ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕਾਨਪੁਰ ਵਿੱਚ ਕਾਲਿੰਦੀ ਐਕਸਪ੍ਰੈੱਸ ਨੂੰ ਲੀਹ ਤੋਂ ਲਾਹੁਣ ਦੀ ਕੋਸ਼ਿਸ਼

07:48 AM Sep 10, 2024 IST

ਲਖਨਊ, 9 ਸਤੰਬਰ
ਉੱਤਰ ਪ੍ਰਦੇਸ਼ ਦੇ ਕਾਨਪੁਰ ਜ਼ਿਲ੍ਹੇ ਵਿੱਚ ਵੱਡਾ ਰੇਲ ਹਾਦਸਾ ਟਲ ਗਿਆ। ਅਣਪਛਾਤਿਆਂ ਨੇ ਪ੍ਰਯਾਗਰਾਜ ਤੋਂ ਭਿਵਾਨੀ ਜਾ ਰਹੀ ਕਾਲਿੰਦੀ ਐਕਸਪ੍ਰੈੱਸ ਅੱਗੇ ਰਸੋਈ ਗੈਸ ਸਿਲੰਡਰ ਰੱਖ ਦਿੱਤਾ। ਹਾਲਾਂਕਿ, ਲੋਕੋ ਪਾਇਲਟ ਨੇ ਪਤਾ ਚੱਲਣ ’ਤੇ ਐਮਰਜੈਂਸੀ ਬਰੇਕ ਲਾ ਦਿੱਤੇ। ਪੁਲੀਸ ਨੇ ਦੱਸਿਆ ਕਿ ਘਟਨਾ ਸਥਾਨ ਤੋਂ ਸਿਲੰਡਰ, ਪੈਟਰੋਲ ਨਾਲ ਭਰੀ ਬੋਤਲ ਅਤੇ ਮਾਚਿਸ ਦੀ ਡੱਬੀ ਸਮੇਤ ਕਈ ਸ਼ੱਕੀ ਚੀਜ਼ਾਂ ਬਰਾਮਦ ਹੋਈਆਂ ਹਨ। ਘਟਨਾ ਪਿੱਛੇ ਅਤਿਵਾਦੀਆਂ ਦਾ ਹੱਥ ਹੋਣ ਦਾ ਸ਼ੱਕ ਹੈ। ਅਤਿਵਾਦ ਰੋਕੂ ਦਸਤੇ ਨੇ ਵੱਖਰੇ ਤੌਰ ’ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸੇ ਦੌਰਾਨ ਨਵੀਂ ਦਿੱਲੀ ਤੋਂ ਵਾਰਾਨਸੀ ਜਾ ਰਹੀ ਵੰਦੇ ਭਾਰਤ ਐਕਸਪ੍ਰੈੱਸ ਅੱਜ ਤਕਨੀਕੀ ਨੁਕਸ ਪੈਣ ਕਾਰਨ ਇਟਾਵਾ ਜ਼ਿਲ੍ਹੇ ਵਿੱਚ ਭਰਥਨਾ-ਸਾਮਹੋ ਸਟੇਸ਼ਨਾਂ ਵਿਚਾਲੇ ਰੁਕ ਗਈ। ਬਾਅਦ ਵਿੱਚ ਰੇਲਵੇ ਵੱਲੋਂ ਯਾਤਰੀਆਂ ਲਈ ਬਦਲਵੇਂ ਪ੍ਰਬੰਧ ਕੀਤੇ ਗਏ। -ਪੀਟੀਆਈ

Advertisement

Advertisement