ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

Atul Subhash Suicide: ‘ਜਦੋਂ ਪਤਨੀ ਨੇ ਅਤੁਲ ਨੂੰ ਆਪਣੀ ਜਾਨ ਲੈਣ ਲਈ ਕਿਹਾ, ਜੱਜ ਹੱਸ ਪਈ’: ਭਰਾ ਵਿਕਾਸ

10:51 AM Dec 12, 2024 IST

ਬੈਂਗਲੁਰੂ/ਸਮਸਤੀਪੁਰ/ਜੌਨਪੁਰ, 12 ਦਸੰਬਰ

Advertisement

Atul Subhash Suicide: ਬੀਤੇ ਦਿਨੀਂ ਅਤੁਲ ਸੁਭਾਸ਼ Atul Subhash ਦੀ ਲਾਸ਼ ਬੈਂਗਲੁਰੂ ਦੇ ਮੰਜੂਨਾਥ ਲੇਆਉਟ ਖੇਤਰ ਵਿੱਚ ਉਸਦੀ ਰਿਹਾਇਸ਼ ’ਤੇ ਲਟਕਦੀ ਮਿਲੀ ਸੀ, ਉਸਨੇ 24 ਸਫ਼ਿਆਂ ਦਾ ਕਥਿਤ ਸੁਸਾਇਡ ਨੋਟ ਛੱਡਿਆ ਸੀ, ਜਿਸ ਵਿੱਚ ਉਸਨੇ ਆਪਣੀ ਪਤਨੀ ਅਤੇ ਰਿਸ਼ਤੇਦਾਰਾਂ, ਯੂਪੀ ਦੀ ਇਕ ਜੱਜ ਅਤੇ ਉਸ ’ਤੇ ਚੱਲ ਰਹੇ ਕੇਸ ਕਾਰਨ ਸਾਲਾਂ ਤੋਂ ਦਿੱਤੀ ਜਾ ਰਹੀ ਪਰੇਸ਼ਾਨੀ ਦਾ ਵਿਸਤ੍ਰਿਤ ਵੇਰਵਾ ਦਿੱਤਾ ਸੀ।

ਪੁਲੀਸ ਅਧਿਕਾਰੀ ਨੇ ਦੱਸਿਆ ਕਿ ਸੁਭਾਸ਼ Atul Subhash ਦੀ ਮੌਤ ਤੋਂ ਬਾਅਦ ਮੰਗਲਵਾਰ ਨੂੰ ਉਸ ਦੀ ਪਤਨੀ ਨਿਕਿਤਾ ਸਿੰਘਾਨੀਆ Nikita Singhania, ਉਸ ਦੀ ਮਾਂ ਨਿਸ਼ਾ, ਪਿਤਾ ਅਨੁਰਾਗ ਅਤੇ ਚਾਚਾ ਸੁਸ਼ੀਲ ਖਿਲਾਫ ਖੁਦਕੁਸ਼ੀ ਲਈ ਉਕਸਾਉਣ ਦਾ ਕੇਸ ਦਰਜ ਕੀਤਾ ਗਿਆ ਹੈ। ਇਸ ਦੌਰਾਨ ਮਾਮਲੇ ਦੀ ਜਾਂਚ ਕਰ ਰਹੀ ਪੁਲੀਸ ਟੀਮ ਉੱਤਰ ਪ੍ਰਦੇਸ਼ ਪਹੁੰਚ ਗਈ ਹੈ। ਟੀਮ ਜਾਂਚ ਦੇ ਹਿੱਸੇ ਵਜੋਂ ਮ੍ਰਿਤਕ ਦੀ ਪਤਨੀ ਅਤੇ ਉਸਦੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕਰੇਗੀ। ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ, "ਅਸੀਂ ਸਾਰੇ ਦੋਸ਼ਾਂ ਦੀ ਜਾਂਚ ਕਰ ਰਹੇ ਹਾਂ ਅਤੇ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ।"

