For the best experience, open
https://m.punjabitribuneonline.com
on your mobile browser.
Advertisement

ਨਾਸਿਕ ਵਿੱਚ ਘੱਟ ਕੀਮਤ ਕਾਰਨ ਪਿਆਜ਼ਾਂ ਦੀ ਨਿਲਾਮੀ ਰੁਕੀ

07:13 AM Aug 25, 2023 IST
ਨਾਸਿਕ ਵਿੱਚ ਘੱਟ ਕੀਮਤ ਕਾਰਨ ਪਿਆਜ਼ਾਂ ਦੀ ਨਿਲਾਮੀ ਰੁਕੀ
Advertisement

ਮੁੰਬਈ: ਮਹਾਰਾਸ਼ਟਰ ਦੇ ਨਾਸਿਕ ਦੇ ਕੁਝ ਏਪੀਐੱਮਸੀ ਵਿੱਚ ਵੀਰਵਾਰ ਨੂੰ ਪਿਆਜ਼ਾਂ ਦੀ ਨਿਲਾਮੀ ਸ਼ੁਰੂ ਹੋਈ ਪਰ ਕੀਮਤਾਂ ਘੱਟ ਹੋਣ ਕਾਰਨ ਇਸ ਨੂੰ ਕੁਝ ਸਮੇਂ ਬਾਅਦ ਹੀ ਬੰਦ ਕਰ ਦਿੱਤਾ ਗਿਆ। ਦੱਸਣਯੋਗ ਹੈ ਕਿ ਪਿਆਜ਼ਾਂ ਦੀ ਨਿਲਾਮੀ ਬੀਤੇ ਸੋਮਵਾਰ ਤੋਂ ਹੀ ਬੰਦ ਹੈ। ਇਸ ਦੌਰਾਨ 500 ਕਿਸਾਨਾਂ ਨੇ ਪਿਆਜ਼ ’ਤੇ 40 ਫੀਸਦੀ ਬਰਾਮਦਗੀ ਕਰ ਲਾਉਣ ਦੇ ਵਿਰੋਧ ਵਿੱਚ ਮੁੰਬਈ-ਆਗਰਾ ਕੌਮੀ ਮਾਰਗ ’ਤੇ ਆਵਾਜਾਈ ਠੱਪ ਕਰ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਦੇਸ਼ ਦੇ ਸਭ ਤੋਂ ਵੱਡੇ ਪਿਆਜ਼ਾਂ ਦੇ ਥੋਕ ਬਾਜ਼ਾਰ ਲਾਸਲਗਾਓਂ ਦੇ ਨਾਲ-ਨਾਲ ਪਿੰਪਲਗਾਓਂ ਅਤੇ ਚੰਦਵਾੜ ਵਿੱਚ ਵਿੱਚ ਏਪੀਐੱਮਸੀ ਵਿੱਚ ਸਵੇਰੇ ਨਿਲਾਮੀ ਸ਼ੁਰੂ ਹੋਈ ਪਰ ਕੁੱਝ ਸਮੇਂ ਬਾਅਦ ਘੱਟ ਹੋਣ ਕੀਮਤਾਂ ਕਾਰਨ ਇਸ ਨੂੰ ਰੋਕ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਕੇਂਦਰੀ ਕ੍ਰਿਸ਼ੀ ਮੰਤਰਾਲੇ ਦੇ ਮੁੱਖ ਸੰਗਠਨ ਨੈਫੇਡ ਅਤੇ ਐੱਨਸੀਸੀਐੱਫ ਨੇ ਪਿਆਜ਼ ਦੀ ਕੀਮਤ 2410 ਰੁਪਏ ਪ੍ਰਤੀ ਕੁਇੰਟਲ ਨਿਰਧਾਰਿਤ ਕੀਤੀ ਸੀ। ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਇੰਨੀ ਰਕਮ ਨਾ ਮਿਲਣ ਕਾਰਨ ਅੱਜ ਪਿਆਜ਼ਾਂ ਦੀ ਨਿਲਾਮੀ ਰੋਕੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਕਿਸਾਨਾਂ ਨੇ ਨਿਲਾਮੀ ਨੂੰ ਇਸ ਲਈ ਵੀ ਰੁਕਵਾ ਦਿੱਤੀ ਕਿਉਂਕਿ ਮੌਕੇ ’ਤੇ ਨੈਫੇਡ ਜਾਂ ਭਾਰਤੀ ਰਾਸ਼ਟਰੀ ਕ੍ਰਿਸ਼ੀ ਸਹਿਕਾਰੀ ਮਾਰਕਟਿੰਗ ਸੰਘ ਦਾ ਕੋਈ ਵੀ ਅਧਿਕਾਰੀ ਮੌਜੂਦ ਨਹੀਂ ਸੀ। ਅਧਿਕਾਰੀਆਂ ਨੇ ਦੱਸਿਆ ਕਿ ਲਾਸਲਗਾਓਂ ਵਿੱਚ 300 ਦੇ ਕਰੀਬ ਪਿਆਜ਼ਾਂ ਦੇ ਭਰੇ ਵਾਹਨ ਘੱਟੋ-ਘੱਟ 600, ਵੱਧ ਤੋਂ ਵੱਧ 2500 ਅਤੇ ਔਸਤਨ 2251 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਨਿਲਾਮੀ ਲਈ ਪੁੱਜੇ ਸਨ। ਚੰਦਵਾੜ ਵਿੱਚ ਪਿਆਜ਼ਾਂ ਦਾ ਭਾਅ 1700 ਤੋਂ 1800 ਰੁਪਏ ਪ੍ਰਤੀ ਕੁਇੰਟਲ ਰੱਖਿਆ ਸੀ। ਅਧਿਕਾਰੀ ਨੇ ਦੱਸਿਆ ਕਿ ਇਹ ਪ੍ਰਦਰਸ਼ਨ ਜ਼ਿਲ੍ਹੇ ਦੇ ਦਿਹਾਤੀ ਇਲਾਕੇ ਚੰਦਵਾੜ ਵਿੱਚ ਸ਼ੁਰੂ ਹੋਇਆ ਅਤੇ ਮੁੱਖ ਸੜਕ ’ਤੇ ਲਗਪੱਗ ਡੇਢ ਘੰਟੇ ਤੱਕ ਆਵਾਜਾਈ ਠੱਪ ਰਹੀ ਇਸ ਤੋਂ ਬਾਅਦ ਪੁਲੀਸ ਪ੍ਰਦਰਸ਼ਨਕਾਰੀਆਂ ਨੂੰ ਉਥੋਂ ਹਟਾਉਣ ’ਚ ਕਾਮਯਾਬ ਰਹੀ। ਬਰਾਮਦਗੀ ਕਰ ਦੇ ਖ਼ਿਲਾਫ਼ ਜ਼ਿਲ੍ਹੇ ਵਿੱਚ ਬੀਤੇ ਸੋਮਵਾਰ ਨੂੰ ਇਹ ਸੰਘਰਸ਼ ਚੱਲ ਰਿਹਾ ਹੈ। ਅਗਾਮੀਂ ਤਿਉਹਾਰਾਂ ਦੇ ਮੱਦੇਨਜ਼ਰ ਵਧਦੀਆਂ ਕੀਮਤਾਂ ਦੇ ਸੰਕੇਤਾਂ ਦੌਰਾਨ ਕੇਂਦਰ ਸਰਕਾਰ ਨੇ 19 ਅਗਸਤ ਨੂੰ ਪਿਆਜ਼ ਦੀ ਘਰੇਲੂ ਉਪਲੱਬਧਤਾ ਵਧਾਉਣ ਲਈ ਇਸਦੀ ਬਰਾਮਦਗੀ ’ਤੇ 40 ਫੀਸਦੀ ਕਰ ਲਗਾ ਦਿੱਤਾ ਸੀ। -ਪੀਟੀਆਈ

