ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਭਾਰਤੀ ਹਾਈ ਕਮਿਸ਼ਨ ’ਤੇ ਹਮਲਾ: ਐੱਨਆਈਏ ਵੱਲੋਂ ਲੰਡਨ ਵਾਸੀ ਮੁਲਜ਼ਮ ਗ੍ਰਿਫ਼ਤਾਰ

06:53 AM Apr 27, 2024 IST

ਲੰਡਨ, 26 ਅਪਰੈਲ
ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਪਿਛਲੇ ਸਾਲ ਮਾਰਚ ਮਹੀਨੇ ਇੱਥੇ ਭਾਰਤੀ ਹਾਈ ਕਮਿਸ਼ਨ ’ਤੇ ਹਮਲੇ ਦੇ ਮਾਮਲੇ ’ਚ ਆਪਣੀ ਜਾਂਚ ਤਹਿਤ ਵੀਰਵਾਰ ਨੂੰ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਹੈ ਜਿਸ ਨੂੰ ਪਿਛਲੇ ਪਾਕਿਸਤਾਨ ਤੋਂ ਭਾਰਤ ’ਚ ਦਾਖਲ ਹੋਣ ਸਮੇਂ ਅਟਾਰੀ ਸਰਹੱਦ ’ਤੇ ਹਿਰਾਸਤ ’ਚ ਲਿਆ ਸੀ। ਅਧਿਕਾਰਤ ਸੂਤਰਾਂ ਅਨੁਸਾਰ ਪੱਛਮੀ ਲੰਡਨ ਦੇ ਹੰਸਲੋ ’ਚ ਰਹਿਣ ਵਾਲੇ ਇੰਦਰਪਾਲ ਸਿੰਘ ਗਾਬਾ ਨੂੰ ਯੂਏਪੀਏ ਦੀ ਧਾਰਾ 13(1), ਕੌਮੀ ਮਾਣ ਦੇ ਅਪਮਾਨ ਰੋਕੂ ਕਾਨੂੰਨ ਤੇ ਆਈਪੀਸੀ ਦੀ ਧਾਰਾ 34 ਤਹਿਤ ਕੀਤੇ ਅਪਰਾਧਾਂ ਦੇ ਸਬੰਧੀ ਭਾਰਤ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਸਾਲ 2023 ’ਚ 19 ਤੇ 22 ਮਾਰਚ ਨੂੰ ਲੰਡਨ ’ਚ ਇੰਡੀਆ ਹਾਊਸ ਸਾਹਮਣੇ ਦੋ ਵੱਡੇ ਹਿੰਸਕ ਪ੍ਰਦਰਸ਼ਨ ਹੋਏ ਸਨ। ਹਮਲਿਆਂ ਮਗਰੋਂ ਐੱਨਆਈਏ ਵੱਲੋਂ ਦਰਜ ਰਿਪੋਰਟ ਮੁਤਾਬਕ ਪ੍ਰਦਰਸ਼ਨਕਾਰੀਆਂ ਦੇ ਇੱਕ ਗਰੁੱਪ ਨੇ 19 ਮਾਰਚ ਨੂੰ ਭਾਰਤੀ ਹਾਈ ਕਮਿਸ਼ਨ ਅਧਿਕਾਰੀਆਂ ’ਤੇ ਹਮਲਾ ਕੀਤਾ, ਇਮਾਰਤ ਨੂੰ ਨੁਕਸਾਨ ਪਹੁੰਚਾਇਆ ਤੇ ਕੌਮੀ ਝੰਡੇ ਦਾ ਅਪਮਾਨ ਕੀਤਾ ਜਦਕਿ 22 ਮਾਰਚ ਨੂੰ ਉਨ੍ਹਾਂ ਭਾਰਤ ਵਿਰੋਧੀ ਨਾਅਰੇ ਲਾਏ, ਕੌਮੀ ਝੰਡੇ ਦਾ ਅਪਮਾਨ ਕੀਤਾ। ਸੂਤਰਾਂ ਨੇ ਦੱਸਿਆ ਕਿ ਜਾਂਚ ਤਹਿਤ ਕਈ ਸ਼ੱਕੀਆਂ ਤੋਂ ਪੁੱਛ ਪੜਤਾਲ ਕੀਤੀ ਗਈ ਤੇ ਪੰਜਾਬ ਤੇ ਹਰਿਆਣਾ ’ਚ 31 ਥਾਵਾਂ ’ਤੇ ਛਾਪੇ ਮਾਰ ਕੇ ਜ਼ਬਤੀ ਕੀਤੀ। ਐੱਨਆਈਏ ਦੀ ਇੱਕ ਟੀਮ ਨੇ ਲੰਡਨ ਦਾ ਦੌਰਾ ਵੀ ਕੀਤਾ ਸੀ। ਉਨ੍ਹਾਂ ਮੁਤਾਬਕ ਇੰਦਰਪਾਲ ਸਿੰਘ ਗਾਬਾ ਸਣੇ ਕਈ ਸ਼ੱਕੀਆਂ ਖ਼ਿਲਾਫ਼ ਲੁਕਆਊਟ ਸਰਕੁਲਰ ਜਾਰੀ ਕੀਤਾ ਗਿਆ ਸੀ। ਗਾਬਾ ਨੂੰ 9 ਦਸੰਬਰ 2023 ਨੂੰ ਪਾਕਿਸਤਾਨ ਤੋਂ ਭਾਰਤ ’ਚ ਦਾਖਲ ਹੁੰਦੇ ਸਮੇਂ ਅਟਾਰੀ ਸਰਹੱਦ ’ਤੇ ਹਿਰਾਸਤ ’ਚ ਲਿਆ ਗਿਆ ਸੀ। ਜਾਂਚ ਤਹਿਤ ਉਸ ਦਾ ਮੋਬਾਈਲ ਫੋਨ ਜ਼ਬਤ ਕੀਤਾ ਗਿਆ ਤੇ ਡੇਟਾ ਦੀ ਜਾਂਚ ਕੀਤੀ ਸੀ, ਜਿਸ ਮਗਰੋਂ ਇਹ ਕਾਰਵਾਈ ਕੀਤੀ ਗਈ ਹੈ। -ਪੀਟੀਆਈ

Advertisement

Advertisement
Advertisement