ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸੰਘਰਸ਼ਸ਼ੀਲ ਆਗੂ ’ਤੇ ਹਮਲਾ: ਵਫ਼ਦ ਨੇ ਡੀਐੱਸਪੀ ਨੂੰ ਮਿਲ ਕੇ ਸੰਘਰਸ਼ ਦੀ ਦਿੱਤੀ ਚਿਤਾਵਨੀ

08:05 AM May 10, 2024 IST

ਖੇਤਰੀ ਪ੍ਰਤੀਨਿਧ
ਬਰਨਾਲਾ, 9 ਮਈ
ਕਰੀਬ ਸਵਾ ਕੁਝ ਸਾਲ ਪਹਿਲਾਂ ਇਨਕਲਾਬੀ ਕੇਂਦਰ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਡਾ. ਰਾਜਿੰਦਰ ਪਾਲ ਉੱਪਰ ਜਾਨਲੇਵਾ ਹਮਲੇ ਦੇ ਮਾਮਲੇ ਨੂੰ ਲੈ ਕੇ ਅਜੇ ਤੱਕ ਦੋਸ਼ੀਆਂ ਖਿਲਾਫ਼ ਬਣਦੀ ਕਾਰਵਾਈ ਨਾ ਹੋਣ ਤੋਂ ਖਫ਼ਾ ਕੇਂਦਰ ਦੀ ਅਗਵਾਈ ਹੇਠ ਵਫ਼ਦ ਡੀਐੱਸਪੀ ਨੂੰ ਮਿਲਿਆ। ਵਫ਼ਦ ਦੀ ਅਗਵਾਈ ਕਰ ਰਹੇ ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾ ਪ੍ਰਧਾਨ ਨਰਾਇਣ ਦੱਤ ਨੇ ਡੀਐੱਸਪੀ ਬਰਨਾਲਾ ਸਤਵੀਰ ਸਿੰਘ ਬੈਂਸ ਨੂੰ ਮਿਲਣ ਤੋਂ ਉਪਰੰਤ ਦੱਸਿਆ ਕਿ ਸਥਾਨਕ ਸੇਖਾ ਰੋਡ ਸਥਿਤ ਗਲੀ ਨੰਬਰ 10 ਤੇ 11 ਦਰਮਿਆਨ ਰਿਹਾਇਸ਼ੀ ਇਲਾਕੇ ਵਿੱਚ ਨਾਜਾਇਜ਼ ਗੁਦਾਮ ਉਸਾਰੀ ਵਿਰੋਧੀ ਸੰਘਰਸ਼/ਰੋਕਥਾਮ ਐਕਸ਼ਨ ਕਮੇਟੀ ਦੀ ਅਗਵਾਈ ਕਰ ਰਹੇ ਆਗੂ ਡਾ. ਰਾਜਿੰਦਰ ਪਾਲ ’ਤੇ ਬੀਤੇ ਵਰ੍ਹੇ 10 ਫਰਵਰੀ 2023 ਨੂੰ ਵਿਰੋਧੀ ਧਨਾਢ਼ ਧਿਰ ਦੀ ਗੁੰਡਾ ਢਾਣੀ ਨੇ ਜਾਨਲੇਵਾ ਹਮਲੇ ਦੇ ਨਾਲ-ਨਾਲ ਅਗਵਾ ਕਰਨ ਦੀ ਕੋਸ਼ਿਸ਼ ਵੀ ਕੀਤੀ। ਉਨ੍ਹਾਂ ਕਿਹਾ ਕਿ ਘਟਨਾ ਨੂੰ ਕਰੀਬ ਸਵਾ ਸਾਲ ਦਾ ਸਮਾਂ ਬੀਤਣ ’ਤੇ ਵੀ ਅਜੇ ਤੱਕ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਨਹੀਂ ਕੀਤੀ ਗਈ। ਡੀਐੱਸਪੀ ਸਤਵੀਰ ਸਿੰਘ ਬੈਂਸ ਨੇ ਵਫ਼ਦ ਆਗੂਆਂ ਨੂੰ ਸਾਰੇ ਦੋਸ਼ੀਆਂ ਖਿਲਾਫ਼ ਜਲਦ ਸਖ਼ਤ ਕਾਰਵਾਈ ਅਮਲ ਵਿੱਚ ਲਿਆਉਣ ਦਾ ਭਰੋਸਾ ਦਿਵਾਇਆ।

Advertisement

Advertisement
Advertisement