ਨੌਜਵਾਨ ਵੱਲੋਂ ਲੜਕੀ ’ਤੇ ਹਮਲਾ
10:24 AM Jul 16, 2023 IST
Advertisement
ਪੱਤਰ ਪ੍ਰੇਰਕ
ਹੰਡਿਆਇਆ, 15 ਜੁਲਾਈ
ਇੱਥੇ ਮੰਦਰ ਵਿੱਚ ਮੱਥਾ ਟੇਕਣ ਗਈ ਲੜਕੀ ਨੂੰ ਹੰਡਿਆਇਆ ਦੇ ਹੀ ਨੌਜਵਾਨ ਨੇ ਸਿਰ ’ਚ ਦਾਤ ਮਾਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ। ਲੜਕੀ ਜਦੋਂ ਆਪਣਾ ਬਚਾਅ ਕਰਨ ਲੱਗੀ ਤਾਂ ਦਾਤਰ ਨਾਲ ਉਸ ਦੇ ਹੱਥ ਦੀਆਂ ਦੋ ਉਂਗਲਾਂ ਵੱਢੀਆਂ ਗਈਆਂ ਤੇ ਸਿਰ ’ਤੇ ਵੀ ਸੱਟ ਲੱਗੀ। ਉਸ ਨੂੰ ਇਲਾਜ ਲਈ ਪਹਿਲਾਂ ਬਰਨਾਲਾ, ਫਿਰ ਫ਼ਰੀਦਕੋਟ ਤੇ ਬਾਅਦ ਵਿੱਚ ਗੰਭੀਰ ਹਾਲਤ ਹੋਣ ਕਰ ਕੇ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਹੰਡਿਆਇਆ ਚੌਕੀ ਇੰਚਾਰਜ ਏਐੱਸਆਈ ਤਰਸੇਮ ਸਿੰਘ ਅਨੁਸਾਰ ਕਸਬੇ ਨੌਜਵਾਨ ਇੰਦਰਜੀਤ ਸਿੰਘ ਲੜਕੀ ਨੂੰ ਵਿਆਹ ਲਈ ਮਜਬੂਰ ਕਰਦਾ ਸੀ। ਇਸ ਲਈ ਨਾ ਲੜਕੀ ਰਾਜ਼ੀ ਹੋਈ ਨਾ ਹੀ ਉਸ ਦਾ ਪਰਿਵਾਰ। ਏਐਸਆਈ ਅਨੁਸਾਰ ਇਸ ਮਗਰੋਂ ਲੜਕੇ ਨੇ ਬੀਤੀ ਰਾਤ ਜਦੋਂ ਲੜਕੀ ਆਪਣੀ ਮਾਂ ਤੇ ਮਾਸੀ ਨਾਲ ਮੰਦਰ ਮੱਥਾ ਟੇਕਣ ਗਈ ਸੀ ਤਾਂ ਉਸ ’ਤੇ ਹਮਲਾ ਕਰ ਦਿੱਤਾ। ਚੌਕੀ ਇੰਚਾਰਜ ਨੇ ਦੱਸਿਆ ਕਿ ਲੜਕੀ ਦੀ ਮਾਂ ਦੇ ਬਿਆਨਾਂ ’ਤੇ ਕੇਸ ਦਰਜ ਲਿਆ ਹੈ।
Advertisement
Advertisement
Advertisement