ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਲੜਕੀਆਂ ਨਾਲ ਛੇੜਛਾੜ ਤੋਂ ਰੋਕਣ ਉੱਤੇ ਪੁਲੀਸ ’ਤੇ ਹਮਲਾ; ਕੇਸ ਦਰਜ

06:17 AM Aug 23, 2024 IST

ਪੱਤਰ ਪ੍ਰੇਰਕ
ਤਰਨ ਤਾਰਨ, 22 ਅਗਸਤ
ਸਰਹੱਦੀ ਖੇਤਰ ਦੇ ਪਿੰਡ ਆਸਲ ਉਤਾੜ ਵਿੱਚ ਬੀਤੇ ਕੱਲ੍ਹ ਸਕੂਲ ਦੀਆਂ ਲੜਕੀਆਂ ਨਾਲ ਛੇੜਛਾੜ ਕਰਨ ਤੋਂ ਰੋਕਣ ’ਤੇ ਸ਼ਰਾਰਤੀਆਂ ਨੇ ਪੁਲੀਸ ਪਾਰਟੀ ’ਤੇ ਹਮਲਾ ਕਰ ਦਿੱਤਾ। ਸ਼ਰਾਰਤੀ ਅਨਸਰਾਂ ਨੇ ਸੀਨੀਅਰ ਸਿਪਾਹੀ ਸੰਦੀਪ ਸਿੰਘ ਦੀ ਵਰਦੀ ਪਾੜ ਦਿੱਤੀ ਅਤੇ ਉਸ ਦੀ ਖਿੱਚ-ਧੂਹ ਕੀਤੀ| ਵਲਟੋਹਾ ਪੁਲੀਸ ਟੀਮ ਦੀ ਅਗਵਾਈ ਕਰ ਰਹੇ ਏਐੱਸਆਈ ਅਵਤਾਰ ਸਿੰਘ ਨੇ ਦੱਸਿਆ ਕਿ ਵੱਡੀ ਗਿਣਤੀ ਵਿੱਚ ਸ਼ਰਾਰਤੀ ਡਾਂਗਾਂ-ਸੋਟਿਆਂ ਨਾਲ ਲੈਸ ਹੋ ਕੇ ਸਕੂਲ ਅੰਦਰ ਦਾਖਲ ਹੋ ਆਏ ਸਨ ਤਾਂ ਪਿੰਡ ਦੇ ਸਾਬਕ ਸਰਪੰਚ ਤਰਲੋਚਨ ਸਿੰਘ ਨੇ ਇਸ ਸਬੰਧੀ ਪੁਲੀਸ ਨੂੰ ਜਾਣਕਾਰੀ ਦਿੱਤੀ|
ਮੌਕੇ ’ਤੇ ਪਹੁੰਚ ਕੇ ਜਿਵੇਂ ਹੀ ਪੁਲੀਸ ਦੇ ਸੀਨੀਅਰ ਸਿਪਾਹੀ ਸੰਦੀਪ ਸਿੰਘ ਨੇ ਸ਼ਰਾਰਤੀਆਂ ਨੂੰ ਸਕੂਲ ਤੋਂ ਬਾਹਰ ਜਾਣ ਲਈ ਕਿਹਾ ਤਾਂ ਉਨ੍ਹਾਂ ਉਸ ’ਤੇ ਹਮਲਾ ਕਰ ਦਿੱਤਾ ਅਤੇ ਉਸ ਦੀ ਵਰਦੀ ਪਾੜ ਦਿੱਤੀ ਤੇ ਉਸ ਦੀ ਖਿੱਚਧੂਹ ਕੀਤੀ| ਪਿੰਡ ਦੇ ਪਤਵੰਤੇ ਸੁਖਵਿੰਦਰ ਸਿੰਘ ਨੇ ਪੁਲੀਸ ਨੂੰ ਸ਼ਿਕਾਇਤ ਕੀਤੀ ਕਿ ਸ਼ਰਾਰਤੀ ਸਕੂਲ ਜਾਂਦੀਆਂ ਲੜਕੀਆਂ ਨਾਲ ਛੇੜਛਾੜ ਕਰਦੇ ਹਨ|
ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਸ ਸਬੰਧੀ ਅਕਾਸ਼ਦੀਪ ਸਿੰਘ ਕਾਸ਼ੀ, ਅਵਤਾਰ ਸਿੰਘ ਤਾਰ, ਪ੍ਰਤਾਪ ਸਿੰਘ, ਤਾਬੂ, ਬਗੀਚਾ ਸਿੰਘ, ਲਵਪ੍ਰੀਤ ਸਿੰਘ ਫੁੱਲੂ, ਜੰਟਾ, ਗੁਰਦੇਵ ਸਿੰਘ, ਦਲੇਰ ਸਿੰਘ, ਬਸੰਤ ਸਿੰਘ ਅਤੇ ਬਿੱਟੂ ਰਾਮ ਖਿਲਾਫ਼ ਬੀ ਐਨ ਐੱਸ ਦੀ ਦਫ਼ਾ 221,132, 121 (1) , 191 ਅਧੀਨ ਇਕ ਕੇਸ ਦਰਜ ਕੀਤਾ ਹੈ| ਮੁਲਜ਼ਮ ਭੀੜ ਦਾ ਲਾਹਾ ਲੈਂਦੇ ਹੋਏ ਮੌਕੇ ਤੋਂ ਫਰਾਰ ਹੋ ਗਏ|

Advertisement

Advertisement
Advertisement