ਯੂਕਰੇਨੀ ਡਰੋਨਾਂ ਵੱਲੋਂ ਕ੍ਰੀਮੀਆ ਨੇੜੇ ਰੂਸੀ ਟੈਂਕਰ ’ਤੇ ਹਮਲਾ
09:10 AM Aug 06, 2023 IST
ਕੀਵ: ਯੂਕਰੇਨ ਦੇ ਡਰੋਨਾਂ ਵੱਲੋਂ ਸ਼ੁੱਕਰਵਾਰ ਦੇਰ ਰਾਤ ਕ੍ਰੀਮੀਆ ਨੇੜੇ ਕਾਲਾ ਸਾਗਰ ’ਚ ਰੂਸ ਦੇ ਇੱਕ ਟੈਂਕਰ ’ਤੇ ਹਮਲਾ ਕੀਤਾ ਗਿਆ। ਰੂਸੀ ਅਧਿਕਾਰੀਆਂ ਅਤੇ ਸੋਸ਼ਲ ਮੀਡੀਆ ’ਤੇ ਚੱਲ ਰਹੀ ਵੀਡੀਓ ਤੋਂ ਇਹ ਜਾਣਕਾਰੀ ਮਿਲੀ। ਯੂਕਰੇਨ ਦੇ ਡਰੋਨਾਂ ਵੱਲੋਂ ਰੂਸ ’ਚ ਇੱਕੋ ਦਿਨ ਇਹ ਦੂਜਾ ਹਮਲਾ ਸੀ। ਯੂਕਰੇਨ ਨੇ ਸ਼ੁੱਕਰਵਾਰ ਨੂੰ ਰੂਸ ਦੀ ਇੱਕ ਮੁੱਖ ਬੰਦਰਗਾਹ ’ਤੇ ਹਮਲਾ ਕੀਤਾ ਸੀ, ਜਿਸ ਨੇ ਕੀਵ ਜਲ ਸੈਨਾ ਦੀ ਵਧਦੀ ਹੋਈ ਸਮਰੱਥਾ ਨੂੰ ਉਭਾਰਿਆ ਹੈ। ਰੂਸ ਨੇ ਲਗਪਗ ਤਿੰਨ ਹਫ਼ਤੇ ਪਹਿਲਾਂ ਯੂਕਰੇਨ ਵੱਲੋਂ ਸਮੁੰਦਰੀ ਮਾਰਗ ਰਾਹੀਂ ਅਨਾਜ ਬਰਾਮਦ ਸਬੰਧੀ ਸਮਝੌਤਾ ਖਤਮ ਕਰਨ ਦਾ ਐਲਾਨ ਕੀਤਾ ਸੀ ਅਤੇ ਯੂਕਰੇਨੀ ਬੰਦਰਗਾਹਾਂ ਨੂੰ ਨਿਸ਼ਾਨਾ ਬਣਾਇਆ ਸੀ ਜਿਸ ਮਗਰੋਂ ਯੂਕਰੇਨ ਨੇ ਮੋੜਵਾਂ ਹਮਲਾ ਕੀਤਾ ਹੈ। ਰੂਸ ਦੀ ਸੰਘੀ ਸਮੁੰਦਰੀ ਅਤੇ ਨਹਿਰੀ ਆਵਾਜਾਈ ਏਜੰਸੀ ਨੇ ਟੈਲੀਗ੍ਰਾਮ ’ਤੇ ਲਿਖਿਆ, ‘‘ਸਮੁੰਦਰੀ ਡਰੋਨ ਦੇ ਹਮਲੇ ਕਾਰਨ ਇੰਜਣ ਦੇ ਕੈਬਿਨ ’ਚ ਛੇਕ ਹੋ ਗਿਆ ਪਰ ਟੈਂਕਰ ’ਚ ਸਵਾਰ ਚਾਲਕ ਦਲ ਦੇ ਸਾਰੇ 11 ਮੈਂਬਰ ਸੁਰੱਖਿਅਤ ਹਨ।’’ -ਏਪੀ
Advertisement
Advertisement