ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਜ਼ਬਤ ਕੀਤੇ ਸ਼ੈਲਰ ’ਚੋਂ ਸਾਮਾਨ ਚੋਰੀ ਕਰਨ ਦੀ ਕੋਸ਼ਿਸ਼; ਪੰਜ ਨਾਮਜ਼ਦ

11:40 AM May 19, 2024 IST

ਪੱਤਰ ਪ੍ਰੇਰਕ
ਜੰਡਿਆਲਾ ਗੁਰੂ, 18 ਮਈ
ਬੀਤੇ ਕੁਝ ਸਾਲਾਂ ਤੋਂ ਪੰਜਾਬ ਨੈਸ਼ਨਲ ਬੈਂਕ ਵੱਲੋਂ ਕਰਜ਼ਾ ਨਾ ਮੋੜਨ ਕਾਰਨ ਆਪਣੇ ਕਬਜ਼ੇ ਵਿੱਚ ਲਏ ਗਏ ਇਥੋਂ ਨਜ਼ਦੀਕੀ ਪਿੰਡ ਧੀਰੇਕੋਟ ਦੇ ਇੱਕ ਸ਼ੈਲਰ ਵਿੱਚ ਬੀਤੀ ਰਾਤ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਬੰਦ ਪਈ ਮਿਲ ਦੀ ਮਸ਼ੀਨਰੀ ਨੂੰ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਪਰ ਉੱਥੇ ਮੌਜੂਦ ਗਾਰਡਾਂ ਦੀ ਮੁਸਤੈਦੀ ਕਾਰਨ ਉੱਥੇ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਇਸ ਸਬੰਧੀ ਜੰਡਿਆਲਾ ਗੁਰੂ ਪੰਜਾਬ ਨੈਸ਼ਨਲ ਬੈਂਕ ਦੇ ਅਧਿਕਾਰੀ ਸਤਪਾਲ ਮਵਾਲੀਆ ਨੇ ਦੱਸਿਆ ਉਨ੍ਹਾਂ ਦੇ ਬੈਂਕ ਦੀ ਬ੍ਰਾਂਚ ਜੰਡਿਆਲਾ ਗੁਰੂ ਨੇ ਵੀਰੂ ਮੱਲ ਮੁਲਖ ਰਾਜ ਨਾਮ ਦੀ ਕੰਪਨੀ ਨੂੰ 125 ਕਰੋੜ ਰੁਪਏ ਅਤੇ ਸਨੇਹਲ ਐਂਟਰਪ੍ਰਾਈਜ਼ ਨਾਮ ਦੀ ਕੰਪਨੀ ਨੂੰ 54.50 ਕਰੋੜ ਦਾ ਕਰਜ਼ਾ ਧੀਰਕੋਟ ਰੋਡ ਵਿੱਚ ਬਣੀਆਂ ਚਾਵਲ ਮਿੱਲਾਂ ਅਤੇ ਮਸ਼ੀਨਾਂ ਬੈਂਕ ਕੋਲ ਗਹਿਣੇ ਰੱਖ ਕੇ ਦਿੱਤਾ ਗਿਆ ਸੀ। ਚਾਵਲ ਮਿਲ ਵਾਲਿਆਂ ਵੱਲੋਂ ਕਰਜ਼ਾ ਨਾ ਮੋੜਨ ਦੀ ਸੂਰਤ ਵਿੱਚ ਬੈਂਕ ਨੇ ਬੀਤੀ 2018 ਤੋਂ ਮਿਲ ਨੂੰ ਜ਼ਬਤ ਕਰ ਲਿਆ ਸੀ ਤੇ ਉੱਥੇ ਆਪਣੇ ਸੁਰੱਖਿਆ ਗਾਰਡ ਵੀ ਤਾਇਨਾਤ ਕੀਤੇ ਹੋਏ ਹਨ। ਉਨ੍ਹਾਂ ਦੱਸਿਆ ਬੀਤੀ ਰਾਤ ਅਣਪਛਾਤੇ ਵਿਅਕਤੀ ਮਿਲ ਦੀ ਕੰਧ ਟੱਪ ਕੇ ਮਿਲ ਵਿੱਚ ਦਾਖਲ ਹੋਏ ਅਤੇ ਉੱਥੇ ਲੱਗੀ ਲੱਖਾਂ ਰੁਪਏ ਦੀ ਮਸ਼ੀਨਰੀ ਨੂੰ ਕੱਟ ਕੇ ਚੋਰੀ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਪਰ ਸੁਰੱਖਿਆ ਗਾਰਡਾਂ ਦੀ ਮੁਸਤੈਦੀ ਕਾਰਨ ਧੀਰਕੋਟ ਵਾਸੀ ਜਤਿੰਦਰ ਸਿੰਘ ਉਰਫ ਖਿਚੜੀ ਉਰਫ ਦਿਲਬਾਗ ਸਿੰਘ, ਗੁਰਪ੍ਰੀਤ ਸਿੰਘ ਉਰਫ ਗੋਪੀ ਉਰਫ ਚਰਨ ਸਿੰਘ, ਸਰਬਜੀਤ ਸਿੰਘ ਉਰਫ ਸਾਬਾ ਉਰਫ ਲੱਖਾ ਸਿੰਘ ਅਤੇ ਬੰਟੀ ਉਰਫ ਲੱਖਾ ਸਿੰਘ ਨੂੰ ਸੁਰੱਖਿਆ ਗਾਰਡਾਂ ਨੇ ਕਾਬੂ ਕਰ ਲਿਆ। ਜੋ ਬਾਅਦ ਵਿੱਚ ਹਨੇਰੇ ਦਾ ਫਾਇਦਾ ਉਠਾਉਂਦਿਆਂ ਗਾਰਡਾਂ ਨੂੰ ਚਕਮਾ ਦੇ ਕੇ ਮੌਕੇ ਤੋਂ ਫਰਾਰ ਹੋ ਗਏ। ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।

Advertisement

Advertisement
Advertisement