ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਚੱਲਦੀ ਬੱਸ ’ਚੋਂ ਮਾਸੀ ਨੇ ਭਾਣਜੇ ਸਮੇਤ ਮਾਰੀ ਛਾਲ

07:53 AM Jul 23, 2024 IST

ਜੋਗਿੰਦਰ ਸਿੰਘ ਓਬਰਾਏ
ਖੰਨਾ, 22 ਜੁਲਾਈ
ਇੱਥੇ ਬੀਤੀ ਦੇਰ ਸ਼ਾਮ ਬੱਸ ਅੱਡੇ ’ਤੇ ਪੰਜਾਬ ਰੋਡਵੇਜ਼ ਦੇ ਡਰਾਈਵਰ ਨੇ ਮਹਿਲਾ ਯਾਤਰੀਆਂ ਨੂੰ ਦੇਖ ਕੇ ਬੱਸ ਰੋਕਣ ਦੀ ਥਾਂ ਤੇਜ਼ੀ ਨਾਲ ਭਜਾ ਲਈ। ਇਸ ਦੌਰਾਨ ਬੱਸ ਵਿੱਚ ਸਵਾਰ ਇੱਕ ਲੜਕੀ ਦੇ ਰਿਸ਼ਤੇਦਾਰ ਪਿੱਛੇ ਰਹਿ ਗਏ, ਜਿਸ ਕਾਰਨ ਉਸ ਨੇ ਘਬਰਾ ਕੇ ਤੇਜ਼ ਰਫ਼ਤਾਰ ਬੱਸ ਵਿੱਚੋਂ ਛਾਲ ਮਾਰ ਦਿੱਤੀ। ਇਸ ਦੌਰਾਨ 18 ਸਾਲਾਂ ਆਰਤੀ ਅਤੇ ਅਤੇ ਉਸਦੇ ਭਾਣਜੇ ਰਾਜਵੀਰ ਨੂੰ ਗੰਭੀਰ ਸੱਟਾਂ ਲੱਗੀਆਂ। ਰਾਹਗੀਰਾਂ ਨੇ ਦੋਵਾਂ ਨੂੰ ਸਿਵਲ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਆਰਤੀ ਨੂੰ ਦੇਖਦਿਆਂ ਚੰਡੀਗੜ੍ਹ ਰੈਫ਼ਰ ਕਰ ਦਿੱਤਾ ਅਤੇ ਘਟਨਾ ਦੀ ਜਾਣਕਾਰੀ ਸਬੰਧਤ ਥਾਣੇ ਨੂੰ ਦਿੱਤੀ। ਇਸ ਮੌਕੇ ਆਰਤੀ ਦੀ ਮਾਂ ਕੁੰਤੀ ਦੇਵੀ ਨੇ ਦੱਸਿਆ ਕਿ ਉਹ ਆਪਣੀਆਂ ਦੋ ਧੀਆਂ ਅਤੇ ਦੋਹਤੇ ਨਾਲ ਖੰਨਾ ਦੇ ਖਾਟੂ ਸ਼ਿਆਮ ਧਾਮ ਵਿਖੇ ਮੱਥਾ ਟੇਕਣ ਗਈ ਸੀ। ਸ਼ਾਮ ਨੂੰ ਉਹ ਲੁਧਿਆਣਾ ਲਈ ਸਰਕਾਰੀ ਬੱਸ ਫੜਨ ਲਈ ਬੱਸ ਅੱਡੇ ’ਤੇ ਪੁੱਜੇ ਜਿੱਥੇ ਰੋਡਵੇਜ਼ ਦੀ ਬੱਸ ਆਈ ਤਾਂ ਛੋਟੀ ਧੀ ਆਰਤੀ ਭਾਣਜੇ ਨਾਲ ਬੱਸ ਵਿੱਚ ਸਵਾਰ ਹੋ ਗਈ। ਇਸ ਦੌਰਾਨ ਡਰਾਈਵਰ ਨੇ ਮਹਿਲਾ ਯਾਤਰੀਆਂ ਦੀ ਭੀੜ ਨੂੰ ਦੇਖਦਿਆਂ ਬੱਸ ਭਜਾ ਲਈ। ਉਨ੍ਹਾਂ ਬੱਸ ਰੋਕਣ ਲਈ ਬਹੁਤ ਰੌਲਾ ਪਾਇਆ ਪਰ ਡਰਾਈਵਰ ਨੇ ਬੱਸ ਨਹੀਂ ਰੋਕੀ। ਆਰਤੀ ਨੇ ਆਪਣੇ ਭਾਣਜੇ ਸਮੇਤ ਬੱਸ ਵਿੱਚੋਂ ਛਾਲ ਮਾਰ ਦਿੱਤੀ ਅਤੇ ਡਿੱਗਣ ਕਾਰਨ ਦੋਵੇਂ ਜ਼ਖ਼ਮੀ ਹੋ ਗਏ। ਰਾਹਗੀਰਾਂ ਨੇ ਦੱਸਿਆ ਕਿ ਆਰਤੀ ਦੇ ਛਾਲ ਮਾਰਨ ਉਪਰੰਤ ਵੀ ਡਰਾਈਵਰ ਨੇ ਬੱਸ ਨਹੀਂ ਰੋਕੀ। ਹਸਪਤਾਲ ਵਿੱਚ ਐਮਰਜੈਂਸੀ ਡਿਊਟੀ ’ਤੇ ਤਾਇਨਾਤ ਡਾ. ਫੈਂਕੀ ਨੇ ਦੱਸਿਆ ਕਿ ਆਰਤੀ ਤੇ ਸਿਰ ਅਤੇ ਮੂੰਹ ਤੇ ਗੰਭੀਰ ਸੱਟਾਂ ਕਾਰਨ ਉਸ ਨੂੰ ਰੈਫ਼ਰ ਕਰਨਾ ਪਿਆ ਹੈ। ਦੂਜੇ ਪਾਸੇ ਬੱਚੇ ਦੀ ਹਾਲਤ ਖਤਰੇ ਤੋਂ ਬਾਹਰ ਹੈ।

Advertisement

Advertisement