For the best experience, open
https://m.punjabitribuneonline.com
on your mobile browser.
Advertisement

ਪੱਛਮੀ ਬੰਗਾਲ: ਬੰਬ ਧਮਾਕੇ ਦੇ 2 ਮੁਲਜ਼ਮ ਗ੍ਰਿਫ਼ਤਾਰ, ਲੋਕਾਂ ਨੇ ਐੱਨਆਈਏ ਟੀਮ ’ਤੇ ਹਮਲਾ ਕੀਤਾ

11:18 AM Apr 06, 2024 IST
ਪੱਛਮੀ ਬੰਗਾਲ  ਬੰਬ ਧਮਾਕੇ ਦੇ 2 ਮੁਲਜ਼ਮ ਗ੍ਰਿਫ਼ਤਾਰ  ਲੋਕਾਂ ਨੇ ਐੱਨਆਈਏ ਟੀਮ ’ਤੇ ਹਮਲਾ ਕੀਤਾ
Advertisement

ਕੋਲਕਾਤਾ, 6 ਅਪਰੈਲ
ਪੱਛਮੀ ਬੰਗਾਲ ਦੇ ਪੂਰਬੀ ਮੇਦਿਨੀਪੁਰ ਜ਼ਿਲ੍ਹੇ ਦੇ ਭੂਪਤੀਨਗਰ ਇਲਾਕੇ 'ਚ 2022 ਬੰਬ ਧਮਾਕੇ ਮਾਮਲੇ ਦੀ ਜਾਂਚ ਲਈ ਗਈ ਕੌਮੀ ਜਾਂਚ ਏਜੰਸੀ (ਐੱਨਆਈਏ) ਦੀ ਟੀਮ 'ਤੇ ਅੱਜ ਪਿੰਡ ਵਾਸੀਆਂ ਨੇ ਹਮਲਾ ਕਰ ਦਿੱਤਾ। ਪੁਲੀਸ ਨੇ ਦੱਸਿਆ ਕਿ ਐੱਨਆਈਏ ਅਧਿਕਾਰੀਆਂ ਦੀ ਟੀਮ ਨੇ ਸਵੇਰੇ ਮਾਮਲੇ ਦੇ ਸਬੰਧ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਅਤੇ ਟੀਮ ਕੋਲਕਾਤਾ ਵਾਪਸ ਜਾ ਰਹੀ ਸੀ, ਜਦੋਂ ਉਸ ਦੇ ਵਾਹਨ 'ਤੇ ਹਮਲਾ ਕੀਤਾ ਗਿਆ। ਸਥਾਨਕ ਲੋਕਾਂ ਨੇ ਗੱਡੀ ਨੂੰ ਘੇਰ ਲਿਆ ਅਤੇ ਉਸ 'ਤੇ ਪਥਰਾਅ ਕੀਤਾ। ਐੱਨਆਈਏ ਨੇ ਕਿਹਾ ਹੈ ਕਿ ਉਸ ਦਾ ਅਧਿਕਾਰੀ ਵੀ ਜ਼ਖ਼ਮੀ ਹੋਇਆ ਹੈ। ਐੱਨਆਈਏ ਨੇ ਇਸ ਸਬੰਧ ਵਿੱਚ ਪੁਲੀਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਹੈ।

Advertisement

Advertisement
Author Image

Advertisement
Advertisement
×