ਸਿੱਖਾਂ ’ਤੇ ਹਮਲੇ: ਭਾਰਤ ਵੱਲੋਂ ਸੀਨੀਅਰ ਪਾਕਿ ਸਫ਼ੀਰ ਨੂੰ ਸੰਮਨ ਜਾਰੀ
08:52 PM Jun 29, 2023 IST
ਨਵੀਂ ਦਿੱਲੀ, 26 ਜੂਨ
Advertisement
ਭਾਰਤ ਨੇ ਪਾਕਿਸਤਾਨ ਦੇ ਸੀਨੀਅਰ ਹਾਈ ਕਮਿਸ਼ਨ ਦੇ ਸੀਨੀਅਰ ਰਾਜਦੂਤ ਨੂੰ ਸੰਮਨ ਜਾਰੀ ਕੀਤੇ ਹਨ ਅਤੇ ਗੁਆਂਢੀ ਮੁਲਕ ਵਿੱਚ ਸਿੱਖ ਭਾਈਚਾਰੇ ਦੇ ਮੈਂਬਰਾਂ ‘ਤੇ ਹਾਲ ਹੀ ‘ਚ ਹੋਈਆਂ ਹਮਲਿਆਂ ਦੀ ਘਟਨਾਵਾਂ ਉੱਤੇ ਸਖ਼ਤ ਰੋਸ ਜ਼ਾਹਰ ਕੀਤਾ। ਸੂਤਰਾਂ ਮੁਤਾਬਿਕ ਅਪਰੈਲ ਤੇ ਜੂਨ ਵਿੱਚ ਚਾਰ ਘਟਨਾਵਾਂ ਅਜਿਹੀਆਂ ਹੋਈਆਂ ਹਨ ਅਤੇ ਇਨ੍ਹਾਂ ਹਮਲਿਆਂ ਦਾ ਭਾਰਤ ਨੇ ਗੰਭੀਰ ਨੋਟਿਸ ਲਿਆ ਹੈ। ਸੂਤਰਾਂ ਨੇ ਦੱਸਿਆ,’ਭਾਰਤ ਨੇ ਪਾਕਿਸਤਾਨ ਅਥਾਰਿਟੀਆਂ ਨੂੰ ਸਿੱਖ ਭਾਈਚਾਰੇ ‘ਤੇ ਹਿੰਸਕ ਹਮਲਿਆਂ ਦੀ ਜਾਂਚ ਕਰਨ ਅਤੇ ਇਸ ਸਬੰਧੀ ਰਿਪੋਰਟ ਸਾਂਝੀ ਕਰਨ ਦੀ ਮੰਗ ਕੀਤੀ। ਇਸ ਤੋਂ ਇਲਾਵਾ ਪਾਕਿਸਤਾਨ ਨੂੰ ਘੱਟ ਗਿਣਤੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਆਖਿਆ ਗਿਆ ਹੈ। -ਪੀਟੀਆਈ
Advertisement
Advertisement