Advertisement

ਸੂਬਾ ਸਰਕਾਰ ਦੀਆਂ ਨੀਤੀਆਂ ਨਾਕਾਮ ਹੋਈਆਂ: ਸੂਲੇ

ਪੁਣੇ: ਰਾਸ਼ਟਰਵਾਦੀ ਕਾਂਗਰਸ ਪਾਰਟੀ ਦੀ ਆਗੂ ਸੁਪ੍ਰਿਆ ਸੂਲੇ ਨੇ ਪਿਆਜ਼ਾਂ ’ਤੇ ਬਰਾਮਦਗੀ ਕਰ ਸਬੰਧੀ ਸੂਬੇ ’ਚ ਚੱਲ ਰਹੇ ਸੰਘਰਸ਼ ਦੇ ਮੁੱਦੇ ’ਤੇ ਮਹਾਰਾਸ਼ਟਰ ਸਰਕਾਰ ’ਤੇ ਨਿਸ਼ਾਨਾ ਸੇਧਿਆ ਹੈ। ਬਾਰਾਮਤੀ ਤੋਂ ਲੋਕ ਸਭਾ ਮੈਂਬਰ ਨੇ ਕਿਹਾ ਕਿ ਇਸ ਸਭ ਤੋਂ ਇਹ ਜਾਪ ਰਿਹਾ ਹੈ ਕਿ ਸੂਬਾ ਸਰਕਾਰ ਵਿਚਾਲੇ ਇਕਜੁੱਟਤਾ ਦੀ ਘਾਟ ਹੈ, ਜਿਸ ਕਾਰਨ ਸਰਕਾਰ ਦੀਆਂ ਨੀਤੀਆਂ ਨਾਕਾਮ ਹੋ ਚੁੱਕੀਆਂ ਹਨ।

Advertisement

ਖ਼ਰੀਦ ਕੇਂਦਰਾਂ ਦੀ ਗਿਣਤੀ ਵਧਾਉਣ ਲਈ ਕੇਂਦਰ ਨੂੰ ਕਈ ਵਾਰ ਅਪੀਲ ਕੀਤੀ: ਸ਼ਿੰਦੇ

ਮੁੰਬਈ: ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਕਿਹਾ ਕਿ ਉਨ੍ਹਾਂ ਨੇ ਕਈ ਵਾਰ ਕੇਂਦਰ ਸਰਕਾਰ ਨੂੰ ਪਿਆਜ਼ਾਂ ਦੇ ਖ਼ਰੀਦ ਕੇਂਦਰਾਂ ਦੀ ਗਿਣਤੀ ਵਧਾਉਣ ਲਈ ਕਈ ਵਾਰ ਅਪੀਲ ਕੀਤੀ ਸੀ ਪਰ ਉਨ੍ਹਾਂ ਦੀ ਮੰਗ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ,‘‘ ਮਜੂਦਾ ਸਮੇਂ ਉਨ੍ਹਾਂ ਕੋਲ ਨੇਫੇਡ ਦੇ 13 ਖ਼ਰੀਦ ਕੇਂਦਰ ਹਨ ਜਦੋਂ ਕਿ ਸੂਬੇ ’ਚ 500 ਮੀਟਰਿਕ ਟਨ ਪਿਆਜ਼ਾਂ ਦੀ ਪੈਦਾਵਰ ਹੋਈ ਹੈ।’’ -ਪੀਟੀਆਈ

Advertisement
Author Image

Advertisement