ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਨੌਜਵਾਨ ’ਤੇ ਰੰਜਿਸ਼ ਕਾਰਨ ਹਮਲਾ, ਗੰਭੀਰ ਜ਼ਖ਼ਮੀ

08:51 AM Aug 25, 2024 IST

ਪੱਤਰ ਪ੍ਰੇਰਕ
ਰਤੀਆ, 24 ਅਗਸਤ
ਪਿੰਡ ਹੜੌਲੀ ਵਿੱਚ ਰੰਜਿਸ਼ ਕਾਰਨ ਕੁੱਟਮਾਰ ਦੇ ਦੋਸ਼ ਹੇਠ ਪੁਲੀਸ ਨੇ ਪਿੰਡ ਦੇ ਮਨੀਸ਼ ਪੁੱਤਰ ਭੂਰਾ ਸਿੰਘ ਦੀ ਸ਼ਿਕਾਇਤ ’ਤੇ ਰਾਕੇਸ਼ ਕੁਮਾਰ, ਨਰੇਸ਼, ਗੁਰਮੁਖ ਅਤੇ ਸਲੀਮ ਤੋਂ ਇਲਾਵਾ 20 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਮਨੀਸ਼ ਨੇ ਪੁਲੀਸ ਨੂੰ ਦੱਸਿਆ ਕਿ ਬੀਤੇ ਦਿਨ ਜਦੋਂ ਉਹ ਆਪਣੇ ਘਰੋਂ ਆਪਣੇ ਤਾਊ ਪਿਆਰੇ ਲਾਲ ਦੇ ਘਰ ਜਾ ਰਿਹਾ ਸੀ ਤਾਂ ਗਲੀ ਵਿਚ ਪਹਿਲਾਂ ਤੋਂ ਖੜ੍ਹੇ ਵਿਅਕਤੀਆਂ ਨੇ ਹਥਿਆਰਾਂ ਨਾਲ ਉਸ ’ਤੇ ਹਮਲਾ ਕਰ ਦਿੱਤਾ। ਉਹ ਬਚਣ ਲਈ ਆਪਣੇ ਤਾਏ ਦੇ ਘਰ ਵਿਚ ਭੱਜ ਕੇ ਚਲਾ ਗਿਆ।
ਉਸ ਦੇ ਪਿੱਛੇ ਹੀ ਉਕਤ ਲੋਕ ਵੀ ਉਸ ਦੇ ਤਾਇਆ ਦੇ ਘਰ ਵਿਚ ਆਏ ਅਤੇ ਉਸ ਦੇ ਨਾਲ ਕੁੱਟਮਾਰ ਕੀਤੀ। ਇਸ ਕੁੱਟਮਾਰ ਨੂੰ ਦੇਖਦੇ ਹੋਏ ਜਦੋਂ ਉਸ ਦੇ ਤਾਏ ਦੀ ਲੜਕੀ ਅਤੇ ਤਾਈ ਨੇ ਛੁਡਵਾਉਣ ਦੀ ਕੋਸ਼ਿਸ਼ ਕੀਤੀ ਤਾਂ ਇਨ੍ਹਾਂ ਲੋਕਾਂ ਨੇ ਉਨ੍ਹਾਂ ਨੂੰ ਵੀ ਧੱਕੇ ਮਾਰ ਦਿੱਤੇ।
ਇਸ ਨੂੰ ਦੇਖਦੇ ਹੋਏ ਰੌਲਾ ਪਾਇਆ ਤਾਂ ਬਾਅਦ ਵਿਚ ਜਾਨੋਂ ਮਾਰਨ ਦੀ ਧਮਕੀ ਦੇ ਕੇ ਹਥਿਆਰਾਂ ਸਮੇਤ ਹੀ ਮੌਕੇ ਤੋਂ ਭੱਜ ਗਏ।
ਉਸ ਨੇ ਦੱਸਿਆ ਕਿ ਕੁੱਟਮਾਰ ਦਾ ਮੁੱਖ ਕਾਰਨ ਇਹ ਹੈ ਕਿ ਰਾਕੇਸ਼ ਕੁਮਾਰ ਦੇ ਭਰਾ ਦੇ ਵਿਆਹ ਵਿਚ ਡੀਜੇ ਨੂੰ ਲੈ ਕੇ ਆਪਸ ਵਿਚ ਵਿਵਾਦ ਹੋ ਗਿਆ ਸੀ ਅਤੇ ਇਸੇ ਰੰਜਿਸ਼ ਦੇ ਚੱਲਦੇ ਹੀ ਇਨ੍ਹਾਂ ਲੋਕਾਂ ਨੇ ਮਿਲ ਕੇ ਉਸ ਤੇ ਜਾਨਲੇਵਾ ਹਮਲਾ ਕੀਤਾ ਹੈ। ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Advertisement

Advertisement
Advertisement