕੇ ਆਸਟਰੇਲਿਆਈ ਓਪਨ ਦੇ ਤੀਜੇ ਗੇੜ ’ਚ ਦਾਖ਼ਲ ਹੋ ਗਈ। ਸਵਿਆਤੇਕ ਨੇ ਚੰਗੀ ਸ਼ੁਰੂਆਤ ਕਰਦਿਆਂ ਪਹਿਲਾ ਸੈੱਟ ਜਿੱਤਿਆ ਪਰ ਅਮਰੀਕਾ ਦੀ ਕੌਲਿੰਜ਼ ਨੇ ਦੂਜਾ ਸੈੱਟ ਜਿੱਤ ਕੇ ਵਾਪਸੀ ਕੀਤੀ। ਉਸ ਤੀਜੇ ਸੈੱਟ ਵਿੱਚ ਵੀ ਅੱਗੇ ਸੀ ਪਰ ਸਵਿਆਤੇਕ ਨੇ ਸਖ਼ਤ ਟੱਕਰ ਦਿੰਦਿਆਂ ਜਿੱਤ ਦਰਜ ਕੀਤੀ। ਸਵਿਆਤੇਕ ਨੇ ਪਹਿਲੇ ਗੇੜ ਵਿੱਚ 2020 ਆਸਟਰੇਲਿਆਈ ਓਪਨ ਚੈਂਪੀਅਨ ਸੋਫੀਆ ਕੇਨਿਨ ਨੂੰ ਹਰਾਇਆ ਸੀ, ਜਦਕਿ ਕੋਲਿੰਸ ਨੇ 2016 ਦੀ ਜੇਤੂ ਅੰਜੇਲਿਕ ਕਰਬਰ ਨੂੰ ਹਰਾਇਆ ਸੀ। ਡਬਲਜ਼ ਡਰਾਅ ਵਿੱਚ ਭਾਰਤੀ ਖਿਡਾਰੀ ਰੋਹਨ ਬੋਪੰਨਾ ਨੇ ਸ਼ੁਰੂਆਤੀ ਸੈੱਟ ’ਚ 0-5 ਨਾਲ ਪੱਛੜਨ ਮਗਰੋਂ ਵਾਪਸੀ ਕਰਦਿਆਂ ਜੇਮਜ਼ ਡਕਵਰਥ ਅਤੇ ਮਾਰਕ ਪੋਲਮੈਂਸ ਦੀ ਸਥਾਨਕ ਟੀਮ ਨੂੰ ਹਰਾ ਦਿੱਤਾ। ਇਸੇ ਦੌਰਾਨ ਭਾਰਤ ਦੇ ਸੁਮਿਤ ਨਾਗਲ ਦਾ ਸ਼ਾਨਦਾਰ ਸਫ਼ਰ ਆਸਟਰੇਲਿਆਈ ਓਪਨ ਦੇ ਦੂਜੇ ਗੇੜ ਵਿੱਚ ਚੀਨ ਦੇ ਜੁਨਚੇਂਗ ਸ਼ਾਂਗ ਹੱਥੋਂ ਹਾਰਨ ਮਗਰੋਂ ਸਮਾਪਤ ਹੋ ਗਿਆ। -ਪੀਟੀਆਈ

Advertisement

Advertisement
Advertisement