For the best experience, open
https://m.punjabitribuneonline.com
on your mobile browser.
Advertisement

ਅਮੇਠੀ ’ਚ ਕਾਂਗਰਸ ਦੇ ਦਫ਼ਤਰ ਬਾਹਰ ਖੜ੍ਹੀਆਂ ਗੱਡੀਆਂ ’ਤੇ ਹਮਲਾ, ਭਾਜਪਾ ’ਤੇ ਦੋਸ਼

11:40 AM May 06, 2024 IST
ਅਮੇਠੀ ’ਚ ਕਾਂਗਰਸ ਦੇ ਦਫ਼ਤਰ ਬਾਹਰ ਖੜ੍ਹੀਆਂ ਗੱਡੀਆਂ ’ਤੇ ਹਮਲਾ  ਭਾਜਪਾ ’ਤੇ ਦੋਸ਼
Advertisement

ਅਮੇਠੀ (ਯੂਪੀ), 6 ਮਈ
ਅਮੇਠੀ ਦੇ ਗੌਰੀਗੰਜ ਵਿੱਚ ਕਾਂਗਰਸ ਦਫ਼ਤਰ ਦੇ ਬਾਹਰ ਖੜ੍ਹੀਆਂ ਗੱਡੀਆਂ ਸਮਾਜ ਵਿਰੋਧੀ ਅਨਸਰਾਂ ਨੇ ਭੰਨ ਦਿੱਤੀਆਂ। ਕਾਂਗਰਸ ਦੇ ਜ਼ਿਲ੍ਹਾ ਬੁਲਾਰੇ ਅਨਿਲ ਸਿੰਘ ਨੇ ਦੱਸਿਆ ਕਿ ਕੁਝ ਅਨਸਰਾਂ ਨੇ ਗੌਰੀਗੰਜ 'ਚ ਕਾਂਗਰਸ ਦਫਤਰ ਦੇ ਬਾਹਰ ਖੜ੍ਹੇ ਕਰੀਬ 12 ਵਾਹਨਾਂ ਦੀ ਭੰਨਤੋੜ ਕੀਤੀ। ਕਾਰ ਵਿੱਚ ਸਵਾਰ ਛੇ ਵਿਅਕਤੀਆਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਉਨ੍ਹਾਂ ਇਸ ਹਮਲੇ ਲਈ ਭਾਜਪਾ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਇਹ ਹਰਕਤ ਭਾਜਪਾ ’ਚ ਘਬਰਾਹਟ ਦੀ ਨਿਸ਼ਾਨੀ ਹੈ। ਜ਼ਖ਼ਮੀਆਂ ਨੂੰ ਹਸਪਤਾਲ ’ਚ ਭਰਤੀ ਕਰਵਾ ਦਿੱਤਾ ਗਿਆ ਹੈ ਤੇ ਇਸ ਦੀ ਸ਼ਿਕਾਇਤ ਚੋਣ ਕਮਿਸ਼ਨ ਨੂੰ ਕੀਤੀ ਜਾਵੇਗੀ।

Advertisement

Advertisement
Author Image

Advertisement
Advertisement
×