For the best experience, open
https://m.punjabitribuneonline.com
on your mobile browser.
Advertisement

ਆਸਟਰੇਲੀਆ: ਰੂਸੀ ਦੂਤਾਵਾਸ ’ਤੇ ਰੋਕ ਦੇ ਫ਼ੈਸਲੇ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਖਾਰਜ

08:32 PM Jun 29, 2023 IST
ਆਸਟਰੇਲੀਆ  ਰੂਸੀ ਦੂਤਾਵਾਸ ’ਤੇ ਰੋਕ ਦੇ ਫ਼ੈਸਲੇ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਖਾਰਜ
Advertisement

ਕੈਨਬਰਾ, 26 ਜੂਨ

Advertisement

ਆਸਟਰੇਲੀਆ ਦੀ ਸਿਖ਼ਰਲੀ ਅਦਾਲਤ ਨੇ ਰੂਸ ਵੱਲੋਂ ਦਾਖਲ ਉਸ ਅਰਜ਼ੀ ਨੂੰ ਅੱਜ ਖਾਰਜ ਕਰ ਦਿੱਤਾ, ਜਿਸ ਵਿਚ ਰਾਜਧਾਨੀ ਕੈਨਬਰਾ ਦੀ ਇਕ ਥਾਂ ਤੋਂ ਰੂਸੀ ਦੂਤਾਵਾਸ ਨੂੰ ਹਟਾਉਣ ਦੇ ਫ਼ੈਸਲੇ ਉਤੇ ਰੋਕ ਲਾਉਣ ਦੀ ਬੇਨਤੀ ਕੀਤੀ ਗਈ ਸੀ।

ਹਾਈ ਕੋਰਟ ਦੇ ਜੱਜ ਜੇਨ ਜੈਗੋਟ ਨੇ ਇਸ ਪਟੀਸ਼ਨ ਨੂੰ ਇਹ ਕਹਿੰਦਿਆਂ ਖਾਰਜ ਕਰ ਦਿੱਤਾ ਕਿ ਥਾਂ ਦੀ ਲੀਜ਼ ਨੂੰ ਖਤਮ ਕਰਨ ਵਾਲੇ ਕਾਨੂੰਨ ਨੂੰ ਸੰਵਿਧਾਨਕ ਅਧਾਰ ‘ਤੇ ਚੁਣੌਤੀ ਦੇਣ ਵਾਲਾ ਰੂਸ ਦਾ ਕਦਮ ‘ਕਮਜ਼ੋਰ’ ਤੇ ‘ਸਮਝ ਤੋਂ ਬਾਹਰ’ ਹੈ।

ਗੌਰਤਲਬ ਹੈ ਕਿ ਆਸਟਰੇਲਿਆਈ ਸੰਸਦ ਨੇ 15 ਜੂਨ ਨੂੰ ਇਕ ਐਮਰਜੈਂਸੀ ਕਾਨੂੰਨ ਪਾਸ ਕੀਤਾ ਸੀ, ਜਿਸ ਤਹਿਤ ਇਕ ਥਾਂ ਉਤੇ ਰੂਸ ਦੀ ਲੀਜ਼ ਨੂੰ ਸੁਰੱਖਿਆ ਦੇ ਅਧਾਰ ਉਤੇ ਖ਼ਤਮ ਕਰ ਦਿੱਤਾ ਗਿਆ ਸੀ ਕਿਉਂਕਿ ਇਸ ਉਤੇ ਬਣਨ ਨਾਲ ਮਾਸਕੋ ਦਾ ਨਵਾਂ ਦੂਤਾਵਾਸ ਸੰਸਦ ਭਵਨ ਦੇ ਬਹੁਤ ਕਰੀਬ ਹੋਣਾ ਸੀ। ਸੁਣਵਾਈ ਦੌਰਾਨ ਰੂਸ ਦੇ ਵਕੀਲ ਇਲੀਅਟ ਹਾਈਡ ਨੇ ਦਲੀਲ ਦਿੱਤੀ ਕਿ ਜੇਕਰ ਲੀਜ਼ ਦੀ ਸਮਾਪਤੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ‘ਤੇ ਫੈਸਲਾ ਹੋਣ ਤੱਕ ਰੂਸੀ ਦੂਤਾਵਾਸ ਨੂੰ ਥਾਂ ਉਤੇ ਕਬਜ਼ਾ ਬਣਾਏ ਰੱਖਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਤਾਂ ਰਾਜਦੂਤ ਨੂੰ ਉੱਥੇ ਪਹਿਲਾਂ ਤੋਂ ਮੌਜੂਦ ਇਕ ਹੋਰ ਦੂਤਾਵਾਸ ਦੇ ਭਵਨ ਦੀ ਅਖੰਡਤਾ ਤੇ ਸੁਰੱਖਿਆ ਬਾਰੇ ਭਰੋਸਾ ਨਹੀਂ ਹੋਵੇਗਾ।

ਇਲੀਅਟ ਨੇ ਕਿਹਾ ਕਿ ਇਸ ਥਾਂ ਉਤੇ ਪਿਛਲੇ ਇਕ ਹਫਤੇ ਤੋਂ ਆਰਜ਼ੀ ਕਮਰੇ ਵਿਚ ਰਹਿ ਰਿਹਾ ਵਿਅਕਤੀ ਕੰਪਲੈਕਸ ਦੀ ਸੁਰੱਖਿਆ ਕਰਨ ਵਾਲਾ ਸੁਰੱਖਿਆ ਕਰਮੀ ਹੈ। ਮੀਡੀਆ ਵਿਚ ਪ੍ਰਕਾਸ਼ਿਤ ਖਬਰਾਂ ਵਿਚ ਇਸ ਵਿਅਕਤੀ ਨੂੰ ਰੂਸ ਦਾ ਇਕ ਕੂਟਨੀਤਕ ਦੱਸਿਆ ਗਿਆ ਸੀ।

ਆਸਟਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਹਾਈ ਕੋਰਟ ਦੇ ਫ਼ੈਸਲਾ ਦਾ ਸਵਾਗਤ ਕੀਤਾ ਹੈ। ਉਨ੍ਹਾਂ ਆਸ ਜਤਾਈ ਕਿ ਰੂਸੀ ਅਧਿਕਾਰੀ ਜਲਦੀ ਇਸ ਥਾਂ ਨੂੰ ਖਾਲੀ ਕਰ ਦੇਣਗੇ। -ਏਪੀ

Advertisement
Tags :
Advertisement
Advertisement
×