ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜਨਮ ਦਿਨ ਪਾਰਟੀ ’ਚੋਂ ਮੁੜਦੇ ਪਰਿਵਾਰ ’ਤੇ ਹਮਲਾ

07:42 AM Nov 06, 2023 IST

ਪੱਤਰ ਪ੍ਰੇਰਕ
ਜਲੰਧਰ, 5 ਨਵੰਬਰ
ਸਥਾਨਕ ਭਗਵਾਨ ਵਾਲਮੀਕਿ ਚੌਕ (ਜੋਤੀ ਚੌਕ) ਤੋਂ ਡਾ. ਬੀ.ਆਰ ਅੰਬੇਡਕਰ ਚੌਕ (ਨਕੋਦਰ ਚੌਕ) ਨੂੰ ਜਾਂਦੇ ਰਸਤੇ ’ਤੇ ਸਥਤਿ ਇੱਕ ਹੋਟਲ ਦੇ ਬਾਹਰ ਦੇਰ ਰਾਤ ਭਾਰੀ ਝਗੜਾ ਹੋ ਗਿਆ। ਮਾਮਲਾ ਇੰਨਾ ਵਧ ਗਿਆ ਸੀ ਕਿ ਪੁਲੀਸ ਨੂੰ ਦੰਗਾ-ਵਿਰੋਧੀ ਫੋਰਸ ਤਾਇਨਾਤ ਕਰਨੀ ਪਈ। ਪੁਲੀਸ ਥਾਣਾ ਘਟਨਾ ਵਾਲੀ ਥਾਂ ਤੋਂ ਅੱਧਾ ਕਿਲੋਮੀਟਰ ਦੂਰ ਸੀ ਪਰ ਫਿਰ ਵੀ ਪੁਲੀਸ ਨੂੰ ਪਹੁੰਚਣ ਵਿੱਚ ਅੱਧਾ ਘੰਟਾ ਲੱਗ ਗਿਆ। ਮੁਲਜ਼ਮ ਕਰੀਬ 20 ਮਿੰਟ ਤੱਕ ਘਟਨਾ ਵਾਲੀ ਥਾਂ ’ਤੇ ਮੌਜੂਦ ਰਹੇ। ਜਲੰਧਰ ਛਾਉਣੀ ਤੋਂ ਆਏ ਮੋਨੂੰ ਨੇ ਦੱਸਿਆ ਕਿ ਉਹ ਆਪਣੇ ਬੱਚੇ ਦਾ ਜਨਮ ਦਿਨ ਮਨਾਉਣ ਲਈ ਆਪਣੇ ਭਰਾ ਅਤੇ ਭਰਜਾਈ ਨਾਲ ਇੱਕ ਹੋਟਲ ਆਇਆ ਸੀ। ਰਾਤ ਕਰੀਬ 11.30 ਵਜੇ ਘਰ ਵਾਪਸੀ ਸਮੇਂ ਕਾਰ ਮੋੜਦਿਆਂ ਉਸ ਦੀ ਕਾਰ ਇਕ ਹੋਰ ਕਾਰ ਨੂੰ ਛੂਹ ਗਈ। ਹਾਲਾਂਕਿ ਦੋਵਾਂ ਕਾਰਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਪਰ ਦੂਜੀ ਕਾਰ ’ਚ ਸਵਾਰ ਨੌਜਵਾਨਾਂ ਨੇ ਪਹਿਲਾਂ ਬਹਿਸ ਕੀਤੀ ਫਿਰ ਆਪਣੇ ਦੋਸਤਾਂ ਨੂੰ ਬੁਲਾ ਕੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਮੋਨੂੰ ਨੇ ਦੱਸਿਆ ਕਿ ਉਸ ਨੇ ਕਿਸੇ ਤਰ੍ਹਾਂ ਹੋਟਲ ’ਚ ਦਾਖਲ ਹੋ ਕੇ ਆਪਣੀ ਜਾਨ ਬਚਾਈ। ਮੁਲਜ਼ਮਾਂ ਨੇ ਉਸ ਦੀ ਕਾਰ ਦੀ ਵੀ ਭੰਨਤੋੜ ਕੀਤੀ। ਥਾਣਾ-4 ਦੀ ਪੁਲੀਸ ਨੇ ਇਸ ਸਬੰਧੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Advertisement

Advertisement