ਪ੍ਰੇਮਿਕਾ ਨਾਲ ਮਿਲ ਕੇ ਪਤਨੀ ’ਤੇ ਲੋਹੇ ਦੀ ਰਾਡ ਨਾਲ ਹਮਲਾ
08:44 PM Jun 23, 2023 IST
ਨਵੀਂ ਦਿੱਲੀ (ਪੱਤਰ ਪ੍ਰੇਰਕ ): ਇੱਥੇ ਕ੍ਰਿ ਸ਼ਨਾ ਨਗਰ ਇਲਾਕੇ ਵਿੱਚ ਇਕ ਵਿਅਕਤੀ ਨੇ ਆਪਣੀ ਪ੍ਰੇਮਿਕਾ ਨਾਲ ਮਿਲ ਕੇ ਆਪਣੀ ਪਤਨੀ ‘ਤੇ ਲੋਹੇ ਦੀ ਰਾਡ ਨਾਲ ਹਮਲਾ ਕਰ ਦਿੱਤਾ। ਔਰਤ ਨੂੰ ਜ਼ਖਮੀ ਹਾਲਤ ਵਿੱਚ ਸਵਾਮੀ ਦਯਾਨੰਦ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਪੀੜਤਾ ਆਪਣੇ ਪਰਿਵਾਰ ਨਾਲ ਪੁਰਾਣੇ ਸੀਲਮਪੁਰ ਵਿੱਚ ਰਹਿੰਦੀ ਹੈ। ਪਰਿਵਾਰ ਵਿੱਚ ਪਤੀ ਅਤੇ ਤਿੰਨ ਬੱਚੇ ਹਨ। ਪੀੜਤਾ ਨੇ ਦੱਸਿਆ ਕਿ ਉਸ ਦੇ ਪਤੀ ਦੇ ਇੱਕ ਹੋਰ ਔਰਤ ਨਾਲ ਸਬੰਧ ਸਨ। ਜਦੋਂ ਉਹ ਵਿਰੋਧ ਕਰਦੀ ਹੈ ਤਾਂ ਉਸ ਦਾ ਪਤੀ ਉਸ ਦੀ ਕੁੱਟਮਾਰ ਕਰਦਾ ਹੈ। ਉਹ ਆਪਣੇ ਘਰ ਮੌਜੂਦ ਸੀ। ਇਸ ਦੌਰਾਨ ਪਤੀ ਆਪਣੀ ਪ੍ਰੇਮਿਕਾ ਨਾਲ ਘਰ ਪਹੁੰਚ ਗਿਆ। ਵਿਰੋਧ ਕਰਨ ‘ਤੇ ਪਤੀ ਨੇ ਆਪਣੀ ਪ੍ਰੇਮਿਕਾ ਨਾਲ ਮਿਲ ਕੇ ਉਸ ‘ਤੇ ਰਾਡ ਨਾਲ ਹਮਲਾ ਕਰ ਦਿੱਤਾ।
Advertisement
Advertisement
Advertisement