ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਹਸਪਤਾਲ ਵਿੱਚ ਨੌਜਵਾਨਾਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ

07:24 AM Sep 12, 2024 IST
ਸੰਗਰੂਰ ਦੇ ਸਿਵਲ ਹਸਪਤਾਲ ’ਚ ਹਮਲੇ ਦੀ ਸੀਸੀਟੀਵੀ ਤਸਵੀਰ।

ਗੁਰਦੀਪ ਸਿੰਘ ਲਾਲੀ
ਸੰਗਰੂਰ, 11 ਸਤੰਬਰ
ਦੇਸ਼ ਭਾਰ ਵਿੱਚ ਜਿੱਥੇ ਡਾਕਟਰ ਆਪਣੀ ਸੁਰੱਖਿਆ ਦੀ ਮੰਗ ਲਈ ਤਿੰਨ ਘੰਟੇ ਓਪੀਡੀ ਸੇਵਾਵਾਂ ਠੱਪ ਕਰਕੇ ਤਿੰਨ ਦਿਨਾਂ ਤੋਂ ਸੰਘਰਸ਼ ਦੇ ਰਾਹ ’ਤੇ ਹਨ ਉਥੇ ਲੰਘੀ ਰਾਤ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ’ਚ ਹਮਲੇ ਦੀ ਵਾਰਦਾਤ ਸਾਹਮਣੇ ਆਈ। ਜਾਣਕਾਰੀ ਅਨੁਸਾਰ ਅੱਧੀ ਦਰਜਨ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਦੋ ਨੌਜਵਾਨਾਂ ’ਤੇ ਹਮਲਾ ਕਰ ਕੇ ਉਨ੍ਹਾਂ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ ਅਤੇ ਹਸਪਤਾਲ ਵਿਚ ਭੰਨ-ਤੋੜ ਕੀਤੀ।
ਐਮਰਜੈਂਸੀ ਵਾਰਡ ਵਿਚ ਅਜਿਹੇ ਹਾਲਾਤ ਦੌਰਾਨ ਡਿਊਟੀ ਨਿਭਾਅ ਰਹੇ ਡਾਕਟਰ ਅਤੇ ਸਟਾਫ਼ ਵੀ ਬੁਰੀ ਤਰ੍ਹਾਂ ਸਹਿਮ ਗਿਆ ਸੀ। ਸਿਵਲ ਹਸਪਤਾਲ ਦੇ ਡਾਕਟਰਾਂ ਵਲੋਂ ਇਸ ਘਟਨਾ ਦੇ ਵਿਰੋਧ ਵਿਚ ਅੱਜ ਰੋਸ ਜਤਾਇਆ ਗਿਆ। ਘਟਨਾ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋਈ ਹੈ।
ਹਮਲੇ ਵਿਚ ਜ਼ਖਮੀ ਨੌਜਵਾਨ ਮਨਪ੍ਰੀਤ ਸਿੰਘ ਵਾਸੀ ਮੀਮਸਾ ਨੇ ਦੱਸਿਆ ਕਿ ਉਸ ਦੀ ਕੁੱਝ ਦਿਨ ਪਹਿਲਾਂ ਸੋਸ਼ਲ ਮੀਡੀਆ ’ਤੇ ਇੱਕ ਦੋਸਤੀ ਹੋਈ ਸੀ। ਲੜਕੀ ਨੇ ਉਸ ਨੂੰ ਬੀਤੀ ਰਾਤ ਕੌਲਾ ਪਾਰਕ ਮਾਰਕੀਟ ਵਿਚ ਮਿਲਣ ਲਈ ਬੁਲਾਇਆ। ਜਦੋਂ ਉਹ ਮਿਲਣ ਲਈ ਪੁੱਜਿਆ ਤਾਂ ਪਹਿਲਾਂ ਹੀ ਤੇਜ਼ਧਾਰ ਹਥਿਆਰਾਂ ਨਾਲ ਲੈਸ ਨੌਜਵਾਨਾਂ ਨੇ ਉਸ ’ਤੇ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ। ਮਨਪ੍ਰੀਤ ਨੇ ਦੱਸਿਆ ਕਿ ਉਸ ਨੇ ਆਪਣੇ ਦੋਸਤ ਕੁਲਵਿੰਦਰ ਸਿੰਘ ਨੂੰ ਮਦਦ ਲਈ ਬੁਲਾਇਆ, ਜਿਸ ਨੇ ਉਸ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ। ਹਸਪਤਾਲ ਵਿਚ ਉਹ (ਮਨਪ੍ਰੀਤ) ਇਲਾਜ ਅਧੀਨ ਸੀ ਤਾਂ ਰਾਤ ਸਮੇਂ ਹਮਲਾਵਰ ਮੁੜ ਹਸਪਤਾਲ ਦੇ ਐਂਮਰਜੈਂਸੀ ਵਾਰਡ ਵਿਚ ਦਾਖਲ ਹੋਏ ਅਤੇ ਉਸ ਅਤੇ ਉਸ ਦੇ ਦੋਸਤ ਕੁਲਵਿੰਦਰ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਡਿਊਟੀ ’ਤੇ ਤਾਇਨਾਤ ਡਾਕਟਰ ਨੇ ਦੱਸਿਆ ਕਿ ਹਮਲੇ ਵਿਚ ਜ਼ਖਮੀ ਦੋਵੇਂ ਨੌਜਵਾਨਾਂ ਦੇ ਸਿਰ, ਬਾਹਾਂ ਅਤੇ ਲੱਤਾਂ ਉਪਰ ਗੰਭੀਰ ਸੱਟਾਂ ਹਨ। ਡਾਕਟਰ ਅਨੁਸਾਰ ਉਹ ਖੁਦ ਵੀ ਹਮਲੇ ਵਿਚ ਵਾਲ ਵਾਲ ਬਚੇ ਹਨ ਕਿਉਂਕਿ ਜਦੋਂ ਉਹ ਮਨਪ੍ਰੀਤ ਦਾ ਇਲਾਜ ਕਰ ਰਹੇ ਸੀ ਤਾਂ ਅਚਾਨਕ ਐਮਰਜੈਂਸੀ ਵਿਚ ਦਾਖਲ ਹੋਏ ਹਮਲਾਵਰਾਂ ਨੇ ਨੌਜਵਾਨਾਂ ’ਤੇ ਹਮਲਾ ਕਰ ਦਿੱਤਾ। ਮੌਕੇ ’ਤੇ ਡਾਕਟਰ ਨੇ ਪੁਲੀਸ ਨੂੰ ਘਟਨਾ ਦੀ ਸੂਚਨਾ ਦਿੱਤੀ ਗਈ।
ਇਸ ਸਬੰਧ ’ਚ ਉਪ ਕਪਤਾਨ ਪੁਲੀਸ ਸੰਜੀਵ ਸਿੰਗਲਾ ਦਾ ਕਹਿਣਾ ਹੈ ਕਿ ਹਮਲਾਵਰਾਂ ਦੀ ਪਛਾਣ ਕਰਕੇ ਛੇ ਨੌਜਵਾਨਾਂ ਖ਼ਿਲਾਫ਼ ਇਰਾਦਾ ਕਤਲ ਦੇ ਦੋਸ਼ ਹੇਠ ਕੇਸ ਦਰਜ ਕਰ ਲਿਆ ਹੈ। ਇਨ੍ਹਾਂ ’ਚ ਆਕਾਸ਼ਦੀਪ ਸਿੰਘ ਉਰਫ਼ ਹੈਪੀ ਵਾਸੀ ਕੰਮੋਮਾਜਰਾ ਕਲਾਂ, ਸਤਨਾਮ ਸਿੰਘ ਉਰਫ ਸੱਤੂ, ਕਮਲਜੀਤ ਸਿੰਘ ਸੈਣੀ ਵਾਸੀਆਨ ਫਤਹਿਗੜ੍ਹ ਭਾਦਸੋਂ, ਅਮਨਜੋਤ ਸਿੰਘ ਵਾਸੀ ਰਾਮਨਗਰ ਸਿਬੀਆਂ, ਕੁਲਦੀਪ ਸਿੰਘ ਵਾਸੀ ਬੇਨੜਾ, ਲਵਪ੍ਰੀਤ ਸਿੰਘ ਵਾਸੀ ਸੰਗਰੂਰ ਸ਼ਾਮਲ ਹਨ।
ਹਸਪਤਾਲ ਵਿੱਚ ਪੁਲੀਸ ਚੌਕੀ ਸਥਾਪਤ ਕਰਨ ਦੀ ਮੰਗ
ਅੱਜ ਰੋਸ ਧਰਨੇ ਦੌਰਾਨ ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ ਦੇ ਆਗੂ ਡਾ. ਇੰਦਰਮਨਜੋਤ ਸਿੰਘ ਨੇ ਬੀਤੀ ਰਾਤ ਸਿਵਲ ਹਸਪਤਾਲ ਵਿਚ ਘਟਨਾ ਦੌਰਾਨ ਡਾ. ਕਪਿਲ ਗੋਇਲ ਵਾਲ ਵਾਲ ਬਚੇ ਹਨ ਅਤੇ ਐਮਰਜੈਂਸੀ ਵਾਰਡ ਦੇ ਸਟਾਫ਼ ਨੇ ਵੀ ਇਧਰ ਉਧਰ ਭੱਜ ਕੇ ਆਪਣੀ ਜਾਨ ਬਚਾਈ ਹੈ। ਡਾਕਟਰਾਂ ਨੇ ਮੰਗ ਕੀਤੀ ਕਿ ਸਿਵਲ ਹਸਪਤਾਲ ਵਿਚ ਪੁਲੀਸ ਚੌਕੀ ਸਥਾਪਤ ਕੀਤੀ ਜਾਵੇ।

Advertisement

Advertisement