ਪੰਜਾਬੀ ’ਵਰਸਿਟੀ ਦੀ ਭਰਤੀ ਸ਼ਾਖਾ ’ਚ ਚੋਰੀ ਦੀ ਕੋਸ਼ਿਸ਼
06:56 AM Aug 12, 2023 IST
ਪਟਿਆਲਾ (ਖੇਤਰੀ ਪ੍ਰਤੀਨਿਧ): ਪੰਜਾਬੀ ਯੂਨੀਵਰਸਿਟੀ ਦੀ ਭਰਤੀ ਸ਼ਾਖਾ ’ਚ ਚੋਰੀ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਕੋਈ ਤਾਕੀਆਂ ਤੋੜ ਕੇ ਅੰਦਰ ਜਾ ਵੜਿਆ ਅਤੇ ਰਿਕਾਰੜ ਦੀ ਫਰੋਲ਼ਾ-ਫਰਾਲ਼ੀ ਕੀਤੀ। ਇਸ ਸਬੰਧੀ ਯੂਨੀਵਰਸਿਟੀ ਪ੍ਰਸ਼ਾਸਨ ਨੇ ਜਿਥੇ ਪੁਲੀਸ ਨੂੰ ਸੂਚਿਤ ਕੀਤਾ ਹੈ ਉਥੇ ਹੀ ਇੱਕ ਕਮੇਟੀ ਬਣਾ ਕੇ ਆਪਣੇ ਪੱਧਰ ’ਤੇ ਵੀ ਜਾਂਚ ਸ਼ੁਰੂ ਕੀਤੀ ਗਈ ਹੈ। ਸੰਪਰਕ ਕਰਨ ’ਤੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਦਾ ਕਹਿਣਾ ਸੀ ਕਿ ਸ਼ੁਰੂਆਤੀ ਪੜਤਾਲ਼ ਦੌਰਾਨ ਚੋਰੀ ਹੋਣ ਦਾ ਮਾਮਲਾ ਸਾਹਮਣੇ ਨਹੀਂ ਆਇਆ। ਇਸੇ ਦੌਰਾਨ ਯੂਨੀਵਰਸਿਟੀ ਵਿਚਲੀ ਡਿਸਪੈਂਸਰੀ ’ਚ ਤਾਇਨਾਤ ਸਟਾਫ ਨਰਸ ਦੇ ਕੈਂਪਸ ਵਿਚਲੇ ਘਰ ਵਿੱਚੋਂ ਗਹਿਣੇ ਅਤੇ ਨਕਦੀ ਚੋਰੀ ਹੋ ਗਈ। ਪੁਲੀਸ ਨੂੰ ਇਤਲਾਹ ਦੇ ਦਿੱਤੀ ਗਈ ਹੈ।
Advertisement
Advertisement