For the best experience, open
https://m.punjabitribuneonline.com
on your mobile browser.
Advertisement

ਕਾਂਗਰਸ ਵੱਲੋਂ ਪੰਜਾਬੀ ਵੋਟ ਬੈਂਕ ਵਿੱਚ ਸੰਨ੍ਹ ਲਾਉਣ ਦਾ ਯਤਨ

08:32 AM May 23, 2024 IST
ਕਾਂਗਰਸ ਵੱਲੋਂ ਪੰਜਾਬੀ ਵੋਟ ਬੈਂਕ ਵਿੱਚ ਸੰਨ੍ਹ ਲਾਉਣ ਦਾ ਯਤਨ
ਕਾਂਗਰਸੀ ਉਮੀਦਵਾਰ ਮਹਿੰਦਰ ਪ੍ਰਤਾਪ ਦਾ ਸਨਮਾਨ ਕਰਦੇ ਹੋਏ ਪਤਵੰਤੇ। -ਫੋਟੋ: ਕੁਲਵਿੰਦਰ ਕੌਰ
Advertisement

ਪੱਤਰ ਪ੍ਰੇਰਕ
ਫਰੀਦਾਬਾਦ, 22 ਮਈ
ਇਸ ਲੋਕ ਸਭਾ ਚੋਣ ਹਲਕੇ ਤੋਂ ਕਾਂਗਰਸ ਉਮੀਦਵਾਰ ਚੌਧਰੀ ਮਹਿੰਦਰ ਪ੍ਰਤਾਪ ਸਿੰਘ ਵੱਲੋਂ ਐੱਨਆਈਟੀ ਫਰੀਦਾਬਾਦ ਦੇ ਪੰਜਾਬੀ ਵੋਟ ਬੈਂਕ ਵਿੱਚ ਸੰਨ੍ਹ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਾਂਗਰਸ ਉਮੀਦਵਾਰ ਦੇ ਪੁੱਤਰ ਵਿਜੈ ਪ੍ਰਤਾਪ ਵੱਲੋਂ ਐੱਨਆਈਟੀ ਨੰਬਰ-ਇੱਕ, ਨੰਬਰ-ਦੋ ਨੰਬਰ-ਤਿੰਨ ਅਤੇ ਨੰਬਰ-ਪੰਜ ਦੇ ਮੋਹਤਬਰ ਵਿਅਕਤੀਆਂ ਨਾਲ ਮੀਟਿੰਗਾਂ ਕਰਕੇ ਅਗਲੀ ਰਣਨੀਤੀ ਉਲੀਕੀ ਜਾ ਰਹੀ ਹੈ। ਉਕਤ ਇਲਾਕਿਆਂ ਵਿੱਚ ਪਾਕਿਸਤਾਨ ਤੋਂ 1947 ਦੀ ਵੰਡ ਮਗਰੋਂ ਆ ਕੇ ਵਸੇ ਪੰਜਾਬੀ ਭਾਈਚਾਰੇ ਦੇ ਲੋਕਾਂ ਦੀ ਖਾਸੀ ਗਿਣਤੀ ਹੈ। ਲੱਖਾਂ ਦੀ ਗਿਣਤੀ ਵਿੱਚ ਰਹਿੰਦੇ ਇਨ੍ਹਾਂ ਪੰਜਾਬੀਆਂ ਦਾ 90ਵਿਆਂ ਤੱਕ ਕਾਂਗਰਸ ਪ੍ਰਤੀ ਰੁਝਾਨ ਰਿਹਾ ਸੀ ਪਰ ਬੀਤੇ ਦਸ ਸਾਲਾਂ ਤੋਂ ਉਹ ਭਾਜਪਾ ਦੇ ਪੱਖ ਵਿੱਚ ਭੁਗਤਦੇ ਨਜ਼ਰ ਆ ਰਹੇ ਹਨ। ਇਸੇ ਕਰਕੇ ਕਾਂਗਰਸੀ ਉਮੀਦਵਾਰ ਵੱਲੋਂ ਆਪਣੀਆਂ ਜੜ੍ਹਾਂ ਨਾਲ ਜੁੜਨ ਲਈ ਐੱਨਆਈਟੀ ਦੇ ਇਲਾਕਿਆਂ ਵਿੱਚ ਚੋਣ ਪ੍ਰਚਾਰ ਤੇਜ਼ ਕੀਤਾ ਹੋਇਆ ਹੈ। ਉਨ੍ਹਾਂ ਵੱਲੋਂ ਦਿਹਾਤੀ ਇਲਾਕਿਆਂ ਵਿੱਚ ਵੀ ਵੱਡੀਆਂ ਸਭਾਵਾਂ ਕਰਕੇ ‘84 ਪਾਲ’ ਦੇ ਆਗੂਆਂ ਨਾਲ ਰਾਬਤਾ ਬਣਾਇਆ ਹੋਇਆ ਹੈ। ਸਾਬਕਾ ਕੈਬਨਿਟ ਮੰਤਰੀ ਮਹਿੰਦਰ ਪ੍ਰਤਾਪ ਸਿੰਘ ਨੂੰ ਬੁੱਧਵਾਰ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਤਿਗਾਂਵ ਵਿਧਾਨ ਸਭਾ ਹਲਕੇ ਦੇ ‘84 ਪਾਲ’ ਅਤੇ ਖਾਦਰ ਦੇ ਲੋਕਾਂ ਨੇ ਚੋਣ ਮੀਟਿੰਗਾਂ ਵਿੱਚ ਆਪਣਾ ਖੁੱਲ੍ਹਾ ਸਮਰਥਨ ਦੇਣ ਦਾ ਐਲਾਨ ਕੀਤਾ। ‘84 ਪਾਲ’ ਦੇ ਵੱਡੇ ਪਿੰਡਾਂ, ਨੀਮਕਾ, ਮੁਜੇੜੀ, ਮਿਰਜ਼ਾਪੁਰ, ਚਾਂਦਪੁਰ-ਇਸਮਾਈਲਪੁਰ, ਅਰੂਆ ਫੈਜ਼ਪੁਰ, ਕੌਰਾਲੀ, ਬਦਰੌਲਾ ਪਹਿਲਾਦਪੁਰ ਵਿਖੇ ਚੋਣ ਮੀਟਿੰਗਾਂ ਕੀਤੀਆਂ ਗਈਆਂ।

Advertisement

Advertisement
Author Image

joginder kumar

View all posts

Advertisement
Advertisement
×