ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਔਡੀ ਕਾਰ ਨੂੰ ਅੱਗ ਲੱਗੀ, ਜਾਨੀ ਨੁਕਸਾਨ ਤੋਂ ਬਚਾਅ

06:55 AM Jun 07, 2024 IST
ਪਿੰਡ ਨੰਗਲਾ ਸੰਗਤੀਵਾਲਾ ਸੜਕ ਤੇ ਵਾਪਰੇ ਘਟਨਾਕ੍ਰਮ ਦੀ ਫ਼ੋਟੋ।

ਪੱਤਰ ਪ੍ਰੇਰਕ
ਲਹਿਰਾਗਾਗਾ, 6 ਜੂਨ
ਇੱਥੇ ਅੱਜ ਬਾਅਦ ਦੁਪਹਿਰ ਸੰਗਰੂਰ ਤੋਂ ਭੁਟਾਲ ਪਿੰਡ ਸੰਗਤੀਵਾਲਾ ਤੋਂ ਨੰਗਲਾ ਵਿਚਕਾਰ ਘੱਗਰ ਨਹਿਰ ਕਿਨਾਰੇ ਬਣੀ ਨਦਾਮਪੁਰ ਤੋਂ ਬਖਸ਼ੀਵਾਲਾ ਵਿੱਚ ਬਣੀ ਨਵੀਂ ਸੜਕ ’ਤੇ ਚੰਡੀਗੜ੍ਹ ਨੰਬਰ ਦੀ ਆਡੀ ਕਾਰ ਅਚਾਨਕ ਬੇਕਾਬੂ ਹੋ ਕੇ ਦਰੱਖਤ ਨਾਲ ਟਕਰਾ ਗਈ, ਜਿਸ ਮਗਰੋਂ ਇਸ ਨੂੰ ਅੱਗ ਲੱਗ ਗਈ। ਅੱਗ ਲੱਗਣ ਦੇ ਕਾਰਨਾਂ ਬਾਰੇ ਪਤਾ ਨਹੀਂ ਲੱਗਾ।
ਸ਼ਾਮ ਨੂੰ ਸਦਰ ਪੁਲੀਸ ਦੇ ਇੰਸਪੈਕਟਰ ਰਣਬੀਰ ਸਿੰਘ ਨੇ ਦੱਸਿਆ ਕਿ ਇਸ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਅੱਗ ਬੁਝਾਈ। ਇਸ ਚੰਡੀਗੜ੍ਹ ਨੰਬਰ ਵਾਲੀ ਔਡੀ ਕਾਰ ਵਿੱਚ ਇਸ ਦਾ ਮਾਲਕ ਬਲਕਾਰ ਸਿੰਘ ਭੁਟਾਲ ਕਲਾਂ ਜੋ ਸੰਗਰੂਰ ਵਿੱਚ ਆਈਲੈੱਟਸ ਕੇਂਦਰ ਚਲਾਉਂਦੇ ਹਨ, ਆਪਣੇ ਦੋਸਤ ਮਨਦੀਪ ਸਿੰਘ ਲੇਹਲ ਕਲਾਂ ਨਾਲ ਵਾਪਸ ਆ ਰਿਹਾ ਸੀ ਕਿ ਅਚਾਨਕ ਦਰੱਖਤ ਨਾਲ ਟਕਰਾਉਣ ਕਾਰਨ ਕਾਰ ਨੂੰ ਅੱਗ ਲੱਗ ਗਈ। ਦੋਵਾਂ ਨੇ ਤੁਰੰਤ ਬਾਹਰ ਨਿਕਲ ਕੇ ਜਾਨ ਬਚਾਈ। ਪੁਲੀਸ ਹਾਦਸੇ ਦੀ ਜਾਂਚ ਕਰ ਰਹੀ ਹੈ।

Advertisement

Advertisement
Advertisement