ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਗਾਜ਼ਾ ’ਚ ਸਕੂਲ ’ਤੇ ਹਮਲਾ, 17 ਫਲਸਤੀਨੀ ਹਲਾਕ

07:10 AM Oct 25, 2024 IST

ਦੀਰ ਅਲ-ਬਲਾਹ, 24 ਅਕਤੂਬਰ
ਗਾਜ਼ਾ ਪੱਟੀ ਦੇ ਇਕ ਸਕੂਲ ’ਚ ਪਨਾਹ ਲੈ ਕੇ ਬੈਠੇ ਹੋਏ ਲੋਕਾਂ ’ਤੇ ਇਜ਼ਰਾਈਲ ਵੱਲੋਂ ਕੀਤੇ ਗਏ ਹਮਲੇ ’ਚ 17 ਫਲਸਤੀਨੀਆਂ ਦੀ ਮੌਤ ਹੋ ਗਈ। ਅਵਦਾ ਹਸਪਤਾਲ ਮੁਤਾਬਕ ਨੁਸਰਤ ਸ਼ਰਨਾਰਥੀ ਕੈਂਪ ’ਤੇ ਹੋਏ ਇਕ ਹੋਰ ਹਮਲੇ ’ਚ 32 ਵਿਅਕਤੀ ਜ਼ਖ਼ਮੀ ਹੋ ਗਏ। ਇਜ਼ਰਾਈਲ ਨੇ ਪਿਛਲੇ ਕੁਝ ਮਹੀਨਿਆਂ ’ਤੇ ਸਕੂਲਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕੀਤਾ ਹੋਇਆ ਹੈ ਜਿਥੇ ਫਲਸਤੀਨੀਆਂ ਨੇ ਪਨਾਹ ਲਈ ਹੋਈ ਹੈ। ਇਜ਼ਰਾਇਲੀ ਫੌਜ ਮੁਤਾਬਕ ਉਹ ਹਮਾਸ ਦਹਿਸ਼ਤਗਰਦਾਂ ਨੂੰ ਨਿਸ਼ਾਨਾ ਬਣਾ ਰਹੇ ਹਨ ਜੋ ਆਮ ਲੋਕਾਂ ’ਚ ਛਿਪੇ ਹੁੰਦੇ ਹਨ। ਹਮਲਿਆਂ ’ਚ ਜ਼ਿਆਦਾਤਰ ਔਰਤਾਂ ਅਤੇ ਬੱਚਿਆਂ ਦੀ ਮੌਤ ਹੋ ਰਹੀ ਹੈ।
ਇਹ ਹਮਲਾ ਉਦੋਂ ਹੋਇਆ ਹੈ ਜਦੋਂ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕਿਹਾ ਕਿ ਗੋਲੀਬੰਦੀ ਅਤੇ ਦਰਜਨਾਂ ਇਜ਼ਰਾਇਲੀ ਬੰਧਕਾਂ ਦੀ ਰਿਹਾਈ ਲਈ ਗੱਲਬਾਤ ਆਉਂਦੇ ਦਿਨਾਂ ’ਚ ਸ਼ੁਰੂ ਹੋਵੇਗੀ। ਕਤਰ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਿੰਕਨ ਨੇ ਕਿਹਾ ਕਿ ਵਾਰਤਾਕਾਰਾਂ ਦੀ ਛੇਤੀ ਮੀਟਿੰਗ ਹੋਵੇਗੀ। ਉਨ੍ਹਾਂ ਕਿਹਾ ਕਿ ਹਮਾਸ ਨੂੰ ਵਾਰਤਾ ’ਚ ਸ਼ਾਮਲ ਕਰਨਾ ਵੱਡੀ ਚੁਣੌਤੀ ਹੋਵੇਗੀ। ਬਲਿੰਕਨ ਨੇ ਫਲਸਤੀਨੀਆਂ ਲਈ ਅਮਰੀਕਾ ਵੱਲੋਂ ਵਾਧੂ 13.5 ਕਰੋੜ ਡਾਲਰ ਦੀ ਸਹਾਇਤਾ ਦੇਣ ਦਾ ਐਲਾਨ ਵੀ ਕੀਤਾ। ਜੰਗ ਕਾਰਨ ਗਾਜ਼ਾ ਦੀ 23 ਲੱਖ ਦੀ ਆਬਾਦੀ ’ਚੋਂ ਕਰੀਬ 90 ਫ਼ੀਸਦੀ ਲੋਕ ਕਈ ਵਾਰ ਆਪਣੇ ਟਿਕਾਣਿਆਂ ਤੋਂ ਉਜੜ ਚੁੱਕੇ ਹਨ। ਕਈ ਇਲਾਕਿਆਂ ਨੂੰ ਇਜ਼ਰਾਈਲ ਵੱਲੋਂ ਮਲਬੇ ’ਚ ਤਬਦੀਲ ਕਰਨ ਮਗਰੋਂ ਲੱਖਾਂ ਲੋਕਾਂ ਨੂੰ ਟੈਂਟਾਂ ’ਚ ਰਹਿਣ ਲਈ ਮਜਬੂਰ ਹੋਣਾ ਪਿਆ ਹੈ। ਗਾਜ਼ਾ ਦੇ ਸਿਹਤ ਮੰਤਰਾਲੇ ਮੁਤਾਬਕ ਇਜ਼ਰਾਇਲੀ ਫੌਜ ਦੇ ਹਮਲਿਆਂ ’ਚ ਹੁਣ ਤੱਕ 42 ਹਜ਼ਾਰ ਤੋਂ ਵਧ ਫਲਸਤੀਨੀਆਂ ਦੀ ਮੌਤ ਹੋ ਚੁੱਕੀ ਹੈ। ਉਂਜ ਇਜ਼ਰਾਇਲੀ ਫੌਜ ਨੇ ਕੋਈ ਸਬੂਤ ਦਿੱਤੇ ਬਿਨਾਂ ਕਿਹਾ ਹੈ ਕਿ ਉਨ੍ਹਾਂ 17 ਹਜ਼ਾਰ ਤੋਂ ਵਧ ਦਹਿਸ਼ਤਗਰਦਾਂ ਨੂੰ ਮਾਰ ਮੁਕਾਇਆ ਹੈ। ਜੰਗ ਉਦੋਂ ਸ਼ੁਰੂ ਹੋਈ ਸੀ ਜਦੋਂ ਹਮਾਸ ਦੀ ਅਗਵਾਈ ਹੇਠਲੇ ਦਹਿਸ਼ਤਗਰਦਾਂ ਨੇ ਦੱਖਣੀ ਇਜ਼ਰਾਈਲ ’ਚ ਪਿਛਲੇ ਸਾਲ 7 ਅਕਤੂਬਰ ਨੂੰ ਘੁਸਪੈਠ ਕਰਕੇ 1200 ਵਿਅਕਤੀ ਮਾਰ ਦਿੱਤੇ ਸਨ। ਇਸ ਤੋਂ ਇਲਾਵਾ 250 ਹੋਰ ਵਿਅਕਤੀਆਂ ਨੂੰ ਅਗ਼ਵਾ ਕਰ ਲਿਆ ਗਿਆ ਸੀ। -ਏਪੀ

Advertisement

Advertisement