ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

Australia News: ਆਸਟਰੇਲੀਆ ’ਚ ਕੰਮ ਵਾਲੀਆਂ ਥਾਵਾਂ ’ਤੇ ਵਿਦੇਸ਼ੀ ਕਾਮਿਆਂ ਤੇ ਵਿਦਿਆਰਥੀਆਂ ਦਾ ਸ਼ੋਸ਼ਣ ਰੋਕਣ ਲਈ ਸਖ਼ਤੀ, ਨਵਾਂ ਕਾਨੂੰਨ ਹੋਇਆ ਲਾਗੂ

12:51 PM Jan 14, 2025 IST
ਆਸਟਰੇਲੀਆ ’ਚ ਕਾਮੇ ਵਾਜਬ ਉਜਰਤਾਂ ਦੀ ਮੰਗ ਕਰਦੇ ਹੋਏ।

ਨਵੇਂ ਸਾਲ ਤੋਂ ਲਾਗੂ ਹੋਇਆ ਨਵਾਂ ਕਾਨੂੰਨ; ਦੋਸ਼ੀ ਪਾਏ ਜਾਣ ਵਾਲੇ ਕਾਰੋਬਾਰੀ ਨੂੰ 10 ਸਾਲ ਕੈਦ 16.5 ਲੱਖ ਡਾਲਰ ਦਾ ਜੁਰਮਾਨਾ ਹੋਵੇਗਾ; ਆਰਥਿਕ ਲੁੱਟ ਦਾ ਸ਼ਿਕਾਰ ਹੋ ਰਹੇ ਸਨ ਭਾਰਤ ਸਮੇਤ ਹੋਰਨਾਂ ਮੁਲਕਾਂ ਦੇ ਵਿਦਿਆਰਥੀ ਤੇ ਪਰਵਾਸੀ ਕਾਮੇ
ਗੁਰਚਰਨ ਸਿੰਘ ਕਾਹਲੋਂ
ਸਿਡਨੀ, 14 ਜਨਵਰੀ
Australia News: ਆਸਟਰੇਲੀਆ ਨੇ ਕਾਮਿਆਂ ਦਾ ਸ਼ੋਸ਼ਣ ਰੋਕਣ ਲਈ ਸਖ਼ਤੀ ਕਰਨੀ ਸ਼ੁਰੂ ਕਰ ਕੀਤੀ ਹੈ। ਇਕ ਮਿਥੀ ਹੱਦ ਨਾਲੋਂ ਘੱਟ ਤਨਖ਼ਾਹ ਦੇਣ ਵਾਲੇ ਕਾਰੋਬਾਰੀਆਂ ਲਈ ਨਵਾਂ ਕਾਨੂੰਨ ਪਹਿਲੀ ਜਨਵਰੀ ਤੋਂ ਲਾਗੂ ਕੀਤਾ ਜਾ ਚੁੱਕਾ ਹੈ। ਹੁਣ ਕਿਸੇ ਮੁਲਾਜ਼ਮ ਨੂੰ ਘੱਟ ਤਨਖ਼ਾਹ ਦੇਣ ਜਾਂ ਹੱਕਾਂ ਤੋਂ ਵਾਂਝੇ ਰੱਖਣ ਦੀ ਅਣਗਹਿਲੀ ਇੱਕ ਸਜ਼ਾਯੋਗ ਜੁਰਮ ਹੋਵੇਗੀ।

Advertisement

ਆਸਟਰੇਲੀਆ ਦੇ ਕੰਮ ਕਾਜ ਵਾਲੀਆਂ ਥਾਵਾਂ ’ਤੇ ਕਿਰਤ ਕਾਨੂੰਨਾਂ ਬਾਰੇ ਫੇਅਰ ਵਰਕ ਓਮਬਡਸਮੈਨ ਦੀ ਮੁਖੀ ਐਨਾ ਬੂਥ ਨੇ ਨਵੇਂ ਕਾਨੂੰਨ ਬਾਰੇ ਜਾਣਕਾਰੀ ਦਿੰਦੇ ਹੋਏ।

