ਵਿਦਿਆਰਥੀਆਂ ’ਤੇ ਹਮਲੇ: ਗਾਂਬੀਆ ਦੇ ਵਫ਼ਦ ਵੱਲੋਂ ਗੁਜਰਾਤ ’ਵਰਸਿਟੀ ਦਾ ਦੌਰਾ
07:02 AM Mar 21, 2024 IST
ਅਹਿਮਦਾਬਾਦ: ਗਾਂਬੀਆ ਦੇ ਇਕ ਵਫ਼ਦ ਵੱਲੋਂ ਅੱਜ ਇੱਥੇ ਗੁਜਰਾਤ ਯੂਨੀਵਰਸਿਟੀ ਕੈਂਪਸ ਦਾ ਦੌਰਾ ਕੀਤਾ ਗਿਆ ਤੇ ਯੂਨੀਵਰਸਿਟੀ ਦੇ ਉਪ-ਕੁਲਪਤੀ ਨਾਲ ਮੀਟਿੰਗ ਕੀਤੀ ਗਈ। ਇਹ ਮੁਲਾਕਾਤ ’ਵਰਸਿਟੀ ਦੇ ਹੋਸਟਲ ਦੇ ਅਹਾਤੇ ’ਚ ਕਥਿਤ ਤੌਰ ’ਤੇ ਨਮਾਜ਼ ਪੜ੍ਹ ਰਹੇ ਵਿਦੇਸ਼ੀ ਵਿਦਿਆਰਥੀਆਂ ’ਤੇ ਹੋਏ ਹਮਲੇ ਮਗਰੋਂ ਵਿਦਿਆਰਥੀਆਂ ਦੀ ਸੁਰੱਖਿਆ ਸਬੰਧੀ ਉਠਾਏ ਕਦਮਾਂ ਬਾਰੇ ਕੀਤੀ ਗਈ। ਯੂਨੀਵਰਸਿਟੀ ’ਚ ਪੱਛਮੀ ਅਫ਼ਰੀਕੀ ਦੇਸ਼ ਤੋਂ ਕਰੀਬ 30 ਵਿਦਿਆਰਥੀ ਪੜ੍ਹਦੇ ਹਨ। ਉਪ ਕੁਲਪਤੀ ਨੀਰਜ ਗੁਪਤਾ ਨੇ ਕਿਹਾ ਕਿ ਵਫ਼ਦ ਜਿਸ ’ਚ ਨਵੀਂ ਦਿੱਲੀ ਸਥਿਤ ਗਾਂਬੀਆ ਹਾਈ ਕਮਿਸ਼ਨ ਦੇ ਅਧਿਕਾਰੀ ਵੀ ਸ਼ਾਮਲ ਸਨ, ਨੇ 16 ਮਾਰਚ ਨੂੰ ਇਕ ਹੋਸਟਲ ਬਲਾਕ ਵਿੱਚ ਵਾਪਰੀ ਘਟਨਾ ਤੋਂ ਬਾਅਦ ਯੂਨੀਵਰਸਿਟੀ ਦੇ ਅਧਿਕਾਰੀਆਂ ਵੱਲੋਂ ਵਿਦਿਆਰਥੀਆਂ ਦੀ ਸੁਰੱਖਿਆ ਲਈ ਉਠਾਏ ਗਏ ਕਦਮਾਂ ’ਤੇ ਤਸੱਲੀ ਪ੍ਰਗਟਾਈ। -ਪੀਟੀਆਈ
Advertisement
Advertisement