ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਡੀਜੇ ਬੰਦ ਕਰਵਾਉਣ ਗਈ ਪੁਲੀਸ ਟੀਮ ’ਤੇ ਹਮਲਾ

08:49 AM Aug 27, 2024 IST

ਪੱਤਰ ਪ੍ਰੇਰਕ
ਜੀਂਦ, 26 ਅਗਸਤ
ਜ਼ਿਲ੍ਹੇ ਦੇ ਪਿੰਡ ਇੰਟਲ ਖੁਰਦ ਵਿੱਚ ਨਿਯਮਾਂ ਨੂੰ ਛਿੱਕੇ ਟੰਗ ਕੇ ਦੇਰ ਰਾਤ ਡੀਜੇ ਬੰਦ ਕਰਵਾਉਣ ਗਈ ਪੁਲੀਸ ਟੀਮ ’ਤੇ ਇੱਕ ਪਰਿਵਾਰ ਦੇ ਮੈਂਬਰਾਂ ਨੇ ਹਮਲਾ ਕਰ ਦਿੱਤਾ। ਜਾਣਕਾਰੀ ਅਨੁਸਾਰ ਲੋਕਾਂ ਨੇ ਪੁਲੀਸ ਟੀਮ ਨਾਲ ਹੱਥੋਪਾਈ ਕੀਤੀ ਤੇ ਸਬ ਇਨਸਪੈਕਟਰ ਦੀ ਵਰਦੀ ਵੀ ਪਾੜ ਦਿੱਤੀ। ਇਸ ਦੌਰਾਨ ਲੋਕਾਂ ਵੱਲੋਂ ਕੀਤੇ ਪਥਰਾਅ ਕਾਰਨ ਪੁਲੀਸ ਮੁਲਾਜ਼ਮ ਜ਼ਖ਼ਮੀ ਹੋ ਗਏ। ਡਾਇਲ-112 ਗੱਡੀ ’ਤੇ ਤਾਇਨਾਤ ਸਬ ਇਨਸਪੈਕਟਰ ਹਰੀਸ਼ ਕੁਮਾਰ ਨੇ ਦੱਸਿਆ ਕਿ ਉਹ ਦੇਰ ਰਾਤ ਆਪਣੀ ਟੀਮ ਈਐਚਸੀ ਨਸੀਬ ਸਿੰਘ ਤੇ ਐੱਸਪੀਓ ਕੁਲਦੀਪ ਦੇ ਨਾਲ ਡਿਊਟੀ ’ਤੇ ਸੀ। ਲਗਪਗ 1 ਵਜੇ ਪਿੰਡ ਇੰਟਲ ਤੋਂ ਵਿਕਾਸ ਨਾਮਕ ਵਿਅਕਤੀ ਨੇ ਕੰਟਰੋਲ ਰੂਮ ਨੂੰ ਰਾਤ ਇਕ ਵਜੇ ਤੱਕ ਡੀਚੇ ਚੱਲਣ ਦੀ ਸੂਚਨਾ ਦਿੱਤੀ ਸੀ। ਇਸ ਸਬੰਧੀ ਪੁਲੀਸ ਨੇ 7 ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।

Advertisement

Advertisement