For the best experience, open
https://m.punjabitribuneonline.com
on your mobile browser.
Advertisement

ਜਾਅਲੀ ਦਸਤਾਵੇਜ਼ ਪੇਸ਼ ਕਰ ਕੇ ਰਜਿਸਟਰੀ ਕਰਾਉਣ ਦੀ ਕੋਸ਼ਿਸ਼

07:09 AM Aug 25, 2024 IST
ਜਾਅਲੀ ਦਸਤਾਵੇਜ਼ ਪੇਸ਼ ਕਰ ਕੇ ਰਜਿਸਟਰੀ ਕਰਾਉਣ ਦੀ ਕੋਸ਼ਿਸ਼
ਤਹਿਸੀਲਦਾਰ ਰਮਨਦੀਪ ਕੌਰ
Advertisement

ਸ਼ਸ਼ੀ ਪਾਲ ਜੈਨ
ਖਰੜ, 24 ਅਗਸਤ
ਇੱਥੇ ਤਹਿਸੀਲ ਵਿੱਚ ਜਾਅਲੀ ਦਸਤਾਵੇਜ਼ ਲਾ ਕੇ ਇੱਕ ਰਜਿਸਟਰੀ ਕਰਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ ਵਿਚ ਖਰੜ ਦੀ ਤਹਿਸੀਲਦਾਰ ਰਮਨਦੀਪ ਕੌਰ ਵਲੋਂ ਖਰੜ ਸਿਟੀ ਪੁਲੀਸ ਨੂੰ ਪੱਤਰ ਲਿਖ ਕੇ ਕਿਹਾ ਗਿਆ ਹੈ ਕਿ ਇਸ ਮਾਮਲੇ ਦੀ ਜਾਂਚ ਕਰਕੇ ਸਬੰਧਤ ਵਿਅਕਤੀਆਂ ਵਿਰੁੱਧ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇ। ਤਹਿਸੀਲਦਾਰ ਰਮਨਦੀਪ ਕੌਰ ਨੇ ਦੱਸਿਆ ਕਿ 23 ਅਗਸਤ ਨੂੰ ਉਨ੍ਹਾਂ ਦੇ ਦਫਤਰ ਵਿਚ ਮੁਹਾਲੀ ਦੇ ਵਸਨੀਕ ਵੱਲੋਂ ਰਜਿਸਟਰੀ ਪੇਸ਼ ਕੀਤੀ ਗਈ, ਇਹ ਰਜਿਸਟਰੀ ਮੁਹਾਲੀ ਦੇ ਹੀ ਇੱਕ ਹੋਰ ਵਸਨੀਕ ਦੇ ਨਾਮ ਕਰਵਾਈ ਜਾਣੀ ਸੀ। ਇਸ ਮੌਕੇ ਧਿਰਾਂ ਵਲੋਂ ਇੱਕ ਨਕਲ ਜਮ੍ਹਾਂਬੰਦੀ ਫਰਦ ਜੋ 9 ਅਗਸਤ 2024 ਦੀ ਪਿੰਡ ਜੰਡਪੁਰ ਨਾਲ ਸਬੰਧਤ ਹੈ ਪੇਸ਼ ਕੀਤੀ ਗਈ ਜਿਸ ਵਿਚ ਪਟਵਾਰੀ ਦੇ ਦਸਤਖਤ ਕੀਤੇ ਪਾਏ ਗਏ ਜਦਕਿ ਉਕਤ ਪਟਵਾਰੀ ਦੀ ਤਕਰੀਬਨ ਛੇ ਮਹੀਨੇ ਪਹਿਲਾਂ ਇਸ ਸਰਕਲ ਵਿਚੋਂ ਬਦਲੀ ਹੋ ਚੁੱਕੀ ਹੈ। ਜਦੋਂ ਧਿਰਾਂ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਹ ਫਰਦ ਪੁਨੀਤ ਨਾਂ ਦੇ ਵਿਅਕਤੀ ਵਲੋਂ ਬਣਾ ਕੇ ਦਿੱਤੀ ਗਈ ਹੈ। ਤਹਿਸੀਲਦਾਰ ਵਲੋਂ ਪੁਲੀਸ ਨੂੰ ਲਿਖਿਆ ਗਿਆ ਹੈ ਕਿ ਇਸ ਦੀ ਜਾਂਚ ਕਰਕੇ ਦੋਸ਼ੀ ਵਿਅਕਤੀਆਂ ਖਿਲਾਫ ਕਾਰਵਾਈ ਕੀਤੀ ਜਾਵੇ। ਪਤਫਤੀਸ਼ੀ ਅਫਸਰ ਹਰਮਿੰਦਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ।

Advertisement

Advertisement
Advertisement
Author Image

Advertisement