For the best experience, open
https://m.punjabitribuneonline.com
on your mobile browser.
Advertisement

ਪਟਾਕਾ ਵਪਾਰੀ ’ਤੇ ਹਮਲਾ

10:44 AM Nov 03, 2024 IST
ਪਟਾਕਾ ਵਪਾਰੀ ’ਤੇ ਹਮਲਾ
Advertisement

ਧਿਆਨ ਸਿੰਘ ਭਗਤ
ਕਪੂਰਥਲਾ, 2 ਨਵੰਬਰ
ਇੱਥੋਂ ਦੀ ਸਰਕੁਲਰ ਰੋਡ ਸਥਿਤ ਪਟਾਕਾ ਮਾਰਕੀਟ ਵਿੱਚ ਬੀਤੀ ਰਾਤ ਇੱਕ ਪਟਾਕਾ ਵਪਾਰੀ ’ਤੇ 15 ਤੋਂ 20 ਅਣਪਛਾਤੇ ਵਿਅਕਤੀਆਂ ਵੱਲੋਂ ਹਮਲਾ ਕਰ ਕੇ ਪੈਸੇ ਲੁੱਟ ਲਏ ਗਏ। ਘਟਨਾ ਦੀ ਸੂਚਨਾ ਮਿਲਣ ’ਤੇ ਡੀਐੱਸਪੀ ਸਬ-ਡਿਵੀਜ਼ਨ ਥਾਣਾ ਸਿਟੀ-2 ਅਰਬਨ ਸਟੇਟ ਦੀ ਪੁਲੀਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੀੜਤ ਪਟਾਕਾ ਮਾਰਕੀਟ ਦੇ ਵਪਾਰੀ ਬਲਰਾਮ ਢੀਂਗਰਾ ਨੇ ਦੱਸਿਆ ਕਿ ਕੱਲ੍ਹ ਰਾਤ ਕੁਝ ਲੋਕ ਉਸ ਦੇ ਸਟਾਲ ’ਤੇ ਪਟਾਕੇ ਖਰੀਦਣ ਆਏ ਜਿਨ੍ਹਾਂ ਵੱਲੋਂ ਦਿੱਤੇ ਪੈਸਿਆਂ ਵਿੱਚ ਕੁਝ ਨੋਟ ਸ਼ੱਕੀ ਹੋਣ ਕਾਰਨ ਉਨ੍ਹਾਂ ਨੂੰ ਬਦਲਣ ਲਈ ਕਿਹਾ ਗਿਆ ਜਿਸ ਉਪਰੰਤ ਉਨ੍ਹਾਂ ਝਗੜਾ ਸ਼ੁਰੂ ਕਰ ਦਿੱਤਾ। ਮੌਕੇ ’ਤੇ ਮੌਜੂਦ ਲੋਕਾਂ ਨੇ ਮਾਮਲਾ ਸੁਲਝਾ ਦਿੱਤਾ ਤੇ ਉਹ ਚਲੇ ਗਏ, ਪ੍ਰੰਤੂ ਰਾਤ ਲਗਭਗ 11 ਵਜੇ ਉਹ ਆਪਣੇ 15-20 ਸਾਥੀਆਂ ਨਾਲ ਮਾਰਕੀਟ ਵਿੱਚ ਆਏ ਤੇ ਦੁਕਾਨਦਾਰ ਬਲਰਾਮ ਸਿੰਘ ਤੇ ਉਸ ਦੇ ਭਾਣਜੇ ਜਸਕਰਨ ਉੱਤੇ ਦਾਤਰ, ਡੰਡਿਆਂ ਅਤੇ ਇੱਟਾਂ ਨਾਲ ਹਮਲਾ ਕਰ ਕੇ ਜ਼ਖਮੀ ਕਰ ਦਿੱਤਾ। ਉਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਪੀੜਤ ਨੇ ਦੱਸਿਆ ਕਿ ਮੁਲਜ਼ਮਾਂ ਨੇ ਮੌਕੇ ’ਤੇ ਮੌਜੂਦ ਉਸ ਦੀ ਗਰਭਵਤੀ ਪਤਨੀ ’ਤੇ ਵੀ ਹਮਲਾ ਕੀਤਾ ਤੇ ਉਸ ਕੋਲੋਂ ਰੁਪਿਆ ਵਾਲਾ ਬੈਗ ਖੋਹ ਕੇ ਫ਼ਰਾਰ ਹੋ ਗਏ। ਇਸ ਸਬੰਧੀ ਥਾਣਾ ਸਿਟੀ ਦੇ ਐੱਸਐੱਚਓ ਮਨਜੀਤ ਸਿੰਘ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਉਪਰੰਤ ਮੁਲਜ਼ਮਾਂ ਦੀ ਪਛਾਣ ਕਰ ਲਈ ਗਈ ਹੈ। ਪੀੜਤ ਦੇ ਬਿਆਨ ਦਰਜ ਕਰ ਕੇ ਮੁਲਜ਼ਮਾਂ ਨੂੰ ਛੇਤੀ ਕਾਬੂ ਕਰ ਲਿਆ ਜਾਵੇਗਾ।

Advertisement

Advertisement
Advertisement
Author Image

sukhwinder singh

View all posts

Advertisement