ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਯੂਕਰੇਨ ਨੂੰ 49 ਪੁਰਾਣੇ ਅਬਰਾਮਸ ਟੈਂਕ ਦੇਵੇਗਾ ਆਸਟਰੇਲੀਆ

07:17 AM Oct 18, 2024 IST

ਮੈਲਬਰਨ, 17 ਅਕਤੂਬਰ
ਆਸਟਰੇਲੀਆ ਆਪਣੇ 49 ਪੁਰਾਣੇ ਐੱਮ1ਏ1 ਅਬਰਾਮਸ ਟੈਂਕ ਯੂਕਰੇਨ ਨੂੰ ਦੇਵੇਗਾ। ਯੂਕਰੇਨ ਨੇ ਕੁਝ ਮਹੀਨੇ ਪਹਿਲਾਂ ਇਹ ਟੈਂਕ ਦੇਣ ਦੀ ਅਪੀਲ ਕੀਤੀ ਸੀ। ਆਸਟਰੇਲੀਆ ਦੇ ਰੱਖਿਆ ਮੰਤਰੀ ਰਿਚਰਡ ਮਾਰਲੇਸ ਨੇ ਦੱਸਿਆ ਕਿ ਅਮਰੀਕਾ ’ਚ ਬਣੇ ਟੈਂਕਾਂ ਦੀ ਕੀਮਤ 24 ਕਰੋੜ 50 ਲੱਖ ਆਸਟਰੇਲਿਆਈ ਡਾਲਰ ਹੈ। ਆਸਟਰੇਲੀਆ ’ਚ ਇਨ੍ਹਾਂ ਦੀ ਥਾਂ ’ਤੇ ਅਗਲੀ ਪੀੜ੍ਹੀ ਦੇ 75 ਐੱਮ1ਏ2 ਟੈਂਕ ਲੈਣਗੇ। ਮਾਰਲੇਸ ਨੇ ਫਰਵਰੀ ’ਚ ਕਿਹਾ ਸੀ ਕਿ ਯੂਕਰੇਨ ਨੂੰ ਪੁਰਾਣੇ ਹੋ ਚੁੱਕੇ ਟੈਂਕ ਦੇਣਾ ਉਨ੍ਹਾਂ ਦੀ ਸਰਕਾਰ ਦੇ ਏਜੰਡੇ ’ਚ ਨਹੀਂ ਹੈ ਪਰ ਵੀਰਵਾਰ ਨੂੰ ਉਨ੍ਹਾਂ ਕਿਹਾ ਕਿ ਉਹ ਇਸ ਮਦਦ ਨੂੰ ਆਪਣੀ ਸਰਕਾਰ ਦੇ ਪਿਛਲੇ ਰੁਖ਼ ਤੋਂ ਪਿੱਛੇ ਹਟਣ ਵਜੋਂ ਨਹੀਂ ਦੇਖਦੇ ਹਨ। ਮਾਰਲੇਸ ਨੇ ਆਸਟਰੇਲੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਨੂੰ ਕਿਹਾ, ‘‘ਅਸੀਂ ਯੂਕਰੇਨ ਨਾਲ ਇਸ ਮਾਮਲੇ ’ਤੇ ਲਗਾਤਾਰ ਗੱਲਬਾਤ ਕਰ ਰਹੇ ਹਾਂ ਕਿ ਉਨ੍ਹਾਂ ਨੂੰ ਕਿਵੇਂ ਵਧੀਆ ਸਹਾਇਤਾ ਦੇ ਸਕਦੇ ਹਾਂ।’’
ਉਨ੍ਹਾਂ ਕਿਹਾ ਕਿ ਅਬਰਾਮਸ ਟੈਂਕ ਸਾਰੇ ਮਾਪਦੰਡਾਂ ’ਤੇ ਖਰੇ ਉਤਰਦੇ ਹਨ। ਆਸਟਰੇਲੀਆ ’ਚ ਯੂਕਰੇਨ ਦੇ ਸਫ਼ੀਰ ਵਾਸਿਲ ਮਾਇਰੋਸ਼ਨਿਚੇਂਕੋ ਨੇ ਵਿਰੋਧੀ ਧਿਰਾਂ ਦੇ ਸੰਸਦ ਮੈਂਬਰਾਂ ਦੀ ਇਸ ਆਲੋਚਨਾ ’ਤੇ ਕੋਈ ਟਿੱਪਣੀ ਨਹੀਂ ਕੀਤੀ ਕਿ ਟੈਂਕ ਪਹਿਲਾਂ ਹੀ ਦਾਨ ਕਰ ਦਿੱਤੇ ਜਾਣੇ ਚਾਹੀਦੇ ਸਨ। ਉਨ੍ਹਾਂ ਕਿਹਾ ਕਿ ਇਹ ਸਮੇਂ ਸਿਰ ਕੀਤਾ ਗਿਆ ਬਹੁਤ ਹੀ ਅਹਿਮ ਐਲਾਨ ਹੈ। ਇਸ ਦੇ ਨਾਲ ਰੂਸ ਵੱਲੋਂ 2022 ’ਚ ਹਮਲਾ ਕੀਤੇ ਜਾਣ ਮਗਰੋਂ ਯੂਕਰੇਨ ਨੂੰ ਆਸਟਰੇਲੀਆ ਵੱਲੋਂ ਕੁੱਲ 1.3 ਅਰਬ ਆਸਟਰੇਲਿਆਈ ਡਾਲਰ ਤੋਂ ਵਧ ਦੀ ਫੌਜੀ ਸਹਾਇਤਾ ਦਿੱਤੀ ਜਾ ਚੁੱਕੀ ਹੈ। -ਏਪੀ

Advertisement

Advertisement