ਅਟਾਰੀ: ਕਿਸਾਨਾਂ-ਮਜ਼ਦੂਰਾਂ ਨੇ ਸਮਾਰਟ ਮੀਟਰ ਲਾਉਣ ਖ਼ਿਲਾਫ਼ ਧਰਨਾ ਦਿੱਤਾ
09:09 PM Jun 23, 2023 IST
ਦਿਲਬਾਗ ਸਿੰਘ ਗਿੱਲ
Advertisement
ਅਟਾਰੀ, 8 ਜੂਨ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਵੱਲੋਂ ਪੰਜਾਬ ਦੇ ਸਬ ਡਵੀਜ਼ਨ ਪੱਧਰ ‘ਤੇ ਆਪਣੀਆਂ ਭਖਦੀਆਂ ਮੰਗਾਂ ਮੰਨਵਾਉਣ ਲਈ ਪੰਜਾਬ ਪੱਧਰੀ ਧਰਨਿਆਂ ਦੇ ਸੱਦੇ ‘ਤੇ ਸਬ ਡਵੀਜ਼ਨ ਅਟਾਰੀ ਅਤੇ ਖਾਸਾ ਵਿਖੇ ਵਿਸ਼ਾਲ ਧਰਨੇ ਦਿੱਤੇ ਗਏ, ਜਿਸ ਵਿੱਚ ਕੁਲਵੰਤ ਸਿੰਘ ਰਾਜਾਤਾਲ ਜ਼ੋਨ ਪ੍ਰਧਾਨ, ਗੁਰਭੇਜ ਸਿੰਘ ਜਠੌਲ ਸਕੱਤਰ, ਨਿਰਮਲ ਸਿੰਘ ਨੂਰਪੁਰ, ਸੁਖਵਿੰਦਰ ਸਿੰਘ ਕੋਲੋਵਾਲ ਜ਼ੋਨ ਪ੍ਰਧਾਨ ਅਤੇ ਜਸਬੀਰ ਸਿੰਘ ਬਹਿੜਵਾਲ ਦੀ ਅਗਵਾਈ ਹੇਠ ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਆਗੂ ਲਖਵਿੰਦਰ ਸਿੰਘ ਡਾਲਾ, ਜੋਗਾ ਸਿੰਘ ਖਾਹਰੈ, ਕਾਬਲ ਸਿੰਘ ਮੁਹਾਵਾ, ਗੁਰਵਿੰਦਰ ਸਿੰਘ ਭਰੋਭਾਲ ਤੇ ਮੁਖਵਿੰਦਰ ਸਿੰਘ ਕੋਲੋਵਾਲ ਨੇ ਕਿਹਾ ਕਿ ਪਿੰਡਾਂ ਵਿੱਚ ਪ੍ਰੀਪੇਡ/ਸਮਾਰਟ ਮੀਟਰ ਨਹੀਂ ਲੱਗਣ ਦਿੱਤੇ ਜਾਣਗੇ। ਧਰਨੇ ਦੇ ਅਖੀਰ ਵਿੱਚ ਐੱਸਡੀਓ ਨੂੰ ਮੰਗ ਪੱਤਰ ਵੀ ਦਿੱਤੇ ਗਏ।
Advertisement
Advertisement