Advertisement

ਬੇਂਗਲੁਰੂ ਵਿੱਚ ਪੀਟੀਆਈ ਵੀਡੀਓਜ਼ ਨਾਲ ਗੱਲ ਕਰਦੇ ਹੋਏ Atul Subhash ਦੇ ਭਰਾ ਵਿਕਾਸ ਨੇ ਕਿਹਾ, ‘‘ਮੈਂ ਚਾਹੁੰਦਾ ਹਾਂ ਕਿ ਮੇਰੇ ਭਰਾ ਨੂੰ ਨਿਆਂ ਮਿਲੇ। ਇਸ ਦੇਸ਼ ਵਿੱਚ ਇਕ ਕਾਨੂੰਨੀ ਪ੍ਰਕਿਰਿਆ ਹੋਵੇ ਜਿਸ ਰਾਹੀਂ ਮਰਦ ਵੀ ਨਿਆਂ ਪ੍ਰਾਪਤ ਕਰ ਸਕਣ। ਕਾਨੂੰਨ ਦੀ ਕੁਰਸੀ ’ਤੇ ਬੈਠੇ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਹੋਵੇ, ਖ਼ਾਸਕਰ ਜੋ ਭ੍ਰਿਸ਼ਟਾਚਾਰ ਕਰ ਰਿਹਾ ਹੈ ਕਿਉਂਕਿ ਜੇ ਅਜਿਹਾ ਹੀ ਹੁੰਦਾ ਰਿਹਾ ਤਾਂ ਲੋਕ ਇਨਸਾਫ ਦੀ ਉਮੀਦ ਕਿਵੇਂ ਕਰਨਗੇ।’’

ਵਿਕਾਸ ਨੇ ਕਿਹਾ, ‘‘ਇਨਸਾਫ ਦੀ ਉਮੀਦ ਉਦੋਂ ਹੀ ਕੀਤੀ ਜਾ ਸਕਦੀ ਹੈ ਜਦੋਂ ਤੱਥਾਂ ਦੇ ਅਧਾਰ ’ਤੇ ਫੈਸਲੇ ਕੀਤੇ ਜਾਣ ਅਤੇ ਜੇ ਅਜਿਹਾ ਨਹੀਂ ਹੁੰਦਾ, ਤਾਂ ਲੋਕਾਂ ਦਾ ਨਿਆਂ ਪ੍ਰਣਾਲੀ ਤੋਂ ਵਿਸ਼ਵਾਸ ਹੌਲੀ-ਹੌਲੀ ਟੁੱਟਣਾ ਸ਼ੁਰੂ ਹੋ ਜਾਵੇਗਾ। ਇਹ ਅਜਿਹੀ ਸਥਿਤੀ ਪੈਦਾ ਕਰ ਸਕਦਾ ਹੈ ਜਿੱਥੇ ਲੋਕ ਵਿਆਹ ਕਰਵਾਉਣ ਤੋਂ ਡਰ ਸਕਦੇ ਹਨ। ਮਰਦ ਇਹ ਮਹਿਸੂਸ ਕਰਨ ਲੱਗ ਸਕਦੇ ਹਨ ਕਿ ਜੇ ਉਹ ਵਿਆਹ ਕਰ ਲੈਂਦੇ ਹਨ, ਤਾਂ ਉਹ ਪੈਸੇ ਦੀ ਏਟੀਐਮ ਬਣ ਕੇ ਰਹਿ ਜਾਣਗੇ।’’

Atul Subhash ਦੀ ਲਾਸ਼ ਸੋਮਵਾਰ ਨੂੰ ਮੰਜੂਨਾਥ ਲੇਆਊੁਟ ਖੇਤਰ 'ਚ ਉਨ੍ਹਾਂ ਦੇ ਘਰ 'ਤੇ ਲਟਕਦੀ ਮਿਲੀ, ਜੋ ਮਰਾਠਾਹੱਲੀ ਪੁਲਸ ਸਟੇਸ਼ਨ ਦੀ ਸੀਮਾ 'ਚ ਪੈਂਦਾ ਹੈ। ਉਸ ਕਮਰੇ ਵਿੱਚ ਇਕ ਤਖ਼ਤੀ ਉਤੇ "ਜਸਟਿਸ ਇਜ਼ ਡਿਊ" (ਇਨਸਾਫ਼ ਹੋਣਾ ਬਾਕੀ ਹੈ) ਲਿਖਿਆ ਮਿਲਿਆ ਜਿੱਥੇ ਉਸਨੇ ਕਥਿਤ ਤੌਰ 'ਤੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੀ।

