For the best experience, open
https://m.punjabitribuneonline.com
on your mobile browser.
Advertisement

ਆਸਟਿਨ ਨੇ ਬਿਮਾਰੀ ਬਾਰੇ ਜਾਣਕਾਰੀ ਨਾ ਦੇ ਕੇ ਗਲਤ ਕੀਤਾ ਪਰ ਹਾਲੇ ਵੀ ਮੈਨੂੰ ਆਪਣੇ ਰੱਖਿਆ ਮੰਤਰੀ ’ਤੇ ਭਰੋਸਾ: ਬਾਇਡਨ

11:14 AM Jan 13, 2024 IST
ਆਸਟਿਨ ਨੇ ਬਿਮਾਰੀ ਬਾਰੇ ਜਾਣਕਾਰੀ ਨਾ ਦੇ ਕੇ ਗਲਤ ਕੀਤਾ ਪਰ ਹਾਲੇ ਵੀ ਮੈਨੂੰ ਆਪਣੇ ਰੱਖਿਆ ਮੰਤਰੀ ’ਤੇ ਭਰੋਸਾ  ਬਾਇਡਨ
Advertisement

ਨਿਊਯਾਰਕ (ਅਮਰੀਕਾ), 13 ਜਨਵਰੀ
ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਅੱਜ ਕਿਹਾ ਕਿ ਦੇਸ਼ ਦੇ ਰੱਖਿਆ ਮੰਤਰੀ ਲੋਇਡ ਆਸਟਿਨ ਦੇ ਪਿਛਲੇ ਹਫਤੇ ਹਸਪਤਾਲ ਵਿੱਚ ਭਰਤੀ ਹੋਣ ਬਾਰੇ ਉਨ੍ਹਾਂ ਨੂੰ ਜਾਣਕਾਰੀ ਨਾ ਦੇਣਾ ਗਲਤ ਫੈਸਲਾ ਸੀ ਪਰ ਉਨ੍ਹਾਂ ਨੂੰ ਆਪਣੇ ਮੰਤਰੀ 'ਤੇ ਹਾਲੇ ਵੀ ਭਰੋਸਾ ਹੈ। ਬਾਇਡਨ ਨੂੰ ਪੱਤਰਕਾਰਾਂ ਵੱਲੋਂ ਪੁੱਛਿਆ ਗਿਆ ਸੀ ਕੀ ਰੱਖਿਆ ਮੰਤਰੀ ਦਾ ਉਨ੍ਹਾਂ (ਬਾਇਡਨ) ਨੂੰ ਆਪਣੀ ਸਿਹਤ ਬਾਰੇ ਜਾਣਕਾਰੀ ਨਾ ਦੇਣ ਦਾ ਫੈਸਲਾ ਗਲਤ ਸੀ, ਜਿਸ ਦਾ ਰਾਸ਼ਟਰਪਤੀ ਨੇ ਹਾਂ ਵਿੱਚ ਜਵਾਬ ਦਿੱਤਾ। ਇਹ ਪੁੱਛੇ ਜਾਣ 'ਤੇ ਕੀ ਉਨ੍ਹਾਂ ਨੂੰ ਹਾਲੇ ਵੀ ਆਸਟਿਨ ਦੀ ਲੀਡਰਸ਼ਿਪ 'ਤੇ ਭਰੋਸਾ ਹੈ, ਬਾਇਡਨਨ ਨੇ ਜਵਾਬ ਦਿੱਤਾ, ‘ਹਾਂ, ਮੈਂ ਕਰਦਾ ਹਾਂ।’

Advertisement

Advertisement
Author Image

Advertisement
Advertisement
×