For the best experience, open
https://m.punjabitribuneonline.com
on your mobile browser.
Advertisement

ਭਾਜਪਾ ਸਮਰਥਕਾਂ ਦੀ ਗੱਡੀ ’ਤੇ ਹਮਲਾ

09:35 AM May 02, 2024 IST
ਭਾਜਪਾ ਸਮਰਥਕਾਂ ਦੀ ਗੱਡੀ ’ਤੇ ਹਮਲਾ
Advertisement

ਪੱਤਰ ਪ੍ਰੇਰਕ
ਜੀਂਦ, 1 ਮਈ
ਸਫੀਦੋਂ ਤਹਿਸੀਲ ਦੇ ਪਿੰਡ ਮਲਿਕਪੁਰ ਵਿੱਚ ਸੋਨੀਪਤ ਲੋਕ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਮੋਹਨ ਬੜੋਲੀ ਦੇ ਪ੍ਰੋਗਰਾਮ ’ਚ ਪਹੁੰਚ ਰਹੇ ਭਾਜਪਾ ਸਮਰਥਕਾਂ ਦੀ ਗੱਡੀ ’ਤੇ ਹਮਲਾ ਹੋ ਗਿਆ। ਜਾਣਕਾਰੀ ਅਨੁਸਾਰ ਉਕਤ ਪ੍ਰੋਗਰਾਮ ਵਿੱਚ ਪਹੁੰਚਣ ਲਈ ਅੱਧਾ ਦਰਜਨ ਦੇ ਕਰੀਬ ਭਾਜਪਾ ਦੇ ਸਮਰਥਕ ਪਿੰਡ ਦੇ ਬੱਸ ਸਟੈਂਡ ਕੋਲ ਪਹੁੰਚੇ ਹੀ ਸੀ ਤਾਂ ਉੱਥੇ ਪਹਿਲਾਂ ਤੋਂ ਹੀ ਖੜ੍ਹੇ ਲਗਭਗ 200/250 ਲੋਕਾਂ ਨੇ ਉਨ੍ਹਾਂ ਦੀ ਗੱਡੀ ਉੱਤੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਦੌਰਾਨ ਸਮਰਥਕਾਂ ਨੇ ਗੱਡੀ ਭਜਾ ਕੇ ਆਪਣੀ ਜਾਨ ਬਚਾਈ। ਥਾਣਾ ਸਦਰ ਸਫੀਦੋਂ ’ਚ ਸੰਦੀਪ, ਵਜਿੰਦਰ, ਪ੍ਰੇਮ ਸਿੰਘ, ਅਨਿਲ ਅਤੇ ਮੁਕੇਸ਼ ਨੇ ਸ਼ਿਕਾਇਤ ’ਚ ਦੱਸਿਆ ਕਿ ਪਿੰਡ ਮਲਿਕਪੁਰ ਦੇ ਬੱਸ ਅੱਡੇ ਦੇ ਕੋਲ ਕਰੀਬ 200/250 ਲੋਕਾਂ ਨੇ ਉਨ੍ਹਾਂ ਦੀ ਗੱਡੀ ’ਤੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ। ਉਨ੍ਹਾਂ ਇਸ ਘਟਨਾ ਨੂੰ ਵਿਰੋਧੀ ਧਿਰਾਂ ਵੱਲੋਂ ਕਰਵਾਈ ਗਈ ਸਾਜਿਸ਼ ਕਰਾਰ ਦਿੱਤਾ ਹੈ।

Advertisement

Advertisement
Author Image

joginder kumar

View all posts

Advertisement
Advertisement
×