ਸਖ਼ਤ ਕਦਮ ਚੁੱਕਣ ਤੋਂ ਪਹਿਲਾਂ ਉਸਨੇ (Atul Subhash) ਆਪਣੇ ਫੈਸਲੇ ਦੇ ਪਿੱਛੇ ਦੇ ਹਾਲਾਤ ਨੂੰ ਸਮਝਾਉਂਦੇ ਹੋਏ ਰੰਬਲ 'ਤੇ 80 ਮਿੰਟ ਤੋਂ ਵੱਧ ਦੀ ਵੀਡੀਓ ਰਿਕਾਰਡ ਕੀਤੀ।
ਸੋਸ਼ਲ ਮੀਡੀਆ ਪਲੇਟਫਾਰਮ ’ਤੇ ਵਾਇਰਲ ਹੋਈ ਵੀਡੀਓ ’ਚ ਸੁਭਾਸ਼ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ, ''ਮੈਨੂੰ ਲੱਗਦਾ ਹੈ ਕਿ ਮੈਨੂੰ ਖੁਦ ਨੂੰ ਮਾਰ ਦੇਣਾ ਚਾਹੀਦਾ ਹੈ ਕਿਉਂਕਿ ਜੋ ਪੈਸਾ ਮੈਂ ਕਮਾਉਂਦਾ ਹਾਂ ਉਹ ਮੇਰੇ ਦੁਸ਼ਮਣਾਂ ਨੂੰ ਮਜ਼ਬੂਤ ​​ਬਣਾ ਰਿਹਾ ਹੈ। ਉਹੀ ਪੈਸਾ ਮੈਨੂੰ ਤਬਾਹ ਕਰਨ ਲਈ ਵਰਤਿਆ ਜਾਵੇਗਾ। ਚੱਕਰ ਚੱਲਦਾ ਰਹੇਗਾ।" ਸੁਭਾਸ਼ ਦੇ ਚਾਚਾ ਪਵਨ ਕੁਮਾਰ ਨੇ ਦੋਸ਼ ਲਾਇਆ ਕਿ ਉਸ ਦੇ ਭਤੀਜੇ ਨੂੰ ਪੈਸਿਆਂ ਲਈ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਅਤੇ ਉਸ ਦੀ ਪਤਨੀ ਅਤੇ ਜੱਜ ਵੱਲੋਂ ਵੀ ਉਸ ਨੂੰ ਜ਼ਲੀਲ ਕੀਤਾ ਗਿਆ ਸੀ।

ਪਹਿਲਾਂ ਤਾਂ ਪਰਿਵਾਰ ਨੇ 40,000 ਰੁਪਏ ਪ੍ਰਤੀ ਮਹੀਨਾ ਦੀ ਮੰਗ ਕੀਤੀ, ਬਾਅਦ ਵਿੱਚ ਦੁੱਗਣੀ ਕਰ ਦਿੱਤੀ ਅਤੇ ਫਿਰ ਮ੍ਰਿਤਕ ਤੋਂ 1 ਲੱਖ ਰੁਪਏ ਦੇਣ ਦੀ ਮੰਗ ਕੀਤੀ। ਕੁਮਾਰ ਨੇ ਇਹ ਵੀ ਦੋਸ਼ ਲਾਇਆ ਹੈ ਕਿ ਸੁਭਾਸ਼ ਦੀ ਪਤਨੀ ਅਤੇ ਉਸ ਦਾ ਪਰਿਵਾਰ ਬੱਚੇ ਦੇ ਪਾਲਣ-ਪੋਸ਼ਣ ਦੇ ਬਹਾਨੇ ਉਸ ਦੇ ਭਤੀਜੇ ਦੇ ਚਾਰ ਸਾਲ ਦੇ ਪੁੱਤਰ ਲਈ ਪੈਸੇ ਦੀ 'ਮੰਗ' ਕਰ ਰਹੇ ਸਨ। ਉਹ ਸੋਚਦਾ ਸੀ ਕਿ ਇਸ ਉਮਰ ਦੇ ਬੱਚੇ ਨੂੰ ਪਾਲਣ ਲਈ ਕਿੰਨੇ ਪੈਸੇ ਦੀ ਲੋੜ ਹੋਵੇਗੀ।

