ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਆਸਟਰੇਲੀਆ: ਬੱਚਿਆਂ ’ਤੇ ਸੋਸ਼ਲ ਮੀਡੀਆ ਵਰਤਣ ਦੀ ਪਾਬੰਦੀ ਬਾਰੇ ਕਾਨੂੰਨ ਸੰਸਦ ’ਚ ਪੇਸ਼

06:53 AM Nov 22, 2024 IST

ਮੈਲਬੌਰਨ, 21 ਨਵੰਬਰ
ਆਸਟਰੇਲੀਆ ਦੇ ਸੰਚਾਰ ਮੰਤਰੀ ਨੇ ਆਨਲਾਈਨ ਸੁਰੱਖਿਆ ਤਹਿਤ ਵਿਸ਼ਵ ਦਾ ਪਹਿਲਾ ਕਾਨੂੰਨ ਸੰਸਦ ਵਿਚ ਪੇਸ਼ ਕੀਤਾ ਹੈ ਜੋ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ’ਤੇ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਦੀ ਪਾਬੰਦੀ ਲਾਏਗਾ। ਮੰਤਰੀ ਮਿਸ਼ੈਲ ਰੋਲੈਂਡ ਨੇ ਕਿਹਾ ਕਿ ਅੱਜ ਕਿਹਾ ਕਿ ਅਜੋਕੇ ਸਮੇਂ ਆਨਲਾਈਨ ਸੁਰੱਖਿਆ ਮਾਪਿਆਂ ਲਈ ਚੁਣੌਤੀ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਟਿਕਟੌਕ, ਫੇਸਬੁੱਕ, ਸਨੈਪਚੈਟ, ਰੈਡਿੱਟ, ਐਕਸ ਅਤੇ ਇੰਸਟਾਗ੍ਰਾਮ ਉਹ ਪਲੇਟਫਾਰਮ ਹਨ ਜੋ ਛੋਟੇ ਬੱਚਿਆਂ ਨੂੰ ਖਾਤੇ ਬਣਾਉਣ ਤੋਂ ਰੋਕਣ ਤੋਂ ਨਾਕਾਮ ਰਹੇ ਤਾਂ ਉਨ੍ਹਾਂ ’ਤੇ ਪੰਜ ਕਰੋੜ ਆਸਟ੍ਰੇਲਿਆਈ ਡਾਲਰ ਤੱਕ ਦਾ ਜੁਰਮਾਨਾ ਲਾਇਆ ਜਾਵੇਗਾ। ਰੋਲੈਂਡ ਨੇ ਕਿਹਾ, ‘ਇਹ ਬਿੱਲ ਸਮਾਜ ’ਚ ਨਵੀਆਂ ਕਦਰਾਂ-ਕੀਮਤਾਂ ਸਥਾਪਤ ਕਰਨ ਦੀ ਕੋਸ਼ਿਸ਼ ਕਰਦਾ ਹੈ ਕਿ ਸੋਸ਼ਲ ਮੀਡੀਆ ਤੱਕ ਪਹੁੰਚ ਆਸਟਰੇਲੀਆ ’ਚ ਵੱਡੇ ਹੋਣ ਦੀ ਪਰਿਭਾਸ਼ਾ ਨਹੀਂ ਹੈ।’ -ਪੀਟੀਆਈ

Advertisement

ਸੋਸ਼ਲ ਮੀਡੀਆ ਘਾਤਕ ਸਾਬਤ ਹੋ ਸਕਦਾ ਹੈ: ਸੰਚਾਰ ਮੰਤਰੀ

ਸੰਚਾਰ ਮੰਤਰੀ ਮਿਸ਼ੈਲ ਰੋਲੈਂਡ ਨੇ ਕਿਹਾ, ‘ਆਸਟਰੇਲੀਆ ਦੇ ਬਹੁਤ ਸਾਰੇ ਨੌਜਵਾਨਾਂ ਲਈ ਸੋਸ਼ਲ ਮੀਡੀਆ ਨੁਕਸਾਨਦੇਹ ਸਾਬਤ ਹੋ ਸਕਦਾ ਹੈ। ਤਕਰੀਬਨ ਦੋ ਤਿਹਾਈ ਆਸਟਰੇਲਿਆਈ ਬੱਚਿਆਂ ਨੇ ਬਹੁਤ ਨੁਕਸਾਨ ਕਰਨ ਵਾਲੀ ਸਮੱਗਰੀ ਦੇਖੀ ਹੈ, ਜਿਨ੍ਹਾਂ ’ਚ ਨਸ਼ੀਲੇ ਪਦਾਰਥਾਂ ਦੀ ਵਰਤੋਂ, ਖੁਦਕੁਸ਼ੀ ਜਾਂ ਖੁਦ ਨੂੰ ਨੁਕਸਾਨ ਪਹੁੰਚਾਉਣ ਦੇ ਨਾਲ-ਨਾਲ ਹਿੰਸਕ ਸਮੱਗਰੀ ਸ਼ਾਮਲ ਹੈ। ਇੱਕ ਚੌਥਾਈ ਬੱਚਿਆਂ ਨੇ ਅਸੁਰੱਖਿਅਤ ਖਾਣ-ਪੀਣ ਦੀਆਂ ਆਦਤਾਂ ਨੂੰ ਉਤਸ਼ਾਹਿਤ ਕਰਨ ਵਾਲੀ ਸਮੱਗਰੀ ਦੇਖੀ ਹੈ।’ ਸਰਕਾਰੀ ਅਧਿਐਨ ’ਚ ਪਾਇਆ ਗਿਆ ਕਿ 95 ਫੀਸਦ ਆਸਟਰੇਲਿਆਈ ਮਾਪੇ ਆਨਲਾਈਨ ਸੁਰੱਖਿਆ ਨੂੰ ਆਪਣੇ ਪਾਲਣ-ਪੋਸ਼ਣ ਦੀਆਂ ਸਭ ਤੋਂ ਮੁਸ਼ਕਲ ਚੁਣੌਤੀਆਂ ’ਚੋਂ ਇੱਕ ਮੰਨਦੇ ਹਨ।

Advertisement
Advertisement