ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਆਸਟਰੇਲੀਅਨ ਓਪਨ: ਜੋਕੋਵਿਚ ਕੁਆਰਟਰ ਫਾਈਨਲ ’ਚ

08:29 AM Jan 22, 2024 IST
ਨੋਵਾਕ ਜੋਕੋਵਿਚ ਜਿੱਤ ਮਗਰੋਂ ਖੁਸ਼ੀ ਦਾ ਇਜ਼ਹਾਰ ਕਰਦਾ ਹੋਇਆ। -ਫੋਟੋ: ਏਪੀ/ਪੀਟੀਆਈ

ਮੈਲਬਰਨ, 21 ਜਨਵਰੀ
ਸਰਬੀਆ ਦੇ ਨੋਵਾਕ ਜੋਕੋਵਿਚ ਨੇ ਆਸਟਰੇਲੀਆ ਓਪਨ ਦੇ ਇਕ ਮੈਚ ਵਿੱਚ ਫਰਾਂਸੀਸੀ ਖਿਡਾਰੀ ਐਡਰੀਅਨ ਮਨਾਰਿਨੋ ਨੂੰ ਆਸਾਨੀ ਨਾਲ ਹਰਾ ਕੇ ਕੁਆਰਟਰ ਫਾਈਨਲ ’ਚ ਜਗ੍ਹਾ ਬਣਾ ਲਈ ਹੈ। ਜੋਕੋਵਿਚ 58ਵੀਂ ਵਾਰ ਗਰੈਂਡ ਸਲੈਮ ਟੂਰਨਾਮੈਂਟ ਦੇ ਕੁਆਰਟਰ ਫਾਈਨਲ ’ਚ ਪਹੁੰਚਿਆ ਹੈ ਅਤੇ ਇਸ ਨਾਲ ਉਸ ਨੇ ਰੋਜਰ ਫੈਡਰਰ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ। ਉਸ ਨੇ ਐਡਰੀਅਨ ਨੂੰ 6-0, 6-0, 6-3 ਨਾਲ ਹਰਾਇਆ। ਕੁਆਰਟਰ ਫਾਈਨਲ ’ਚ ਜੋਕੋਵਿਚ ਦਾ ਮੁਕਾਬਲਾ ਟੇਲਰ ਫਰਿਟਜ਼ ਨਾਲ ਹੋਵੇਗਾ। ਫਰਿਟਜ਼ ਪਹਿਲੀ ਵਾਰ ਆਸਟਰੇਲੀਅਨ ਓਪਨ ਦੇ ਕੁਆਰਟਰ ਫਾਈਨਲ ’ਚ ਪਹੁੰਚਿਆ ਹੈ ਅਤੇ ਉਸ ਨੇ ਪਿਛਲੇ ਸਾਲ ਦੇ ਉਪ ਜੇਤੂ ਸਟੀਫਾਨੋਸ ਸਿਟਸਿਪਾਸ ਨੂੰ 7-6, 5-7, 6-3, 6-3 ਨਾਲ ਹਰਾਇਆ। ਫਰਿਟਜ਼ ਨੇ ਕਿਹਾ ਕਿ ਉਸ ਨੇ ਪੂਰੇ ਮੈਚ ਦੌਰਾਨ ਵਧੀਆ ਸਰਵਿਸ ਕੀਤੀ ਜਿਸ ਕਾਰਨ ਉਸ ਨੂੰ ਜਿੱਤ ਮਿਲੀ। ਮੈਚ ਜਿੱਤਣ ਮਗਰੋਂ ਜੋਕੋਵਿਚ ਨੇ ਕਿਹਾ ਕਿ ਉਹ ਲੈਅ ਵਿਚ ਆ ਗਿਆ ਹੈ ਅਤੇ ਹੁਣ ਉਹ ਵਧੀਆ ਟੈਨਿਸ ਖੇਡ ਰਿਹਾ ਹੈ। ਉਂਜ ਜੋਕੋਵਿਚ ਨੇ ਮੰਨਿਆ ਕਿ ਉਸ ਦੀ ਤਬੀਅਤ ਕੁਝ ਨਾਸਾਜ਼ ਸੀ ਪਰ ਹੁਣ ਉਸ ਦੀ ਸਿਹਤ ’ਚ ਸੁਧਾਰ ਹੋ ਰਿਹਾ ਹੈ।
