ਸਿਡਨੀ, 8 ਮਾਰਚਆਸਟਰੇਲੀਆ ’ਚ ਭਾਰਤੀ ਵਿਅਕਤੀ ਨੂੰ ਪੰਜ ਕੋਰਿਆਈ ਮਹਿਲਾਵਾਂ ਨਾਲ ਜਬਰ ਜਨਾਹ ਦੇ ਦੋਸ਼ ਹੇਠ 40 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਸ ਵਿੱਚ 30 ਸਾਲ ਦੀ ਬਿਨਾਂ ਪੈਰੋਲ ਦੀ ਮਿਆਦ ਵੀ ਸ਼ਾਮਲ ਹੈ।43 ਸਾਲਾ ਬਲੇਸ਼ ਧਨਖੜ ਬੀਤੇ ਦਿਨ ਡਾਊਨਿੰਗ ਸੈਂਟਰ ਜ਼ਿਲ੍ਹਾ ਅਦਾਲਤ ’ਚ ਸਜ਼ਾ ਸੁਣਾਏ ਜਾਣ ਸਮੇਂ ਕਟਹਿਰੇ ’ਚ ਬੈਠਾ ਰਿਹਾ ਅਤੇ ਉਸ ਦੇ ਚਿਹਰੇ ’ਤੇ ਕੋਈ ਭਾਵ ਨਹੀਂ ਸਨ। ਧਨਖੜ ਨੇ ਸਿਡਨੀ ’ਚ ਆਪਣੇ ਘਰ ਵਿੱਚ ਜਾਂ ਉਸ ਦੇ ਨੇੜੇ-ਤੇੜੇ ਮਹਿਲਾਵਾਂ ਨੂੰ ਨਸ਼ੀਲਾ ਪਦਾਰਥ ਦੇਣ ਤੋਂ ਪਹਿਲਾਂ ਉਨ੍ਹਾਂ ਨੂੰ ਲੁਭਾਉਣ ਲਈ ਫ਼ਰਜ਼ੀ ਨੌਕਰੀ ਦੇ ਇਸ਼ਤਿਹਾਰ ਪੋਸਟ ਕੀਤੇ। ਸਾਬਕਾ ਆਈਟੀ ਸਲਾਹਕਾਰ ਨੇ ਬਾਅਦ ਵਿੱਚ ਮਹਿਲਾਵਾਂ ਨਾਲ ਜਬਰ ਜਨਾਹ ਕੀਤਾ ਤੇ ਉਨ੍ਹਾਂ ਦੀ ਵੀਡੀਓ ਵੀ ਬਣਾਈ। -ਪੀਟੀਆਈ