For the best experience, open
https://m.punjabitribuneonline.com
on your mobile browser.
Advertisement

ਅੱਧੀ ਦਰਜਨ ਨਕਾਬਪੋਸ਼ਾਂ ਵੱਲੋਂ ਡਾਕਖਾਨੇ ਦੇ ਏਜੰਟ ’ਤੇ ਹਮਲਾ

06:45 PM Jun 29, 2023 IST
ਅੱਧੀ ਦਰਜਨ ਨਕਾਬਪੋਸ਼ਾਂ ਵੱਲੋਂ ਡਾਕਖਾਨੇ ਦੇ ਏਜੰਟ ’ਤੇ ਹਮਲਾ
Advertisement

ਪੱਤਰ ਪ੍ਰੇਰਕ

Advertisement

ਭਵਾਨੀਗੜ੍ਹ, 28 ਜੂਨ

ਇੱਥੇ ਸ਼ਹਿਰ ਵਿੱਚ ਬੀਤੀ ਰਾਤ ਅੱਧੀ ਦਰਜਨ ਨਕਾਬਪੋਸ਼ ਵਿਅਕਤੀਆਂ ਨੇ ਡਾਕਖਾਨੇ ਦੇ ਇੱਕ ਏਜੰਟ ‘ਤੇ ਲੋਹੇ ਦੀਆਂ ਰਾਡਾਂ ਨਾਲ ਹਮਲਾ ਕਰਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ। ਸਰਕਾਰੀ ਹਸਪਤਾਲ ਵਿੱਚ ਜ਼ੇਰੇ ਇਲਾਜ ਏਜੰਟ ਮੋਹਿਤ ਸਿੰਗਲਾ ਵਾਸੀ ਭਵਾਨੀਗੜ੍ਹ ਨੇ ਦੱਸਿਆ ਕਿ ਬੀਤੀ ਰਾਤ ਦੋ ਮੋਟਰਸਾਈਕਲਾਂ ‘ਤੇ ਸਵਾਰ ਛੇ ਨਕਾਬਪੋਸ਼ ਵਿਅਕਤੀਆਂ ਵਿੱਚੋਂ ਤਿੰਨ ਜਣਿਆਂ ਨੇ ਲੁੱਟ-ਖੋਹ ਦੀ ਨੀਅਤ ਨਾਲ ਦਫ਼ਤਰ ਅੰਦਰ ਦਾਖਲ ਹੋ ਕੇ ਲੋਹੇ ਦੀਆਂ ਰਾਡਾਂ ਨਾਲ ਉਸ ‘ਤੇ ਹਮਲਾ ਕਰ ਦਿੱਤਾ। ਮੁਲਜ਼ਮਾਂ ਦੇ ਤਿੰਨ ਸਾਥੀ ਬਾਹਰ ਖੜੇ ਰਹੇ। ਰੌਲਾ ਪਾਉਣ ਮਗਰੋਂ ਹਮਲਾਵਰ ਮੌਕੇ ਤੋਂ ਭੱਜ ਗਏ। ਮੌਕੇ ‘ਤੇ ਮੌਜੂਦ ਲੋਕਾਂ ਨੇ ਇਸ ਬਾਰੇ ਪੁਲੀਸ ਨੂੰ ਸੂਚਿਤ ਕੀਤਾ। ਡੀਐੱਸਪੀ ਭਵਾਨੀਗੜ੍ਹ ਮੋਹਿਤ ਅਗਰਵਾਲ ਨੇ ਕਿਹਾ ਕਿ ਉਨ੍ਹਾਂ ਘਟਨਾ ਸਥਾਨ ਦਾ ਦੌਰਾ ਕੀਤਾ ਹੈ ਅਤੇ ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Advertisement
Tags :
Advertisement
Advertisement
×