ਇਲਾਜ ਲਈ ਲਿਆਂਦੇ ਕੈਦੀ ਨੂੰ ਭਜਾਉਣ ਦੀ ਕੋਸ਼ਿਸ਼
10:36 AM Oct 23, 2024 IST
ਕਪੂਰਥਲਾ: ਕੇਂਦਰੀ ਜੇਲ੍ਹ ਕਪੂਰਥਲਾ ਵਿੱਚ ਸਜ਼ਾ ਭੁਗਤ ਰਹੇ ਕੈਦੀ ਨੂੰ ਜੇਲ੍ਹ ਪੁਲੀਸ ਵੱਲੋਂ ਇਲਾਜ ਲਈ ਸਿਵਲ ਹਸਪਤਾਲ ਲਿਆਉਣ ਮੌਕੇ ਉਸ ਦੇ ਸਾਥੀ ਨੇ ਉਸ ਨੂੰ ਭਜਾਉਣ ਦੀ ਅਸਫ਼ਲ ਕੋਸ਼ਿਸ਼ ਕੀਤੀ ਜਿਸ ਨੂੰ ਪੁਲੀਸ ਨੇ ਕਾਬੂ ਕਰਕੇ ਉਸ ਪਾਸੋਂ ਵਿਦੇਸ਼ ਪਿਸਤੌਲ ਤੇ ਕਾਰਤੂਸ ਬਰਾਮਦ ਕਰ ਲਏ ਹਨ। ਪ੍ਰਾਪਤ ਜਾਣਕਾਰੀ ਮੁਤਾਬਕ ਬਟਾਲਾ ਨਾਲ ਸਬੰਧਿਤ ਇੱਕ ਸ਼ਿਵ ਸੈਨਾ ਆਗੂ ’ਤੇ ਗੋਲੀ ਚਲਾਉਣ ਦੇ ਮਾਮਲੇ ’ਚ ਨਾਮਜ਼ਦ ਨੌਜਵਾਨ ਜਸ਼ਨਪ੍ਰੀਤ ਸਿੰਘ ਵਾਸੀ ਨੂਰਦੀ ਤਰਨ ਤਾਰਨ ਜੋ ਕਿ ਜੇਲ੍ਹ ’ਚ ਸਜ਼ਾ ਕੱਟ ਰਿਹਾ ਹੈ ਉਸ ਦੀ ਸਿਹਤ ਵਿਗੜਨ ਕਾਰਨ ਉਸ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਜਿਥੇ ਉਸਦੇ ਸਾਥੀ ਅੰਮ੍ਰਿਤ ਸਿੰਘ ਵਾਸੀ ਬੱਚੜੇ ਤਰਨ ਤਾਰਨ ਜੋ ਪਹਿਲਾ ਹੀ ਪਹੁੰਚਿਆ ਹੋਇਆ ਸੀ ਜਿਸ ਨੇ ਪੁਲੀਸ ਕਰਮੀ ਦੇ ਸਿਰ ਤੇ ਪਿਸਤੌਲ ਦੀ ਵੱਟ ਨਾਲ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ ਤੇ ਆਪਣੇ ਸਾਥੀ ਨੂੰ ਭਜਾ ਕੇ ਲੈ ਗਿਆ ਤੇ ਪੀਸੀਆਰ ਦੇ ਕਰਮਚਾਰੀਆਂ ਨੇ ਲੋਕਾਂ ਦੀ ਮਦਦ ਨਾਲ ਇਨ੍ਹਾਂ ਨੂੰ ਕਾਬੂ ਕੀਤਾ। -ਨਿੱਜੀ ਪੱਤਰ ਪ੍ਰੇਰਕ
Advertisement
Advertisement