For the best experience, open
https://m.punjabitribuneonline.com
on your mobile browser.
Advertisement

ਸ਼ਰਾਬ ਦੇ ਠੇਕਿਆਂ ਦੀ ਨਿਲਾਮੀ: ਪਿਛਲੇ ਸਾਲ ਨਾਲੋਂ 5 ਕਰੋੜ ਦੀ ਹੋਵੇਗੀ ਵਾਧੂ ਆਮਦਨ

07:45 AM Mar 30, 2024 IST
ਸ਼ਰਾਬ ਦੇ ਠੇਕਿਆਂ ਦੀ ਨਿਲਾਮੀ  ਪਿਛਲੇ ਸਾਲ ਨਾਲੋਂ 5 ਕਰੋੜ ਦੀ ਹੋਵੇਗੀ ਵਾਧੂ ਆਮਦਨ
Advertisement

ਪੱਤਰ ਪ੍ਰੇਰਕ
ਪਠਾਨਕੋਟ, 29 ਮਾਰਚ
ਜ਼ਿਲ੍ਹਾ ਪਠਾਨਕੋਟ ਅੰਦਰ ਕੁੱਲ 6 ਗਰੁੱਪਾਂ (ਮਾਮੂਨ, ਗਾਂਧੀਚੌਂਕ ਪਠਾਨਕੋਟ, ਸੁਜਾਨਪੁਰ, ਸਰਨਾ, ਤਾਰਾਗੜ੍ਹ ਤੇ ਜੁਗਿਆਲ) ਲਈ ਲੱਕੀ ਡਰਾਅ ਕੱਢੇ ਗਏ। ਜਿੰਨ੍ਹਾਂ ਵਿੱਚੋਂ ਤਾਰਾਗੜ੍ਹ ਤੇ ਜੁਗਿਆਲ ਲਈ ਕਿਸੇ ਨੇ ਵੀ ਕੋਈ ਅਰਜ਼ੀ ਨਾ ਦਿੱਤੀ। ਜਿਸ ਕਰਕੇ ਇੰਨ੍ਹਾਂ ਦੋਨੋਂ ਗਰੁੱਪਾਂ ਦੀ ਨਿਲਾਮੀ ਨਾ ਹੋ ਸਕੀ। ਜਦ ਕਿ ਬਾਕੀ 4 ਗਰੁੱਪਾਂ ਲਈ ਠੇਕਿਆਂ ਦੇ ਲਾਇਸੈਂਸ ਪ੍ਰਾਪਤ ਕਰਨ ਵਾਸਤੇ ਕੁੱਲ 158 ਅਰਜ਼ੀਆਂ ਪ੍ਰਾਪਤ ਹੋਈਆਂ ਸਨ। ਜਿੰਨ੍ਹਾਂ ਵਿੱਚੋਂ ਲੱਕੀ ਡਰਾਅ ਕੱਢਣ ਬਾਅਦ ਠੇਕੇ ਅਲਾਟ ਹੋ ਗਏ। ਐਕਸਾਈਜ਼ ਐਂਡ ਟੈਕਸੇਸ਼ਨ ਅਧਿਕਾਰੀ ਮੈਡਮ ਨਰਿੰਦਰ ਕੌਰ ਵਾਲੀਆ ਅਤੇ ਐਕਸਾਈਜ਼ ਇੰਸਪੈਕਟਰ ਸੁਰਿੰਦਰ ਸਿੰਘ ਕਾਹਲੋਂ ਨੇ ਦੱਸਿਆ ਕਿ ਬਾਕੀ ਰਹਿੰਦੇ ਤਾਰਾਗੜ੍ਹ ਅਤੇ ਜੁਗਿਆਲ ਲਈ ਵੀ ਜਲਦੀ ਠੇਕੇ ਅਲਾਟ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਠੇਕਿਆਂ ਲਈ ਲਾਇਸੈਂਸ ਪ੍ਰਾਪਤ ਕਰਨ ਵਾਸਤੇ ਕੁੱਲ 158 ਅਰਜ਼ੀਆਂ ਤੋਂ 1 ਕਰੋੜ 18 ਲੱਖ 500 ਰੁਪਏ ਦੀ ਆਮਦਨ ਵਿਭਾਗ ਨੂੰ ਹੋਈ ਹੈ। ਜਦ ਕਿ ਪਿਛਲੇ ਸਾਲ ਜ਼ਿਲ੍ਹਾ ਪਠਾਨਕੋਟ ਅੰਦਰ ਸ਼ਰਾਬ ਦੇ ਠੇਕਿਆਂ ਤੋਂ 221. 83 ਕਰੋੜ ਦੀ ਆਮਦਨ ਪ੍ਰਾਪਤ ਕੀਤੀ ਗਈ ਜੋ ਕਿ ਹੁਣ ਇਸ ਸਾਲ ਪਿਛਲੇ ਸਾਲ ਨਾਲੋਂ 5 ਕਰੋੜ ਰੁਪਏ ਵੱਧ ਹੋਵੇਗੀ ਭਾਵ 226.83 ਕਰੋੜ ਰੁਪਏ ਹੋਵੇਗੀ। ਉਨ੍ਹਾਂ ਦੱਸਿਆ ਕਿ ਜਿਹੜੇ ਠੇਕੇਦਾਰਾਂ ਦੇ ਲੱਕੀ ਡਰਾਅ ਨਿਕਲੇ ਹਨ, ਉਨ੍ਹਾਂ ਕੋਲੋਂ ਮੌਕੇ ਤੇ ਹੀ ਕੁੱਲ ਲਾਇਸੈਂਸ ਫੀਸ ਦਾ 3 ਪ੍ਰਤੀਸ਼ਤ 5 ਕਰੋੜ 47 ਲੱਖ ਰੁਪਏ ਜਮ੍ਹਾਂ ਕਰਵਾ ਲਏ ਗਏ ਹਨ ਜਦ ਕਿ 3 ਪ੍ਰਤੀਸ਼ਤ ਹੋਰ 48 ਘੰਟੇ ਬਾਅਦ ਭਾਵ ਭਲਕੇ ਜਮ੍ਹਾਂ ਕਰਵਾ ਲਏ ਜਾਣਗੇ। ਇਹ ਠੇਕੇਦਾਰ ਪਹਿਲੀ ਅਪਰੈਲ ਤੋਂ ਆਪਣੇ ਠੇਕਿਆਂ ਤੋਂ ਸ਼ਰਾਬ ਵੇਚਣੀ ਸ਼ੁਰੂ ਕਰ ਦੇਣਗੇ। ਇਸ ਸਾਲ ਸ਼ਰਾਬ ਦੇ ਠੇਕੇ ਮਹਿੰਗੇ ਹੋਣ ਨਾਲ ਸ਼ਰਾਬ ਦੀ ਬੋਤਲ ਦੀ ਕੀਮਤ ਵੀ ਵਧਣ ਦੀ ਸੰਭਾਵਨਾ ਹੈ।

Advertisement

Advertisement
Author Image

joginder kumar

View all posts

Advertisement
Advertisement
×