ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਜਨਮ ਸਰਟੀਫਿਕੇਟ ਨਾ ਬਣਾਉਣ ’ਤੇ ਹਮਲਾ

06:18 AM Jul 03, 2024 IST

ਪੱਤਰ ਪ੍ਰੇਰਕ
ਪਠਾਨਕੋਟ, 2 ਜੁਲਾਈ
ਪਿੰਡ ਫਿਰੋਜ਼ਪੁਰ ਕਲਾਂ ਵਿੱਚ ਇਕ ਵਿਅਕਤੀ ਅਤੇ ਉਸ ਦੇ ਸਾਥੀਆਂ ਵੱਲੋਂ ਪਿੰਡ ਦੇ ਵਿਅਕਤੀ ’ਤੇ ਜਾਨਲੇਵਾ ਹਮਲਾ ਕਰਕੇ ਉਸ ਨੂੰ ਜ਼ਖਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਖਮੀ ਦਾ ਨਾਂ ਸਤੀਸ਼ ਕੁਮਾਰ ਦੱਸਿਆ ਜਾ ਰਿਹਾ ਹੈ, ਜਿਸ ਨੂੰ ਜ਼ਖ਼ਮੀ ਹਾਲਤ ਵਿੱਚ ਇਲਾਜ ਲਈ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਮਾਮਲਾ ਪੁਲੀਸ ਤੱਕ ਪੁੱਜ ਗਿਆ ਹੈ ਅਤੇ ਸੁਜਾਨਪੁਰ ਪੁਲੀਸ ਨੇ ਜਾਂਚ ਆਰੰਭ ਦਿੱਤੀ ਹੈ।
ਸਤੀਸ਼ ਕੁਮਾਰ ਨੇ ਦੱਸਿਆ ਕਿ ਲੰਘੀ ਰਾਤ ਉਨ੍ਹਾਂ ਦੇ ਪਿੰਡ ਦਾ ਹੀ ਇਕ ਵਿਅਕਤੀ ਉਸ ਦੇ ਕੋਲ ਆਇਆ ਤੇ ਬਹਿਸ ਕਰਨ ਲੱਗ ਪਿਆ ਪਰ ਉਹ ਆਪਣੇ ਘਰ ਚਲਾ ਗਿਆ। ਸਤੀਸ਼ ਨੇ ਅੱਗੇ ਦੱਸਿਆ ਕਿ ਜਦੋਂ ਉਹ ਘਰ ਪੁੱਜਿਆ ਤਾਂ ਹਮਲਾਵਰ ਆਪਣੇ ਨਾਲ 4-5 ਹੋਰ ਵਿਅਕਤੀਆਂ ਨੂੰ ਨਾਲ ਲੈ ਆਇਆ ਤੇ ਉਸ ਉਪਰ ਰੰਜਿਸ਼ ਨਾਲ ਹਮਲਾ ਕਰ ਦਿੱਤਾ। ਸਤੀਸ਼ ਨੇ ਦੱਸਿਆ ਕਿ ਉਹ ਕੋਰਟ ਵਿੱਚ ਕੰਮ ਕਰਦਾ ਹੈ ਅਤੇ ਕੁਝ ਮਹੀਨੇ ਪਹਿਲਾਂ ਉਕਤ ਵਿਅਕਤੀ ਉਸ ਦੇ ਕੋਲ ਆਇਆ ਸੀ ਅਤੇ ਉਸ ਨੇ ਕਿਹਾ ਕਿ ਉਸ ਦੀ ਭੈਣ ਨੇ ਬੱਚਾ ਗੋਦ ਲਿਆ ਹੈ ਅਤੇ ਉਹ ਉਸ ਦੀ ਡੀਡ ਬਣਾ ਦੇਵੇ। ਜਿਸ ਦੇ ਬਾਅਦ ਉਸ ਨੇ ਡੀਡ ਬਣਾ ਦਿੱਤੀ ਪਰ ਹੁਣ ਉਹ ਕਹਿ ਰਿਹਾ ਹੈ ਕਿ ਗੋਦ ਲਈ ਬੱਚੀ ਦਾ ਜਨਮ ਸਰਟੀਫਿਕੇਟ ਵੀ ਬਣਵਾ ਕੇ ਦੇਵੇ ਅਤੇ ਜਦੋਂ ਉਸ ਨੂੰ ਕਿਹਾ ਕਿ ਸਰਟੀਫਿਕੇਟ ਬਣਵਾ ਕੇ ਦੇਣ ਵਾਲੀ ਅਜਿਹੀ ਕੋਈ ਗੱਲ ਨਹੀਂ ਹੋਈ ਸੀ ਤਾਂ ਉਹ ਲੜਾਈ ’ਤੇ ਉਤਰ ਆਏ। ਉਸ ਨੇ ਉਚੀ-ਉਚੀ ਰੌਲਾ ਪਾਇਆ ਤਾਂ ਉਹ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ। ਫਿਲਹਾਲ ਪੁਲੀਸ ਨੇ ਮਾਮਲੇ ਵਿੱਚ ਜਾਂਚ ਆਰੰਭ ਦਿੱਤੀ ਹੈ।

Advertisement

Advertisement
Advertisement