ਉਨ੍ਹਾਂ ਦੋਸ਼ ਲਾਇਆ ਕਿ, ‘‘ਉਸ ਦੀ ਪਤਨੀ ਨੇ ਇੱਥੋਂ ਤੱਕ ਕਿਹਾ ਕਿ ਜੇ ਉਹ ਰਕਮ ਨਹੀਂ ਦੇ ਸਕਦਾ ਤਾਂ ਉਸਨੂੰ ਖੁਦਕੁਸ਼ੀ ਕਰ ਲੈਣੀ ਚਾਹੀਦੀ ਹੈ, ਜਿਸ 'ਤੇ ਜੱਜ ਵੀ ਹੱਸੀ ਸੀ। ਇਸ ਨਾਲ ਉਸ ਨੂੰ ਬਹੁਤ ਦੁੱਖ ਹੋਇਆ।’’ ਕੁਮਾਰ ਨੇ ਕਿਹਾ ਕਿ ਪਰਿਵਾਰ ਨੂੰ ਨਹੀਂ ਪਤਾ ਸੀ ਕਿ ਸੁਭਾਸ਼ ਅਜਿਹਾ ਕੁਝ ਕਰ ਸਕਦਾ ਹੈ। "ਉਸਨੇ ਹਰ ਚੀਜ਼ ਲਈ ਸਮਾਂ-ਸਾਰਣੀ ਬਣਾਈ ਸੀ।’’
ਸੁਭਾਸ਼ ਦੇ ਚਚੇਰੇ ਭਰਾ ਬਜਰੰਗ ਅਗਰਵਾਲ ਨੇ ਦੋਸ਼ ਲਾਇਆ ਕਿ ਮ੍ਰਿਤਕ ਦੀ ਪਤਨੀ ਅਤੇ ਪਰਿਵਾਰ ਵਾਲੇ ਉਸ ਤੋਂ ਲਗਾਤਾਰ ਪੈਸਿਆਂ ਦੀ ਮੰਗ ਕਰ ਰਹੇ ਸਨ। ਜਦੋਂ ਤੱਕ ਉਹ ਪੈਸੇ ਦੇ ਰਿਹਾ ਸੀ, ਸਭ ਕੁਝ ਠੀਕ ਸੀ ਪਰ ਜਦੋਂ ਉਸ ਨੇ ਉਨ੍ਹਾਂ ਦੀਆਂ ਮੰਗਾਂ ਅਨੁਸਾਰ ਮੋਟੀਆਂ ਰਕਮਾਂ ਦੇਣੀਆਂ ਬੰਦ ਕਰ ਦਿੱਤੀਆਂ ਤਾਂ ਝਗੜਾ ਫਿਰ ਸ਼ੁਰੂ ਹੋ ਗਿਆ ਅਤੇ ਉਹ ਬੱਚੇ ਨਾਲ ਵੱਖ ਰਹਿਣ ਲੱਗ ਪਈ। ਤਲਾਕ ਦਾ ਕੇਸ ਚੱਲ ਰਿਹਾ ਸੀ, ਉਨ੍ਹਾਂ ਨੇ ਉਸ 'ਤੇ ਇੰਨੇ ਕੇਸ ਦਰਜ ਕੀਤੇ ਕਿ ਉਹ ਟੁੱਟ ਗਿਆ।’’

