ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਔਜਲਾ ਬਣੇ ਰੈਵੇਨਿਊ ਪਟਵਾਰ ਯੂਨੀਅਨ ਦੇ ਪ੍ਰਧਾਨ

08:08 AM Oct 09, 2024 IST
ਨਵੇਂ ਚੁਣੇ ਗਏ ਸੂਬਾ ਪ੍ਰਧਾਨ ਬਲਰਾਜ ਔਜਲਾ ਅਤੇ ਹੋਰ।

ਮਹਿੰਦਰ ਸਿੰਘ ਰੱਤੀਆਂ
ਮੋਗਾ, 8 ਅਕਤੂਬਰ
ਦੀ ਰੈਵੇਨਿਊ ਪਟਵਾਰ ਯੂਨੀਅਨ ਪੰਜਾਬ ਦੀ ਸੂਬਾ ਇਕਾਈ (2024-2026) ਦੇ ਚੋਣ ਇਜਲਾਸ ਵਿੱਚ ਬਲਰਾਜ ਔਜਲਾ ਰੈਵੇਨਿਊ ਪਟਵਾਰ ਯੂਨੀਅਨ ਦੇ ਸੂਬਾ ਪ੍ਰਧਾਨ, ਸੁਖਵਿੰਦਰ ਸਿੰਘ ਸੁੱਖੀ ਸੂਬਾ ਜਨਰਲ ਸਕੱਤਰ ਤੇ ਸੁਮਨਦੀਪ ਸਿੰਘ ਭੁੱਲਰ ਸੂਬਾ ਸਹਾਇਕ ਜਨਰਲ ਸਕੱਤਰ ਅਤੇ ਰਣਧੀਰ ਸਿੰਘ ਥਿੰਦ ਸਹਾਇਕ ਖਜ਼ਾਨਚੀ ਚੁਣੇ ਗਏ। ਇਸ ਮੌਕੇ ਜਥੇਬੰਦੀ ਦੇ ਤਤਕਾਲੀ ਸੂਬਾ ਪ੍ਰਧਾਨ ਹਰਵੀਰ ਸਿੰਘ ਢੀਂਡਸਾ ਨੇ ਆਪਣੇ ਕਾਰਜਕਾਲ ਦੇ ਦੋ ਸਾਲ ਦੀਆਂ ਪ੍ਰਾਪਤੀਆਂ ਦੱਸਣ ਉਪਰੰਤ ਸੂਬਾ ਇਕਾਈ ਭੰਗ ਕੀਤੀ।
ਸੂਬਾ ਪ੍ਰਧਾਨ ਬਲਰਾਜ ਸਿੰਘ ਔਜਲਾ ਮੂਲ ਰੂਪ ਵਿੱਚ ਤਪਾ (ਬਰਨਾਲਾ) ਦੇ ਰਹਿਣ ਵਾਲੇ ਹਨ ਅਤੇ ਜ਼ਿਲ੍ਹਾ ਲੁਧਿਆਣਾ ਵਿੱਚ ਤਾਇਨਾਤ ਹਨ। ਜਨਰਲ ਸਕੱਤਰ ਸੁਖਪ੍ਰੀਤ ਸਿੰਘ ਢਿੱਲੋਂ (ਬਠਿੰਡਾ), ਖਜ਼ਾਨਚੀ ਪਵਨ ਕੁਮਾਰ (ਸ੍ਰੀ ਮੁਕਤਸਰ ਸਾਹਿਬ), ਸੁਮਨਦੀਪ ਸਿੰਘ ਭੁੱਲਰ (ਸੰਗਰੂਰ) ਨੁਮਾਇੰਦਾ ਕੁੱਲ ਹਿੰਦ, ਬਲਦੇਵ ਸਿੰਘ (ਫਾਜ਼ਿਲਕਾ), ਜਗਸੀਰ ਸਿੰਘ ਸੇਖਾ (ਫਿਰੋਜ਼ਪੁਰ), ਪ੍ਰਦੀਪ ਭਾਰਦਵਾਜ (ਮਾਨਸਾ), ਧਰਮਿੰਦਰ ਸਿੰਘ (ਬਰਨਾਲਾ), ਵਿਜੈ ਕੁਮਾਰ (ਨਵਾਂਸ਼ਹਿਰ) ਸਾਰੇ ਸੀਨੀਅਰ ਮੀਤ ਪ੍ਰਧਾਨ, ਹਰਪਾਲ ਸਿੰਘ ਸਮਰਾ (ਸ੍ਰੀ ਅੰਮ੍ਰਿਤਸਰ ਸਾਹਿਬ), ਦੀਦਾਰ ਸਿੰਘ ਛੋਕਰਾਂ (ਮਾਲੇਰਕੋਟਲਾ), ਰਾਜੀਵ ਕੁਮਾਰ (ਮੁਹਾਲੀ), ਗੁਰਵਿੰਦਰ ਸਿੰਘ (ਰੋਪੜ), ਦਵਿੰਦਰ ਸਿੰਘ (ਗੁਰਦਾਸਪੁਰ) ਸਾਰੇ ਮੀਤ ਪ੍ਰਧਾਨ, ਡਿੰਪਲ ਗਰਗ (ਫ਼ਤਹਿਗੜ੍ਹ ਸਾਹਿਬ) ਪਰਮਜੀਤ ਸਿੰਘ (ਪਟਿਆਲਾ) ਦੋਵੇਂ ਸਹਾਇਕ ਜਨਰਲ ਸਕੱਤਰ, ਸਨਪ੍ਰੀਤ ਸਿੰਘ (ਮੋਗਾ) ਸਹਾਇਕ ਖਜ਼ਾਨਚੀ, ਹਰਪ੍ਰੀਤਪਾਲ ਸਿੰਘ (ਹੁਸ਼ਿਆਰਪੁਰ) ਸੰਗਠਨ ਸਕੱਤਰ, ਸੁਰਿੰਦਰ ਸਿੰਘ (ਤਰਨ ਤਾਰਨ) ਕਾਨੂੰਨੀ ਸਕੱਤਰ, ਸੁਖਜੀਤ ਸਿੰਘ (ਕਪੂਰਥਲਾ) ਪ੍ਰੈੱਸ ਸਕੱਤਰ, ਨਰਿੰਦਰ ਕੁਮਾਰ (ਜਲੰਧਰ) ਦਫ਼ਤਰੀ ਸਕੱਤਰ, ਜਪੇਸ ਸ਼ਰਮਾ (ਪਠਾਨਕੋਟ) ਪ੍ਰਚਾਰ ਸਕੱਤਰ, ਵਰਿੰਦਰ ਸਿੰਘ ਬੁੱਟਰ (ਫ਼ਰੀਦਕੋਟ) ਨੂੰ ਆਡੀਟਰ ਚੁਣਿਆ ਗਿਆ ਹੈ। ਇਹ ਚੋਣ ਦੀ ਰੈਵੀਨਿਊ ਕਾਨੂੰਨਗੋ ਐਸੋਸੀਏਸ਼ਨ ਸੂਬਾ ਪ੍ਰਧਾਨ ਰੁਪਿੰਦਰ ਸਿੰਘ ਗਰੇਵਾਲ, ਜਨਰਲ ਸਕੱਤਰ ਓਂਕਾਰ ਸਿੰਘ ਸੈਣੀ, ਦੀ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਦੇ ਸਾਬਕਾ ਜਨਰਲ ਸਕੱਤਰ ਗੋਬਿੰਦ ਸਿੰਘ ਹਾਜੀਪੁਰ ਅਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਹਰਮੀਤ ਸਿੰਘ ਵਿਦਿਆਰਥੀ ਦੀ ਦੇਖ ਰੇਖ ਹੇਠ ਹੋਈ। ਇਸ ਮੌਕੇ ਜਥੇਬੰਦੀ ਦੇ ਸਾਬਕਾ ਪ੍ਰਧਾਨ ਓਮ ਪ੍ਰਕਾਸ਼ ਥਿੰਦ, ਨਿਰਮਲਜੀਤ ਸਿੰਘ ਬਾਜਵਾ, ਗੁਰਮੇਲ ਸਿੰਘ , ਅਮਰੀਕ ਸਿੰਘ ਰਾਏ, ਕ੍ਰਿਸ਼ਨ ਚੰਦ ਭਨੋਟ, ਕਰਨੈਲ ਸਿੰਘ ਬੁੱਟਰ, ਸਾਬਕਾ ਜ਼ਿਲ੍ਹਾ ਪ੍ਰਧਾਨ ਜਸਵੀਰ ਸਿੰਘ ਧਾਲੀਵਾਲ, ਦੌਲਤ ਰਾਮ, ਗੁਰਮਿੰਦਰ ਸਿੰਘ ਸੰਘੇੜਾ, ਜਸਵੀਰ ਸਿੰਘ ਸੈਣੀ, ਗੁਰਪ੍ਰੀਤ ਸਿੰਘ ਬਲਵੇੜਾ, ਸਾਬਕਾ ਨੁਮਾਇੰਦਾ ਕੁੱਲ ਹਿੰਦ ਨਿਰਮਲ ਸਿੰਘ ਗਿੱਲ ਮੌਜੂਦ ਸਨ।

Advertisement

Advertisement