For the best experience, open
https://m.punjabitribuneonline.com
on your mobile browser.
Advertisement

ਮੁਲਜ਼ਮ ਨੂੰ ਕਾਬੂ ਕਰਨ ਆਈ ਹਰਿਆਣਾ ਪੁਲੀਸ ਦੀ ਟੀਮ ’ਤੇ ਹਮਲਾ

07:03 AM Jul 07, 2023 IST
ਮੁਲਜ਼ਮ ਨੂੰ ਕਾਬੂ ਕਰਨ ਆਈ ਹਰਿਆਣਾ ਪੁਲੀਸ ਦੀ ਟੀਮ ’ਤੇ ਹਮਲਾ
Advertisement

ਸੰਜੀਵ ਹਾਂਡਾ
ਫ਼ਿਰੋਜ਼ਪੁਰ, 6 ਜੁਲਾਈ
ਗੁਰੂਹਰਸਹਾਏ ਦੇ ਪਿੰਡ ਰਾਣਾ ਪੰਜਗਰਾੲੀਂ ਦੇ ਇੱਕ ਘਰ ਵਿਚ ਛਾਪਾ ਮਾਰ ਕੇ ਮੁਲਜ਼ਮ ਫੜਨ ਆਈ ਹਰਿਆਣਾ ਪੁਲੀਸ ਦੀ ਇੱਕ ਟੀਮ ’ਤੇ ਪਰਿਵਾਰ ਵਾਲਿਆਂ ਨੇ ਕੁਝ ਪਿੰਡ ਵਾਸੀਆਂ ਦੀ ਮਦਦ ਨਾਲ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਪੁਲੀਸ ਮੁਲਾਜ਼ਮਾਂ ਦੀ ਕੁੱਟਮਾਰ ਕਰਨ ਤੋਂ ਇਲਾਵਾ ਸਰਕਾਰੀ ਗੱਡੀ ਦੀ ਭੰਨਤੋੜ ਕੀਤੀ। ਸਹਾਇਕ ਥਾਣੇਦਾਰ ਸੁਰਿੰਦਰ ਕੁਮਾਰ ਦੀ ਸ਼ਿਕਾਇਤ ’ਤੇ ਗੁਰੂਹਰਸਹਾਏ ਪੁਲੀਸ ਨੇ ਤਿੰਨ ਦਰਜਨ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਥਾਣਾ ਸਿਟੀ ਕੈਥਲ ਤੋਂ ਸਹਾਇਕ ਥਾਣੇਦਾਰ ਸੁਰਿੰਦਰ ਕੁਮਾਰ ਦੀ ਅਗਵਾਈ ਵਾਲੀ ਟੀਮ ਨੇ ਰਾਣਾ ਪੰਜਗਰਾੲੀਂ ਵਿਚ ਸਚਿਨ ਕੁਮਾਰ ਦੇ ਘਰ ਛਾਪਾ ਮਾਰਿਆ। ਸਚਿਨ ਖ਼ਿਲਾਫ਼ ਕੈਥਲ ਥਾਣੇ ਵਿਚ ਪਿਛਲੇ ਸਾਲ ਅਗਸਤ ਵਿਚ ਧੋਖਾਧੜੀ ਦਾ ਕੇਸ ਦਰਜ ਕੀਤਾ ਗਿਆ ਸੀ ਜਿਸ ਦੀ ਤਫ਼ਤੀਸ਼ ਏਐਸਆਈ ਸੁਰਿੰਦਰ ਕੁਮਾਰ ਕਰ ਰਹੇ ਹਨ। ਸੁਰਿੰਦਰ ਕੁਮਾਰ ਦੇ ਦੱਸਣ ਮੁਤਾਬਿਕ ਜਦੋਂ ਉਹ ਸਚਿਨ ਦੇ ਘਰ ਪਹੁੰਚੇ ਤਾਂ ਕਿਸੇ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਕੁਝ ਦੇਰ ਬਾਅਦ ਉਨ੍ਹਾਂ ਪੰਚਾਇਤ ਦੀ ਮਦਦ ਨਾਲ ਦਰਵਾਜ਼ਾ ਖੁੱਲ੍ਹਵਾਇਆ ਤਾਂ ਸਚਿਨ ਨੇ ਘਰ ਦੀ ਛੱਤ ਤੋਂ ਛਾਲ ਮਾਰ ਕੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲੀਸ ਨੇ ਉਸ ਨੂੰ ਕਾਬੂ ਕਰ ਲਿਆ। ਇਸ ਦੌਰਾਨ 15-20 ਜਣਿਆਂ ਨੇ ਪੁਲੀਸ ਦੀ ਗੱਡੀ ਘੇਰ ਕੇ ਪੁਲੀਸ ਟੀਮ ’ਤੇ ਹਮਲਾ ਕਰ ਦਿੱਤਾ ਤੇ ਸਰਕਾਰੀ ਗੱਡੀ ਦੀ ਭੰਨ੍ਹਤੋੜ ਵੀ ਕੀਤੀ। ਇਸ ਤੋਂ ਬਾਅਦ ਹਰਿਆਣਾ ਪੁਲੀਸ ਮੁਲਾਜ਼ਮਾਂ ਨੇ ਥਾਣਾ ਗੁਰੂਹਰਸਹਾਏ ਨੂੰ ਸੂਚਿਤ ਕੀਤਾ ਜਿਸ ਤੋਂ ਬਾਅਦ ਸਚਿਨ, ਬਲਕਾਰ ਸਿੰਘ, ਓਮ ਪ੍ਰਕਾਸ਼, ਕੁਲਵੰਤ ਸਿੰਘ, ਸੁਰਜੀਤ ਸਿੰਘ, ਕਾਲਾ ਸਿੰਘ, ਮੇਜਰ ਸਿੰਘ, ਸੁਭਾਸ਼ ਸਿੰਘ, ਸੁਖਵਿੰਦਰ ਸਿੰਘ ਅਤੇ ਸੰਤੋਸ਼ ਰਾਣੀ ਤੇ 15 ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।

Advertisement

Advertisement
Tags :
Author Image

sukhwinder singh

View all posts

Advertisement
Advertisement
×