ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਰੇਤ ਮਾਫੀਆ ਵੱਲੋਂ ਮਾਈਨਿੰਗ ਅਫਸਰਾਂ ’ਤੇ ਹਮਲਾ

08:53 AM May 27, 2024 IST
ਹਮਲੇ ਵਿੱਚ ਨੁਕਸਾਨੀ ਸਰਕਾਰੀ ਗੱਡੀ।

ਗੁਰਮੀਤ ਸਿੰਘ ਖੋਸਲਾ
ਸ਼ਾਹਕੋਟ, 26 ਮਈ
ਸਤਲੁਜ ਦਰਿਆ ਦੇ ਨਜ਼ਦੀਕ ਰੇਤੇ ਦੀ ਹੋ ਰਹੀ ਨਾਜਾਇਜ਼ ਮਾਈਨਿੰਗ ਨੂੰ ਰੁਕਵਾਉਣ ਗਏ ਮਾਈਨਿੰਗ ਅਫਸਰਾਂ ’ਤੇ ਰੇਤ ਮਾਫੀਆ ਨੇ ਹਮਲਾ ਕਰ ਦਿੱਤਾ। ਹਮਲਾਵਰ ਅਫਸਰਾਂ ਦੀ ਸਰਕਾਰੀ ਤੇ ਨਿੱਜੀ ਗੱਡੀਆਂ ਦੀ ਭੰਨਤੋੜ ਕਰ ਕੇ ਉਨ੍ਹਾਂ ’ਚੋਂ ਵਿਭਾਗ ਦੇ ਕਾਗਜ਼ ਪੱਤਰ ਅਤੇ 2 ਇੰਸਪੈਕਟਰਾਂ ਦੇ ਪਰਸ ਅਤੇ ਹੋਰ ਸਾਮਾਨ ਚੋਰੀ ਕਰ ਕੇ ਫਰਾਰ ਹੋ ਗਏ। ਸ਼ਾਹਕੋਟ ਪੁਲੀਸ ਨੇ ਕਰੀਬ 30 ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਜ਼ਿਲ੍ਹਾ ਮਾਈਨਿੰਗ ਅਫਸਰ ਫ਼ਰੀਦਕੋਟ ਜਗਸੀਰ ਸਿੰਘ ਨੇ ਸ਼ਾਹਕੋਟ ਪੁਲੀਸ ਨੂੰ ਕੀਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਅੱਜ ਸਹਾਇਕ ਮਾਈਨਿੰਗ ਅਫਸਰ ਸੁਖਚੈਨ ਸਿੰਘ, ਹਰਦੀਪ ਸਿੰਘ ਅਤੇ ਇੰਸਪੈਕਟਰ ਮਨਜੀਤ ਕੁਮਾਰ ਨੂੰ ਨਾਲ ਲੈ ਕੇ ਜ਼ਿਲ੍ਹਾ ਜਲੰਧਰ ਤੇ ਮੋਗਾ ਦੀ ਹੱਦ ’ਤੇ ਸਤਲੁਜ ਦਰਿਆ ਵਿਚ ਚੱਲ ਰਹੀ ਨਾਜਾਇਜ਼ ਮਾਈਨਿੰਗ ਰੋਕਣ ਲਈ ਕਾਰਵਾਈ ਕਰਨ ਗਏ ਸਨ। ਇਸੇ ਦੌਰਾਨ ਉਨ੍ਹਾਂ ਨੂੰ ਰੇਤੇ ਨਾਲ ਭਰੀਆਂ 2 ਟਰੈਕਟਰ-ਟਰਾਲੀਆਂ ਦਿਖਾਈ ਦਿੱਤੀਆਂ। ਕੁਝ ਸਮੇਂ ਬਾਅਦ ਕਰੀਬ 30-35 ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ’ਤੇ ਆ ਕੇ ਹਮਲਾ ਕਰ ਦਿੱਤਾ। ਇਸ ਮੌਕੇ ਗੰਨਮੈਨ ਨੇ ਸਰਕਾਰੀ ਅਸਲੇ ’ਚੋਂ ਫਾਇਰ ਕਰ ਕੇ ਉਨ੍ਹਾਂ ਦੀ ਜਾਨ ਬਚਾਈ। ਇਸੇ ਦੌਰਾਨ ਹਮਲਾਵਰ ਰੇਤ ਨਾਲ ਭਰੀ ਇਕ ਟਰਾਲੀ ਤੇ ਟਰੈਕਟਰ ਭਜਾ ਕੇ ਲੈ ਗਏ। ਉਨ੍ਹਾਂ ਦੱਸਿਆ ਕਿ ਹਮਲਾਵਰ ਸਰਕਾਰੀ ਬਲੈਰੋ ਗੱਡੀ ਦੇ ਸ਼ੀਸ਼ੇ ਭੰਨ ਕੇ ਉਸ ’ਚੋਂ ਲੈਪਟਾਪ ਤੇ ਹੋਰ ਜ਼ਰੂਰੀ ਦਸਤਾਵੇਜ਼ ਲੈ ਗਏ ਅਤੇ ਇੰਸਪੈਕਟਰ ਮਨਜੀਤ ਕੁਮਾਰ ਦੀ ਨਿੱਜੀ ਕਾਰ ਦੀ ਭੰਨਤੋੜ ਕਰ ਕੇ ਉਸ ’ਤੋਂ ਮਨਜੀਤ ਤੇ ਇੰਸਪੈਕਟਰ ਜਗਸੀਰ ਸਿੰਘ ਦਾ ਪਰਸ ਲੈ ਕੇ ਫਰਾਰ ਹੋ ਗਏ। ਏਐੱਸਆਈ ਬਲਵੀਰ ਚੰਦ ਨੇ ਦੱਸਿਆ ਕਿ 30 ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।

Advertisement

Advertisement