ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਆਟੇ ਵਾਲੀ ਪਰਾਤ ਪੰਜਾਬ ’ਚ ਅਤੇ ਚੁੱਲ੍ਹਾ ਹਰਿਆਣਾ ’ਚ

08:48 AM Feb 22, 2024 IST
ਦੋ ਸੂਬਿਆਂ ਵਿੱਚ ਵੰਡੀ ਗਈ ਜ਼ਮੀਨ ਬਾਰੇ ਜਾਣਕਾਰੀ ਦਿੰਦਾ ਹੋਇਆ ਕਿਸਾਨ ਬਲਵਿੰਦਰ ਸਿੰਘ।

ਗੁਰਨਾਮ ਸਿੰਘ ਚੌਹਾਨ
ਪਾਤੜਾਂ, 21 ਫਰਵਰੀ
ਦਿੱਲੀ-ਸੰਗਰੂਰ ਕੌਮੀ ਮਾਰਗ ’ਤੇ ਢਾਬੀ ਗੁੱਜਰਾਂ ਨੇੜੇ ਇੱਕ ਅਜਿਹਾ ਮਕਾਨ ਹੈ ਜੋ ਪੰਜਾਬ ਤੇ ਹਰਿਆਣਾ ਦੇ ਐਨ ਬਾਰਡਰ ’ਤੇ ਬਣਿਆ ਹੋਇਆ ਹੈ। ਘਰ ਦਾ ਅੱਧਾ ਹਿੱਸਾ ਪੰਜਾਬ ਅਤੇ ਅੱਧਾ ਹਰਿਆਣਾ ਵੱਲ ਹੈ। ਕਿਸਾਨ ਬਲਵਿੰਦਰ ਸਿੰਘ ਢੀਂਡਸਾ ਨੇ ਦੱਸਿਆ ਕਿ ਉਨ੍ਹਾਂ ਦੇ ਦਾਦਾ ਨੇ ਕਰੀਬ 50 ਸਾਲ ਪਹਿਲਾਂ ਇੱਥੇ ਜ਼ਮੀਨ ਖਰੀਦ ਕੇ ਘਰ ਬਣਾਇਆ ਸੀ ਪਰ 1966 ਵਿੱਚ ਪੰਜਾਬ ਤੇ ਹਰਿਆਣਾ ਦੀ ਵੰਡ ਸਮੇਂ ਖਿੱਚੀ ਗਈ ਲਕੀਰ ਕਾਰਨ ਉਨ੍ਹਾਂ ਦੀ ਵਾਹੀਯੋਗ ਜ਼ਮੀਨ ਤੇ ਘਰ ਦੋ ਸੂਬਿਆਂ ਵਿੱਚ ਵੰਡਿਆ ਗਿਆ। ‌ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਘਰ ਦਾ ਅੱਧਾ ਹਿੱਸਾ ਪੰਜਾਬ ਤੇ ਅੱਧਾ ਹਰਿਆਣਾ ਵਿੱਚ ਹੈ। ਉਨ੍ਹਾਂ ਦੇ ਘਰ ਦੀ ਰਸੋਈ ਵੀ ਦੋ ਹਿੱਸਿਆਂ ਵਿੱਚ ਵੰਡੀ ਗਈ। ਰਸੋਈ ਵਿੱਚ ਆਟਾ ਗੁੰਨ੍ਹਣ ਵਾਲੀ ਪਰਾਤ ਪੰਜਾਬ ’ਚ ਪਈ ਹੈ ਜਦਕਿ ਚੁੱਲ੍ਹਾ ਹਰਿਆਣਾ ’ਚ ਹੈ। ਉਨ੍ਹਾਂ ਦੀ ਜ਼ਮੀਨ ਪੰਜਾਬ ਦੇ ਪਿੰਡ ਢਾਬੀ ਗੁੱਜਰਾਂ ਦੇ ਨਾਲ ਨਾਲ ਹਰਿਆਣਾ ਦੇ ਹੰਸਡੈਹਰ, ਰੇਵਰ ਅਤੇ ਪਦਾਰਥ ਖੇੜਾ ਦੇ ਨਾਲ ਲੱਗਦੀ ਹੈ। ਕਿਸਾਨ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਕੋਲ ਕਰੀਬ 47 ਏਕੜ ਜ਼ਮੀਨ ਹੈ ਜਿਸ ’ਚੋਂ 25 ਏਕੜ ਪੰਜਾਬ ਅਤੇ ਬਾਕੀ 22 ਏਕੜ ਦੇ ਕਰੀਬ ਹਰਿਆਣਾ ’ਚ ਪੈਂਦੀ ਹੈ। ਤਿੰਨ ਮੋਟਰਾਂ ਪੰਜਾਬ ਵਿੱਚ ਲੱਗੀਆਂ ਹੋਈਆਂ ਹਨ ਜਦਕਿ ਬਾਕੀ ਹਰਿਆਣਾ ਵਿੱਚ ਹਨ। ਪੰਜਾਬ ਵਿੱਚ ਲੱਗੀਆਂ ਮੋਟਰਾਂ ਦਾ ਪਾਣੀ ਬੇਰੋਕ ਹਰਿਆਣੇ ਦੇ ਖੇਤਾਂ ਤੇ ਹਰਿਆਣਾ ਵਿੱਚ ਲੱਗੀਆਂ ਮੋਟਰਾਂ ਦਾ ਪਾਣੀ ਪੰਜਾਬ ਦੇ ਖੇਤਾਂ ਨੂੰ ਲੱਗਦਾ ਹੈ। ਉਨ੍ਹਾਂ ਦੱਸਿਆ ਕਿ ਕੁਝ ਸਮਾਂ ਪਹਿਲਾਂ ਪਰਿਵਾਰ ਵਿੱਚ ਆਪਸੀ ਜ਼ਮੀਨ ਦੀ ਵੰਡ ਨੂੰ ਲੈ ਕੇ ਨਿਸ਼ਾਨਦੇਹੀ ਕਰਵਾਈ ਗਈ ਸੀ। ਇਸ ਮਗਰੋਂ ਹਰਿਆਣਾ ਅਤੇ ਪੰਜਾਬ ਦੇ ਮਾਲ ਵਿਭਾਗ ਦੇ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਕੰਪਿਊਟਰਾਈਜ਼ਡ ਨਿਸ਼ਾਨਦੇਹੀ ਮਗਰੋਂ ਬੁਰਜੀਆਂ ਲਗਾਈਆਂ ਗਈਆਂ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਮੁਫ਼ਤ ਬਿਜਲੀ ਦੀ ਸਹੂਲਤ ਕਾਰਨ ਉਨ੍ਹਾਂ ਨੂੰ ਮੋਟਰਾਂ ਦਾ ਕੋਈ ਬਿੱਲ ਨਹੀਂ ਭਰਨਾ ਪੈਂਦਾ ਜਦੋਂ ਕਿ ਹਰਿਆਣਾ ’ਚ ਬਿੱਲ ਅਦਾ ਕਰਨਾ ਪੈ ਰਿਹਾ ਹੈ।‌

Advertisement

Advertisement