ਗ਼ੌਰਤਲਬ ਹੈ ਕਿ ਕਈ ਕਾਰੋਬਾਰੀ ਕਾਮਿਆਂ ਨੂੰ ਘੱਟ ਤਨਖ਼ਾਹ ਦੇ ਕੇ ਉਨ੍ਹਾਂ ਦਾ ਸ਼ੋਸ਼ਣ ਕਰਦੇ ਸਨ। ਆਰਥਿਕ ਲੁੱਟ ਦੇ ਸ਼ਿਕਾਰ ਪੀੜਤਾਂ ’ਚ ਖ਼ਾਸਕਰ ਭਾਰਤ ਸਮੇਤ ਹੋਰਨਾਂ ਮੁਲਕਾਂ ਤੋਂ ਆਏ ਸਟੂਡੈਂਟਸ, ਕੱਚੇ ਵੀਜ਼ੇ ਵਾਲੇ ਪਰਵਾਸੀ ਵਰਕਰ ਵਧੇਰੇ ਹਨ। ਇਨ੍ਹਾਂ ਨੂੰ ਕਈ ਕਾਰੋਬਾਰੀ ਸਸਤੀ ਲੇਬਰ ਦੇ ਤੌਰ ’ਤੇ ਵਰਤਦੇ ਹਨ।

ਆਸਟਰੇਲੀਆ ਦੇ ਕੰਮ ਕਾਜ ਦੀਆਂ ਥਾਵਾਂ ਤੇ ਕਿਰਤ ਕਾਨੂੰਨਾਂ ਬਾਰੇ ਫੇਅਰ ਵਰਕ ਓਮਬਡਸਮੈਨ ਦੀ ਮੁਖੀ ਸ੍ਰੀਮਤੀ ਐਨਾ ਬੂਥ ਨੇ ਦੱਸਿਆ ਕਿ ਦੋਸ਼ੀ ਪਾਏ ਜਾਣ ਵਾਲੇ ਵਿਅਕਤੀਆਂ ਨੂੰ ਅਦਾਲਤ ਵੱਲੋਂ ਵੱਧ ਤੋਂ ਵੱਧ 10 ਸਾਲ ਦੀ ਕੈਦ 16.5 ਲੱਖ ਡਾਲਰ ਤੱਕ ਦਾ ਜੁਰਮਾਨਾ ਵੀ ਲਗਾਇਆ ਜਾ ਸਕਦਾ ਹੈ।

Advertisement

ਸ੍ਰੀਮਤੀ ਹਰਜਿੰਦਰ ਕੌਰ ਨਾਮ ਦੀ ਪੀੜਤ ਨੇ ਫੇਅਰ ਵਰਕ ਨੂੰ ਸ਼ਿਕਾਇਤ ਕੀਤੀ ਸੀ ਕਿ ਉਹ ਕਰਿਆਨੇ ਦੀ ਦੁਕਾਨ ਉੱਤੇ ਕੰਮ ਕਰਦੀ ਸੀ। ਉਸ ਨੂੰ ਨਿਯਮਾਂ ਅਨੁਸਾਰ ਤਨਖ਼ਾਹ ਅਦਾ ਨਹੀਂ ਕੀਤੀ ਗਈ। ਉਹ ਵੀਜ਼ਾ ਸ਼੍ਰੇਣੀ 187 ਤਹਿਤ ਨੀਮ ਸ਼ਹਿਰੀ ਖੇਤਰ ਚ ਕੰਮ ਕਰਦੀ ਸੀ। ਉਸ ਨੂੰ ਕਾਰੋਬਾਰੀ ਨੇ ਦੇਸ਼ ਨਿਕਾਲਾ ਦੇਣ ਦੀਆਂ ਧਮਕੀਆਂ ਵੀ ਦਿੱਤੀਆਂ। ਪਰ ਪੁਖ਼ਤਾ ਕਾਨੂੰਨ ਨਾ ਹੋਣ ਕਾਰਨ ਕਾਰੋਬਾਰੀ ਸਖ਼ਤ ਕਾਰਵਾਈ ਤੋਂ ਬਚ ਨਿਕਲਿਆ ਸੀ।

 

Advertisement