For the best experience, open
https://m.punjabitribuneonline.com
on your mobile browser.
Advertisement

ਆਸਟਰੇਲੀਆ: ਪਾਕਿ ਨਾਗਰਿਕ ਨੂੰ ‘ਨੈਸ਼ਨਲ ਹੀਰੋ’ ਦਾ ਖ਼ਿਤਾਬ ਦੇਣ ਦੀ ਆਵਾਜ਼ ਉੱਠੀ

07:54 AM Apr 22, 2024 IST
ਆਸਟਰੇਲੀਆ  ਪਾਕਿ ਨਾਗਰਿਕ ਨੂੰ ‘ਨੈਸ਼ਨਲ ਹੀਰੋ’ ਦਾ ਖ਼ਿਤਾਬ ਦੇਣ ਦੀ ਆਵਾਜ਼ ਉੱਠੀ
Advertisement

ਗੁਰਚਰਨ ਸਿੰਘ ਕਾਹਲੋਂ
ਸਿਡਨੀ, 21 ਅਪਰੈਲ
ਪਿਛਲੇ ਹਫ਼ਤੇ ਸਿਡਨੀ ਦੇ ਵੈਸਟ ਫੀਲਡ ਸ਼ਾਪਿੰਗ ਸੈਂਟਰ ’ਚ ਇੱਕ ਵਿਅਕਤੀ ਨੇ ਚਾਕੂ ਮਾਰ ਕੇ ਛੇ ਵਿਅਕਤੀਆਂ ਨੂੰ ਕਤਲ ਕਰ ਦਿੱਤਾ ਸੀ। ਇਨ੍ਹਾਂ ਵਿੱਚ ਪਾਕਿਸਤਾਨੀ ਨਾਗਰਿਕ ਫਰਾਜ਼ ਤਾਹਿਰ (30) ਵੀ ਸੀ ਜੋ ਸ਼ਾਪਿੰਗ ਸੈਂਟਰ ’ਚ ਸੁਰੱਖਿਆ ਅਫਸਰ ਸੀ। ਮ੍ਰਿਤਕ ਤਾਹਿਰ ਨੂੰ ‘ਨੈਸ਼ਨਲ ਹੀਰੋ’ ਦਾ ਖ਼ਿਤਾਬ ਤੇ ਪਰਿਵਾਰ ਨੂੰ ਆਸਟਰੇਲੀਅਨ ਸਿਟੀਜਨਸ਼ਿਪ ਦੇਣ ਦੀ ਮੰਗ ਕੀਤੀ ਜਾ ਰਹੀ ਹੈ। ਪੀੜਤ ਪਰਿਵਾਰ ਦੀ ਬਾਂਹ ਫੜਨ ਲਈ ਆਸਟਰੇਲੀਅਨ ਮੀਡੀਆ ’ਚ ਚਰਚਾ ਜ਼ੋਰਾਂ ’ਤੇ ਹੈ। ਘਟਨਾ ਸਮੇਂ ਤਾਹਿਰ ਸ਼ਾਪਿੰਗ ਸੈਟਰ ਵਿੱਚ ਬਤੌਰ ਸੁਰੱਖਿਆ ਅਫਸਰ ਡਿਊਟੀ ਦੇ ਰਿਹਾ ਸੀ। ਉਸ ਨੇ ਹਮਲਾਵਰ ਦੇ ਸਾਹਮਣੇ ਆ ਕੇ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਹਮਲਾਵਰ ਨੇ ਤਾਹਿਰ ਨੂੰ ਛੁਰਾ ਮਾਰ ਦਿੱਤਾ। ਤਾਹਿਰ ਇਸ ਸ਼ਾਪਿੰਗ ਸੈਂਟਰ ’ਚ ਪਹਿਲੇ ਦਿਨ ਡਿਊਟੀ ਦੇਣ ਆਇਆ ਸੀ। ਫਰਾਜ਼ ਤਾਹਿਰ ਪਾਕਿਸਤਾਨ ਤੋਂ ਸਟੂਡੈਂਟ ਵੀਜ਼ੇ ’ਤੇ ਆਸਟਰੇਲੀਆ ਆਇਆ ਸੀ ਅਤੇ ਸਕਿਉਰਿਟੀ ਕੰਪਨੀ ’ਚ ਕੰਮ ਕਰਦਾ ਸੀ। ਉਸ ਦੀ ਪਤਨੀ, ਬੱਚੇ ਤੇ ਬਜ਼ੁਰਗ ਮਾਪੇ ਪਾਕਿਸਤਾਨ ਵਿੱਚ ਹਨ। ਜ਼ਮਾਤੇ ਅਹਿਮਦੀਆ ਦੇ ਬੁਲਾਰੇ ਨੇ ਕਿਹਾ ਕਿ ਹੁਣ ਪਰਿਵਾਰ ਦੇ ਗੁਜ਼ਾਰੇ ਲਈ ਰਕਮ ਭੇਜਣ ਵਾਲਾ ਕੋਈ ਨਹੀਂ ਹੈ। ਜਮਾਤ ਵੱਲੋਂ ਪੱਛਮੀ ਸਿਡਨੀ ’ਚ ਮਾਸਡਨ ਪਾਰਕ ਦੀ ਮਸਜਿਦ ਵਿੱਚ 26 ਅਪਰੈਲ ਨੂੰ ਸ਼ਰਧਾਂਜਲੀ ਸਮਾਗਮ ਕਰਵਾਇਆ ਜਾ ਰਿਹਾ ਹੈ ਤੇ ਉਸ ਦੇ ਪਰਿਵਾਰ ਲਈ ਸਹਾਇਤਾ ਇਕੱਠੀ ਕੀਤੀ ਜਾ ਰਹੀ ਹੈ।

Advertisement

Advertisement
Author Image

sukhwinder singh

View all posts

Advertisement
Advertisement
×