ਸੋਸ਼ਲ ਮੀਡੀਆ ’ਤੇ ਵਾਇਰਲ ਅਤੁਲ ਸੁਭਾਸ਼ Atul Subhash ਦੀ ਵੀਡੀਓ:-

ਇਸ ਦੌਰਾਨ ਨਿਕਿਤਾ ਦੇ ਚਾਚਾ ਸੁਸ਼ੀਲ ਕੁਮਾਰ ਨੇ ਆਪਣੇ ਆਪ ਨੂੰ ਬੇਕਸੂਰ ਦੱਸਦੇ ਹੋਏ ਕਿਹਾ ਕਿ ਘਟਨਾ ਵਾਲੀ ਥਾਂ ’ਤੇ ਨਾ ਤਾਂ ਉਹ ਆਪ ਸੀ ਅਤੇ ਨਾ ਹੀ ਉਸ ਦੇ ਪਰਿਵਾਰ ਦਾ ਕੋਈ ਮੈਂਬਰ ਮੌਜੂਦ ਸੀ।
ਉਨ੍ਹਾਂ ਕਿਹਾ ‘‘ਮੈਂ ਨਿਰਦੋਸ਼ ਹਾਂ। ਮੈਂ ਉੱਥੇ ਵੀ ਨਹੀਂ ਸੀ। ਸਾਨੂੰ ਮੀਡੀਆ ਰਾਹੀਂ ਉਸ ਦੀ ਖੁਦਕੁਸ਼ੀ ਬਾਰੇ ਪਤਾ ਲੱਗਾ, ਘਟਨਾ ਵਾਲੀ ਥਾਂ 'ਤੇ ਸਾਡੇ ਪਰਿਵਾਰ ਦਾ ਕੋਈ ਵੀ ਮੈਂਬਰ ਮੌਜੂਦ ਨਹੀਂ ਸੀ।’’ ਉਨ੍ਹਾਂ ਪੀਟੀਆਈ ਵੀਡੀਓਜ਼ ਨੂੰ ਜੌਨਪੁਰ ਵਿਚ ਦੱਸਿਆ ਕਿ ਪਿਛਲੇ ਤਿੰਨ ਸਾਲਾਂ ਤੋਂ ਅਦਾਲਤ ਵਿੱਚ ਇੱਕ ਕੇਸ ਚੱਲ ਰਿਹਾ ਹੈ ਅਤੇ ਇਸ ਸਮੇਂ ਵਿੱਚ ਅਸੀਂ ਉਸ ਨਾਲ ਜਾਂ ਉਸਦੇ ਪਰਿਵਾਰ ਨਾਲ ਕੋਈ ਗੱਲਬਾਤ ਨਹੀਂ ਕੀਤੀ ਹੈ। ਉਨ੍ਹਾਂ ਅੱਗੇ ਕਿਹਾ ਕਿ ਸੁਭਾਸ਼ ਵੱਲੋਂ ਲਗਾਏ ਗਏ ਦੋਸ਼ ਝੂਠੇ ਹਨ ਅਤੇ ਨਿਕਿਤਾ ਜਲਦ ਹੀ ਸਾਰੇ ਦੋਸ਼ਾਂ ਦਾ ਜਵਾਬ ਦੇਵੇਗੀ।

ਪੁਲੀਸ ਅਨੁਸਾਰ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਸੁਭਾਸ਼ ਆਪਣੀ ਪਤਨੀ ਨਾਲ ਵਿਆਹੁਤਾ ਵਿਵਾਦ ਦਾ ਸਾਹਮਣਾ ਕਰ ਰਿਹਾ ਸੀ, ਜਿਸ ਨੇ ਉਸ ਦੇ ਖ਼ਿਲਾਫ਼ ਉੱਤਰ ਪ੍ਰਦੇਸ਼ ਵਿੱਚ ਕੇਸ ਵੀ ਦਰਜ ਕਰਵਾਇਆ ਸੀ। ਅਧਿਕਾਰੀ ਨੇ ਦੱਸਿਆ ਕਿ ਉਸਨੇ ਕਈ ਲੋਕਾਂ ਨੂੰ ਈਮੇਲ ਰਾਹੀਂ ਆਪਣੀ ਮੌਤ ਦਾ ਨੋਟ ਵੀ ਭੇਜਿਆ ਅਤੇ ਇਸਨੂੰ ਇੱਕ ਐਨਜੀਓ ਦੇ ਇੱਕ ਵਟਸਐਪ ਸਮੂਹ ਨਾਲ ਸਾਂਝਾ ਕੀਤਾ ਜਿਸ ਨਾਲ ਉਹ ਜੁੜਿਆ ਹੋਇਆ ਸੀ।
ਨੌਜਵਾਨ ਦੇ ਪਰਿਵਾਰ ਨੇ ਉਸ ਲਈ ਇਨਸਾਫ਼ ਅਤੇ ਉਸ ਨੂੰ ਤੰਗ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ, ਤਾਂ ਜੋ ਉਸ ਦੀ ਆਤਮਾ ਨੂੰ ਸ਼ਾਂਤੀ ਮਿਲੇ। -ਪੀਟੀਆਈ

Advertisement
Tags :
Atul Subhash Suicide