ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵਿਆਹ ਸਮਾਗਮ ’ਚ ਚਾਕੂ ਨਾਲ ਹਮਲਾ

11:32 AM Apr 14, 2024 IST
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।

ਪੱਤਰ ਪ੍ਰੇਰਕ
ਰਤੀਆ, 13 ਅਪਰੈਲ
ਪਿੰਡ ਸਰਦਾਰੇਵਾਲਾ ਵਿਚ ਇਕ ਵਿਆਹ ਸਮਾਗਮ ਦੌਰਾਨ ਡੀਜੇ ਦੇ ਗੀਤ ਨੂੰ ਲੈ ਕੇ ਹੋਏ ਆਪਸੀ ਵਿਵਾਦ ਵਿੱਚ ਚਾਕੂ ਨਾਲ ਹਮਲਾ ਕਰਨ ਤੇ ਕੁੱਟਮਾਰ ਕਰਨ ਦੇ ਦੋਸ਼ ਹੇਠ ਦੋ ਨੌਜਵਾਨ ਰਾਕੇਸ਼ ਤੇ ਪ੍ਰਿੰਸ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪਿੰਡ ਦੇ ਦੇਸਰਾਜ ਨੇ ਪੁਲਸ ਨੂੰ ਦੱਸਿਆ ਕਿ ਬੀਤੀ ਰਾਤ ਉਸ ਦੀ ਦੋਹਤੀ ਮਨਜੀਤ ਦਾ ਵਿਆਹ ਸੀ ਅਤੇ ਘਰ ਵਿਚ ਹੀ ਪ੍ਰੋਗਰਾਮ ਸੀ। ਉਨ੍ਹਾਂ ਦੱਸਿਆ ਕਿ ਰਾਤ ਨੂੰ 11 ਵਜੇ ਉਸ ਦੇ ਭਰਾ ਲਾਲ ਚੰਦ ਦੇ ਦੋਹਤੇ ਸੰਨੀ ਨਾਲ ਗਾਣਾ ਚੱਲਣ ਨੂੰ ਲੈ ਕੇ ਪਿੰਡ ਮਹਿਮਦਕੀ ਦੇ ਰਾਕੇਸ਼ ਨਾਲ ਆਪਸੀ ਵਿਵਾਦ ਹੋ ਗਿਆ। ਉਹ ਜਦੋਂ ਸੰਨੀ ਨੂੰ ਛੁਡਵਾਉਣ ਗਿਆ ਤਾਂ ਰਾਕੇਸ਼ ਅਤੇ ਪ੍ਰਿੰਸ ਵਾਸੀ ਬਠਿੰਡਾ ਨੇ ਉਸ ਨਾਲ ਹੱਥੋਪਾਈ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਵਿਰੋਧ ਕੀਤਾ ਤਾਂ ਪ੍ਰਿੰਸ ਨੇ ਉਸ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ।

Advertisement

Advertisement