ਅਾਸਟਰੇਲੀਅਾ: ਬੁਆਇ-ਫਰੈਂਡ ਨੇ ਭਾਰਤੀ ਵਿਦਿਆਰਥਣ ਨੂੰ ਜ਼ਿੰਦਾ ਦਫ਼ਨਾਇਆ
ਮੈਲਬਰਨ, 6 ਜੁਲਾਈ
ਬਦਲਾਖੋਰੀ ਦੀ ਇਕ ਖੌਫਨਾਕ ਘਟਨਾ ਵਿੱਚ 21 ਸਾਲਾ ਭਾਰਤੀ ਵਿਦਿਅਾਰਥਣ, ਜੋ ਨਰਸਿੰਗ ਦਾ ਕੋਰਸ ਕਰ ਰਹੀ ਸੀ, ਨੂੰ ਉਸ ਦੇ ਸਾਬਕਾ ਬੁਆਇ-ਫਰੈਂਡ ਨੇ ਪਹਿਲਾਂ ਅਗਵਾ ਕੀਤਾ ਤੇ ਮਗਰੋਂ 650 ਕਿਲੋਮੀਟਰ ਦਾ ਸਫ਼ਰ ਕਰਕੇ ਦੱਖਣੀ ਅਾਸਟਰੇਲੀਆ ਦੇ ਦੂਰ-ਦੁਰਾਡੇ ਫਲਿੰਡਰਜ਼ ਦੇ ਪਹਾੜਾਂ ਵਿੱਚ ਜ਼ਿੰਦਾ ਦਫ਼ਨਾ ਦਿੱਤਾ। ਇਹ ਘਟਨਾ ਮਾਰਚ 2021 ਦੀ ਦੱਸੀ ਜਾਂਦੀ ਹੈ। ਪੀੜਤ ਵਿਦਿਆਰਥਣ ਜਾਸਮੀਨ ਕੌਰ ਐਡੀਲੇਡ ਸ਼ਹਿਰ ਵਿਚ ਰਹਿੰਦੀ ਸੀ ਤੇ ਉਸ ਦੀ ਹੱਤਿਆ ਕਰਨ ਵਾਲੇ ਸ਼ਖ਼ਸ ਦੀ ਪਛਾਣ ਤਾਰਿਕਜੋਤ ਸਿੰਘ ਵਜੋਂ ਦੱਸੀ ਗਈ ਹੈ। ਕੌਰ ਨੇ ਆਪਣੀ ਹੱਤਿਆ ਤੋਂ ਇਕ ਮਹੀਨੇ ਪਹਿਲਾਂ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਮੁਲਜ਼ਮ ਵੱਲੋਂ ਉਸ ਦਾ ਪਿੱਛਾ ਕਰਨ ਦਾ ਦਾਅਵਾ ਕੀਤਾ ਸੀ।
ਨਿੳੂਜ਼.ਕੌਮ.ਏਯੂ ਪੋਰਟਲ ਤੇ ਹੋਰਨਾਂ ਵੈੱਬਸਾਈਟਾਂ ਨੇ ਬੁੱਧਵਾਰ ਨੂੰ ਜਾਰੀ ਰਿਪੋਰਟਾਂ ਵਿੱਚ ਕਿਹਾ ਕਿ ਕੌਰ ਨੂੰ 5 ਮਾਰਚ 2021 ਨੂੰ ਉਸ ਦੀ ਕੰਮ ਵਾਲੀ ਥਾਂ ਤੋਂ ਅਗਵਾ ਕੀਤਾ ਗਿਆ ਸੀ। ਸਿੰਘ ਮਗਰੋਂ ਜਸਮੀਨ ਦੇ ਹੱਥ ਪੈਰ ਕੇਬਲ ਟਾਈਜ਼ ਨਾਲ ਬੰਨ੍ਹ ਕੇ ਉਸ ਨੂੰ ਇਕ ਕਾਰ ਵਿੱਚ 400 ਮੀਲ ਦੂਰ ਲੈ ਕੇ ਗਿਆ। ਸਿੰਘ ਨੇ ਪਹਿਲਾਂ ਉਸ ਦੇ ਗਲ ’ਤੇ ਕੁਝ ਕੱਟ ਲਾਏ ਤੇ ਜਿੳੂਂਦੀ ਨੂੰ ਘੱਟ ਡੂੰਘੀ ਕਬਰ ਵਿਚ ਦਫਨਾ ਦਿੱਤਾ। ਕੌਰ ਦੀ 6 ਮਾਰਚ ਨੂੰ ਮੌਤ ਹੋ ਗੲੀ। ਤਾਰਿਕਜੋਤ ਨੂੰ ਭਾਵੇਂ ਕਤਲ ਦਾ ਦੋਸ਼ੀ ਪਾਇਆ ਗਿਆ, ਪਰ ਉਸ ਵੱਲੋਂ ਕੀਤੇ ਇਸ ਖੌਫ਼ਨਾਕ ਅਪਰਾਧ ਦੇ ਵੇਰਵਿਆਂ ਦਾ ਖੁਲਾਸਾ ਸੁਪਰੀਮ ਕੋਰਟ ਵਿੱਚ ਦਾਖ਼ਲ ਹਲਫ਼ਨਾਮੇ ਤੋਂ ਹੋਇਆ। ਕੋਰਟ ਨੂੰ ਦੱਸਿਆ ਗਿਆ ਕਿ ਸਿੰਘ ਪੀੜਤਾ ਨਾਲ ਬ੍ਰੇਕਅੱਪ ਹੋਣ ਤੋਂ ਨਿਰਾਸ਼ ਸੀ। -ਪੀਟੀਆਈ