For the best experience, open
https://m.punjabitribuneonline.com
on your mobile browser.
Advertisement

ਆਸਟਰੇਲੀਆ: ਔਰਤਾਂ ਖ਼ਿਲਾਫ਼ ਹਿੰਸਾ ਵਿਰੁੱਧ ਦੇਸ਼ ਭਰ ’ਚ ਮੁਜ਼ਾਹਰੇ

06:59 AM Apr 29, 2024 IST
ਆਸਟਰੇਲੀਆ  ਔਰਤਾਂ ਖ਼ਿਲਾਫ਼ ਹਿੰਸਾ ਵਿਰੁੱਧ ਦੇਸ਼ ਭਰ ’ਚ ਮੁਜ਼ਾਹਰੇ
ਕੈਨਬਰਾ ਰੈਲੀ ਦੌਰਾਨ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਮੁਜ਼ਾਹਰਾਕਾਰੀਆਂ ਨਾਲ ਗੱਲਬਾਤ ਕਰਦੇ ਹੋਏ।
Advertisement

ਤੇਜਸ਼ਦੀਪ ਸਿੰਘ ਅਜਨੌਦਾ
ਮੈਲਬਰਨ, 28 ਅਪਰੈਲ
ਆਸਟਰੇਲੀਆ ਦੇ ਵੱਖ ਵੱਖ ਸ਼ਹਿਰਾਂ ਤੇ ਕਸਬਿਆਂ ’ਚ ਮੁਲਕ ਦੀਆਂ ਬੀਬੀਆਂ ਨੇ ਘਰੇਲੂ ਹਿੰਸਾ ਵਿਰੁੱਧ ਮੁਜ਼ਾਹਰੇ ਕੀਤੇ। ਮੁਲਕ ਦੇ ਮੁੱਖ ਸ਼ਹਿਰਾਂ ’ਚ ਵੱਡੇ ਇਕੱਠ ਹੋਏ ਅਤੇ ਰਾਜਧਾਨੀ ਕੈਨਬਰਾ ਵਿਖੇ ਹੋਏ ਮੁਜ਼ਾਹਰੇ ਨੂੰ ਸ਼ੁਰੂਆਤੀ ਵਿਰੋਧ ਮਗਰੋਂ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਵੀ ਸੰਬੋਧਨ ਕੀਤਾ।
ਦੇਸ਼ ਭਰ ਵਿੱਚ ਸਿਰਫ ਇਸ ਸਾਲ ਦੌਰਾਨ ਔਸਤ ਚਾਰ ਦਿਨਾਂ ਪਿੱਛੋਂ ਇੱਕ ਔਰਤ ਦਾ ਕਤਲ ਹੋਇਆ ਹੈ। ਔਰਤਾਂ ਵਿਰੁੱਧ ਹਿੰਸਾ ਨੂੰ ਤੁਰੰਤ ਰੋਕੇ ਜਾਣ ਲਈ ਮੁਜ਼ਾਹਰਾਕਾਰੀਆਂ ਨੇ ਦੇਸ਼ ਭਰ ’ਚ ਰੱਖੀ ਸਾਂਝੀ ਮੰਗ ਦੌਰਾਨ ਹਿੰਸਾ ਦੀ ਇਸ ਸਥਿਤੀ ਨੂੰ ਕੌਮੀ ਬਿਪਤਾ ਐਲਾਨਣ ਦੀ ਮੰਗ ਰੱਖੀ ਜਿਸ ਬਾਰੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਨੈਸ਼ਨਲ ਐਮਰਜੈਂਸੀ ਕੁਦਰਤੀ ਆਫਤਾਂ ਮੌਕੇ ਫੌਰੀ ਰਾਹਤ ਦੇਣ ਲਈ ਐਲਾਨੀ ਜਾਂਦੀ ਹੈ ਜਦਕਿ ਔਰਤਾਂ ਵਿਰੁੱਧ ਹਿੰਸਾ ਨੂੰ ਰੋਕਣ ਲਈ ਸਮੇਂ ਸਮੇਂ ’ਤੇ ਲਗਾਤਾਰ ਕਾਰਗਰ ਕੰਮ ਕਰਨ ਦੀ ਲੋੜ ਹੈ ਕਿਉਂਕਿ ਇਹ ਕੌਮੀ ਸੰਕਟ ਹੈ। ਉਨ੍ਹਾਂ ਕਿਹਾ ਕਿ ਇਸ ’ਚ ਕੋਈ ਦੋ-ਰਾਇ ਨਹੀਂ ਕਿ ਸਰਕਾਰਾਂ ਨੂੰ ਹਰ ਪੱਧਰ ’ਤੇ ਠੋਸ ਕੰਮ ਕਰਨ ਦੀ ਲੋੜ ਹੈ ਅਤੇ ਘਰੇਲੂ ਹਿੰਸਾ ’ਚ ਸਿਰਫ ਔਰਤਾਂ ਨਹੀਂ ਸਗੋਂ ਪੁਰਸ਼ਾਂ ਨੂੰ ਆਪਣੇ ਵਰਤਾਅ ’ਚ ਬਦਲਾਅ ਲਿਆਉਣ ਦੀ ਵੀ ਲੋੜ ਹੈ। ਇਸੇ ਬੁੱਧਵਾਰ ਰਾਜਧਾਨੀ ’ਚ ਪ੍ਰਧਾਨ ਮੰਤਰੀ ਨੇ ਉੱਚ ਪੱਧਰੀ ਕੈਬਨਿਟ ਮੀਟਿੰਗ ਸੱਦ ਲਈ ਹੈ ਜਿਸ ਵਿੱਚ ਪੁਰਸ਼ਾਂ ਵੱਲੋਂ ਔਰਤਾਂ ’ਤੇ ਹਿੰਸਕ ਹਮਲਿਆਂ ਦੇ ਮਾਮਲਿਆਂ ਨੂੰ ਫੈਡਰਲ ਪੱਧਰ ’ਤੇ ਰੋਕਣ ਲਈ ਜ਼ਰੂਰੀ ਤੇ ਤੁਰੰਤ ਅਮਲ ’ਚ ਲਿਆਏ ਜਾਣ ਵਾਲੀਆਂ ਨੀਤੀਆਂ ਨੂੰ ਵਿਚਾਰਿਆ ਜਾਵੇਗਾ। ਹਾਲਾਂਕਿ ਆਸਟਰੇਲੀਆ ਦੇ ਗਵਰਨਰ ਜਨਰਲ ਨੇ ਔਰਤਾਂ ਵਿਰੁੱਧ ਹਿੰਸਾ ’ਚ ਕੌਮੀ ਕਮਿਸ਼ਨ ਬਿਠਾਉਣ ਤੋਂ ਨਾਂਹ ਕਰ ਦਿੱਤੀ ਹੈ। ਇਕ ਜਾਣਕਾਰੀ ਅਨੁਸਾਰ ਇਸ ਸਾਲ ਦੇ ਸ਼ੁਰੂਆਤੀ ਮਹੀਨਿਆਂ ਦੌਰਾਨ ਹੀ 27 ਔਰਤਾਂ ਕਤਲ ਹੋ ਚੁੱਕੀਆਂ ਹਨ।

Advertisement

Advertisement
Author Image

Advertisement
Advertisement
×