ਇਸੇ ਦੌਰਾਨ ਮੌਜੂਦਾ ਚੈਂਪੀਅਨ ਐਰੀਨਾ ਸਬਾਲੇਂਕਾ ਤੇ ਚੌਥਾ ਦਰਜਾ ਪ੍ਰਾਪਤ ਕੋਕੋ ਗੌਫ਼ ਮਹਿਲਾ ਸਿੰਗਲਜ਼ ਦੇ ਕੁਆਰਟਰ ਫਾਈਨਲ ’ਚ ਪਹੁੰਚ ਗਈਆਂ ਹਨ। ਸਬਾਲੇਂਕਾ ਨੇ ਆਪਣੇ ਮੈਚ ’ਚ ਅਮਾਂਡਾ ਅਨਿਸੀਮੋਵਾ ਨੂੰ 6-3, 6-2 ਨਾਲ ਜਦਕਿ ਗੌਫ਼ ਨੇ ਮੈਗਡਾਲੇਨਾ ਫਰੈਂਚ ਨੂੰ 6-1, 6-2 ਨਾਲ ਹਰਾਇਆ। ਸਬਾਲੇਂਕਾ ਨੇ ਪਿਛਲੇ ਸਾਲ ਇੱਥੇ ਆਪਣਾ ਪਹਿਲਾ ਗਰੈਂਡ ਸਲੈਮ ਜਿੱਤਿਆ ਸੀ। ਉਧਰ ਮੀਰਾ ਐਂਡਰੀਵਾ ਫਰੈਂਚ ਓਪਨ ਚੈਂਪੀਅਨ ਬਾਰਬੋਰਾ ਕਰੈਜਸੀਕੋਵਾ ਤੋਂ 4-6, 6-3, 6-2 ਨਾਲ ਹਾਰ ਗਈ। ਐਂਡਰੀਵਾ ਨੇ ਕਿਹਾ ਕਿ ਉਹ ਪਹਿਲਾ ਸੈੱਟ ਜਿੱਤਣ ਮਗਰੋਂ ਕੁਝ ਹੌਲੀ ਪੈ ਗਈ ਸੀ ਜਿਸ ਕਾਰਨ ਉਹ ਅਗਲੇ ਦੋ ਸੈੱਟ ਹਾਰ ਗਈ। ਐਂਡਰੀਵਾ ਨੇ ਦੋ ਵਾਰ ਕਰੈਜਸੀਕੋਵਾ ਨੂੰ ਹਰਾਇਆ ਸੀ ਪਰ ਆਸਟਰੇਲੀਅਨ ਓਪਨ ’ਚ ਉਹ ਉਸ ਨੂੰ ਨਹੀਂ ਹਰਾ ਸਕੀ। ਉਸ ਨੇ ਆਸ ਜਤਾਈ ਕਿ ਉਹ ਹੋਰ ਟੂਰਨਾਮੈਂਟਾਂ ’ਚ ਵਧੀਆ ਖੇਡੇਗੀ ਤੇ ਆਪਣੀ ਲੈਅ ਹਾਸਲ ਕਰੇਗੀ। ਕੋਕੋ ਗੌਫ ਦਾ ਮੁਕਾਬਲਾ ਯੂਕਰੇਨ ਦੀ ਮਾਰਟਾ ਕੋਸਟਯੁਕ ਨਾਲ ਹੋਵੇਗਾ, ਜਿਸ ਨੇ ਮਾਰੀਆ ਟੋਮਾਫੀਵਾ ਨੂੰ 6-2, 6-1 ਨਾਲ ਹਰਾ ਕੇ ਪਹਿਲੀ ਵਾਰ ਆਖਰੀ ਅੱਠਾਂ ਵਿੱਚ ਜਗ੍ਹਾ ਬਣਾਈ ਹੈ -ਏਜੰਸੀਆਂ

Advertisement

Advertisement