ਆਸਟਰੇਲੀਆ ਨੇ ਇੰਗਲੈਂਡ ਨੂੰ 33 ਦੌੜਾਂ ਨਾਲ ਹਰਾਇਆ
ਅਹਿਮਦਾਬਾਦ: ਆਸਟਰੇਲੀਆ ਨੇ ਵਿਸ਼ਵ ਕੱਪ ਦੇ ਇੱਕ ਮੈਚ ਵਿੱਚ ਇੰਗਲੈਂਡ ਨੂੰ 33 ਦੌੜਾਂ ਨਾਲ ਹਰਾ ਦਿੱਤਾ। ਆਸਟਰੇਲੀਆ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 49.3 ਓਵਰਾਂ ਵਿੱਚ 286 ਦੌੜਾਂ ਬਣਾਈਆਂ ਸਨ। ਇੰਗਲੈਂਡ ਦੀ ਟੀਮ ਇਸ ਦੇ ਜੁਆਬ ਵਿੱਚ 48.1 ਓਵਰ ਵਿੱਚ 253 ਦੌੜਾਂ ਬਣਾ ਕੇ ਆਊਟ ਹੋ ਗਈ। ਇਸ ਹਾਰ ਨਾਲ ਇੰਗਲੈਂਡ ਦੀ ਟੀਮ ਕ੍ਰਿਕਟ ਵਿਸ਼ਵ ਕੱਪ ਤੋਂ ਬਾਹਰ ਹੋ ਗਈ ਹੈ। ਆਸਟਰੇਲੀਆ ਵੱਲੋਂ ਲਾਬੂਸ਼ੇਨ ਨੇ 71, ਕੈਮਰੂਨ ਗਰੀਨ ਨੇ 47, ਸਟੀਵਨ ਸਮਿਥ ਨੇ 44 ਅਤੇ ਮਾਰਕਸ ਸਟੋਨਿਸ ਨੇ 35 ਦੌੜਾਂ ਦਾ ਯੋਗਦਾਨ ਪਾਇਆ। ਸਪਿੰਨਰ ਜ਼ੰਪਾ ਨੇ ਇੰਗਲੈਂਡ ਦੇ ਤਿੰਨ ਖਿਡਾਰੀਆਂ ਨੂੰ ਆਊਟ ਕੀਤਾ, ਜਦਕਿ ਮਿਸ਼ਲ ਸਟਾਰਕ ਅਤੇ ਕਪਤਾਨ ਪੈਟ ਕਮਿਨਸ ਨੇ ਦੋ-ਦੋ ਵਿਕਟਾਂ ਲਈਆਂ। ਜ਼ੰਪਾ ਨੇ ਬੱਲੇਬਾਜ਼ੀ ਵਿੱਚ ਵੀ ਯੋਗਦਾਨ ਦਿੱਤਾ ਅਤੇ ਉਸ ਨੇ 19 ਗੇਂਦਾਂ ਵਿੱਚ 29 ਦੌੜਾਂ ਬਣਾਈਆਂ ਇੰਗਲੈਂਡ ਵੱਲੋਂ ਡੇਵਿਡ ਮਲਾਨ ਨੇ 50 ਅਤੇ ਬਿਨ ਸਟੋਕਸ ਨੇ 64 ਦੌੜਾਂ ਬਣਾਈਆਂ ਅਤੇ ਉਹ ਟੀਮ ਨੂੰ ਜਿੱਤ ਨਹੀਂ ਦਵਾ ਸਕੇ। ਆਸਟਰੇਲੀਆ ਦੇ ਖਿਡਾਰੀਆਂ ਨੇ ਸ਼ਾਨਦਾਰ ਫੀਲਡਿੰਗ ਕੀਤੀ ਅਤੇ ਕਈ ਦੌੜਾਂ ਬਚਾਈਆਂ। ਉਨ੍ਹਾਂ ਲਗਾਤਾਰ ਪੰਜਵੀਂ ਜਿੱਤ ਹਾਸਲ ਕੀਤੀ ਹੈ। -ਪੀਟੀਆਈ